Home Crime Ferozepur ਦੀ ਬਸਤੀ ਨਿਜ਼ਾਮਦੀਨ ਵਿੱਚ ਚੱਲੀਆਂ ਗੋਲੀਆਂ, ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ

Ferozepur ਦੀ ਬਸਤੀ ਨਿਜ਼ਾਮਦੀਨ ਵਿੱਚ ਚੱਲੀਆਂ ਗੋਲੀਆਂ, ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ

89
0

ਬਸਤੀ ਟੈਂਕਾਂ ਵਿਖੇ ਇੱਕ ਨੌਜਵਾਨ ਪੈਦਲ ਆਪਣੇ ਕੰਮ ‘ਤੇ ਜਾ ਰਿਹਾ ਸੀ ਤਾਂ ਪਿੱਛੋਂ ਆ ਰਹੀ ਇੱਕ ਸਵਿਫਟ ਕਾਰ ਨੇ ਟੱਕਰ ਮਾਰ ਦਿੱਤੀ ।

 ਜ਼ਿਲ੍ਹੇ ਦੀ ਬਸਤੀ ਨਿਜ਼ਾਮਦੀਨ ਵਾਲਾ ਵਿਖੇ ਇੱਕ ਤੋਂ ਬਾਅਦ ਇੱਕ ਕਈ ਗੋਲੀਆਂ ਚੱਲੀਆਂ ਅਤੇ ਗੋਲੀਆਂ ਚੱਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਜਾਣਕਾਰੀ ਅਨੁਸਾਰ ਬਸਤੀ ਟੈਂਕਾਂ ਵੇਲ ਲਈ ਵਿਖੇ ਇੱਕ ਨੌਜਵਾਨ ਪੈਦਲ ਆਪਣੇ ਕੰਮ ‘ਤੇ ਜਾ ਰਿਹਾ ਸੀ ਤਾਂ ਪਿੱਛੋਂ ਆ ਰਹੀ ਇੱਕ ਸਵਿਫਟ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਨੌਜਵਾਨ ਡਿੱਗ ਪਿਆ ਪਰ ਕਾਰ ਵਾਲੇ ਨੇ ਕਾਰ ਨਹੀਂ ਰੋਕੀ ਤਾਂ ਕੁਛ ਨੌਜਵਾਨਾਂ ਨੇ ਮੋਟਰਸਾਈਕਲ ‘ਤੇ ਕਾਰ ਚਾਲਕ ਦਾ ਪਿੱਛਾ ਕਰਕੇ ਕਾਰ ਰੋਕ ਲਈ ਅਤੇ ਉਥੋਂ ਕਾਰ ਚਾਲਕ ਭੱਜ ਗਿਆ ਪਰ ਕੁਝ ਸਮੇਂ ਬਾਅਦ ਹੀ ਕਾਰ ਚਾਲਕ ਆਪਣੇ ਹੋਰ ਸਾਥੀਆਂ ਨੂੰ ਲੈ ਕੇ ਉੱਥੇ ਪਹੁੰਚ ਗਿਆ ਅਤੇ ਕਾਰ ਦੀ ਚਾਬੀ ਦੀ ਮੰਗ ਕਰਨ ਲੱਗਾ। ਜਦੋਂ ਕਾਰ ਚਾਲਕ ਨੇ ਚਾਬੀ ਮੰਗੀ ਤਾਂ ਦੋਵਾਂ ਧਿਰਾ ਵਿਚਾਲੇ ਝੜਪ ਹੋ ਗਈ ਤਾਂ ਕਾਰ ਸਵਾਰ ਲੋਕਾਂ ਨੇ ਪਿਸਤੌਲ ਕੱਢ ਲਿਆ ਅਤੇ ਇੱਕ ਤੋਂ ਬਾਅਦ ਇੱਕ ਕਈ ਫਾਇਰ ਕੱਢੇ। ਇਸ ਫਾਇਰਿੰਗ ਦੌਰਾਨ 2 ਨੌਜਵਾਨ ਜ਼ਖ਼ਮੀ ਹੋ ਗਏ।

ਮੁਲਜ਼ਮਾਂ ‘ਤੇ ਕੇਸ ਦਰਜ

ਗੋਲੀਆਂ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪੁਲਿਸ ਅਧਿਕਾਰੀ ਪਹੁੰਚੇ ਅਤੇ ਪੁਲਿਸ ਵੱਲੋਂ ਇੱਕ ਪਿਸਟਲ ਵੀ ਕਬਜ਼ੇ ਵਿੱਚ ਲਿਆ ਗਿਆ ਹੈ। ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ। ਹੁਣ ਵੇਖਣਾ ਹੋਵੇਗਾ ਕਿ ਆਖਿਰ ਕਦੋਂ ਤੱਕ ਪੁਲਿਸ ਮੁਲਜ਼ਮਾਂ ਨੂੰ ਕਾਬੂ ਕਰਦੀ ਹੈ ਅਤੇ ਪੀੜਤਾ ਨੂੰ ਇਨਸਾਫ਼ ਮਿਲੇਗਾ।
Previous articleShubman Gill ਬਣੇ Test Team ਦੇ ਕਪਤਾਨ, BCCI ਵੱਲੋਂ ਟੀਮ ਇੰਡੀਆ ਦਾ ਐਲਾਨ, ਇਨ੍ਹਾਂ 18 ਖਿਡਾਰੀਆਂ ਨੂੰ ਮਿਲੀ ਜਗ੍ਹਾ
Next articleDelhi ਤੋਂ ਗ੍ਰਿਫ਼ਤਾਰ ਜਾਸੂਸ ਹਾਰੂਨ ਬਾਰੇ ਵੱਡਾ ਖੁਲਾਸਾ, Pakistan ਨਾਲ ਕਨੈਕਸ਼ਨ ਆਇਆ ਸਾਹਮਣੇ

LEAVE A REPLY

Please enter your comment!
Please enter your name here