Home Desh Raja Warring ਨੇ ‘ਗੁਪਤਾ’ ਭਾਈਚਾਰੇ ਦਾ ਕੀਤਾ ਅਪਮਾਨ, Ravneet Bittu ...

Raja Warring ਨੇ ‘ਗੁਪਤਾ’ ਭਾਈਚਾਰੇ ਦਾ ਕੀਤਾ ਅਪਮਾਨ, Ravneet Bittu ਨੇ ਬਿਆਨ ਨੂੰ ਦੱਸਿਆ ਸ਼ਰਮਨਾਕ

11
0

ਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸ ਖੁੱਦ ਨੂੰ ਸੈਕੁਲਰ ਪਾਰਟੀ ਕਹਿੰਦੀ ਹੈ, ਪਰ ਵੜਿੰਗ ਦੀ ਇਹ ਸਟੇਟਮੈਂਟ ਤੋਂ ਪਤਾ ਚੱਲਦਾ ਹੈ ਕਿ ਕਾਂਗਰਸ ਅੰਦਰੋਂ ਕਿੰਨੀ ਸੈਕੁਲਰ ਹੈ।

ਲੁਧਿਆਣਾ ‘ਚ 19 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲੇ ਸਿਆਸੀ ਮਾਹੌਲ ਭਖਦਾ ਜਾ ਰਿਹਾ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਗੁਪਤਾ ਭਾਈਚਾਰੇ ਬਾਰੇ ਦਿੱਤੇ ਗਏ ਬਿਆਨ ‘ਤੇ ਨਿਸ਼ਾਨਾ ਸਾਧਿਆ ਹੈ।
ਰਵਨੀਤ ਸਿੰਘ ਬਿੱਟੂ ਨੇ ਆਰੋਪ ਲਗਾਇਆ ਹੈ ਕਿ ਕਾਂਗਰਸ ਭਵਨ ‘ਚ ਖੜ੍ਹੇ ਹੋ ਕੇ ਰਾਜਾ ਵੜਿੰਗ ਨੇ ਗੁਪਤਾ ਭਾਈਚਾਰੇ ਦਾ ਮਜ਼ਾਕ ਉਡਾਇਆ ਤੇ ਕਿਹਾ ‘ਗੁਪਤਾ ਕਦੇ ਰੁਕਦਾ ਨਹੀਂ’। ਬਿੱਟੂ ਨੇ ਕਿਹਾ ਕਿ ਕਾਂਗਰਸ ਖੁੱਦ ਨੂੰ ਇੱਕ ਸੈਕੁਲਰ ਪਾਰਟੀ ਕਹਿੰਦੀ ਹੈ, ਪਰ ਵੜਿੰਗ ਦਾ ਇਹ ਬਿਆਨ ਪਾਰਟੀ ਦੇ ਅਸਲੀ ਰੂਪ ਨੂੰ ਉਜਾਗਰ ਕਰਦਾ ਹੈ।
ਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸ ਖੁੱਦ ਨੂੰ ਸੈਕੁਲਰ ਪਾਰਟੀ ਕਹਿੰਦੀ ਹੈ, ਪਰ ਵੜਿੰਗ ਦੀ ਇਹ ਸਟੇਟਮੈਂਟ ਤੋਂ ਪਤਾ ਚੱਲਦਾ ਹੈ ਕਿ ਕਾਂਗਰਸ ਅੰਦਰੋਂ ਕਿੰਨੀ ਸੈਕੁਲਰ ਹੈ। ਬਿੱਟੂ ਨੇ ਕਿਹਾ ਕਿ ਅੱਜ ਇਕੱਲਾ ਗੁਪਤਾ ਭਾਈਚਾਰੇ ਦਾ ਹੀ ਨਹੀਂ, ਪੂਰੇ ਹਿੰਦੂ ਸਮਾਜ ਦਾ ਮਜ਼ਾਕ ਵੜਿੰਗ ਨੇ ਬਣਾਇਆ ਹੈ। ਇਹ ਮਜ਼ਾਕ ਵੜਿੰਗ ਨੂੰ ਮਹਿੰਗਾ ਪਵੇਗਾ। ਕਾਂਗਰਸ ਨੂੰ ਇਸ ਦਾ ਖਮਿਆਜਾ ਭੁਗਤਣਾ ਪਵੇਗਾ।
ਬਿੱਟੂ ਨੇ ਕਿਹਾ ਕਿ ਪੂਰੇ ਗੁਪਤਾ ਭਾਈਚਾਰੇ, ਹਿੰਦੂ ਤੇ ਸਿੱਖ ਭਾਈਚਾਰੇ ਨੂੰ ਅਪੀਲ ਹੈ ਕਿ ਵੜਿੰਗ ਦੀ ਇਸ ਸਟੇਟਮੈਂਟ ਦਾ ਵਿਰੋਧ ਕਰਨ। ਰਾਜਾ ਵੜਿੰਗ ਨੇ ਮਨ ‘ਚ ਜੋ ਜ਼ਹਿਰ ਹੈ, ਉਹ ਅੱਜ ਬਾਹਰ ਆ ਗਿਆ ਹੈ। ਵੜਿੰਗ ਨੇ ਅੱਜ ਬਹੁੱਤ ਗਲਤ ਗੱਲ ਕੀਤੀ ਹੈ। ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਕਿਸ ਪਾਰਟੀ ਦੇ ਪ੍ਰਧਾਨ ਹਨ ਤੇ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਹਨ।
Previous articleOperation Sindoor ‘ਤੇ ਕੋਈ ਵਿਸ਼ੇਸ਼ ਸੈਸ਼ਨ ਨਹੀਂ, ਮਾਨਸੂਨ ਸੈਸ਼ਨ 21 ਜੁਲਾਈ ਤੋਂ ਹੋਵੇਗਾ ਸ਼ੁਰੂ , ਪਾਕਿਸਤਾਨ ‘ਤੇ ਹੋਵੇਗੀ ਚਰਚਾ
Next articleਈਰਾਨ ‘ਚ ਫਸੇ 3 ਪੰਜਾਬੀ ਨੌਜਵਾਨਾਂ ਦਾ ਰੈਸਕਿਊ, ਏਜੰਟ ਦੀ ਠਗੀ ਦਾ ਹੋੇਏ ਸੀ ਸ਼ਿਕਾਰ, ਆਸਟ੍ਰੇਲੀਆ ਜਾਣ ਦਾ ਸੀ ਪਲਾਨ

LEAVE A REPLY

Please enter your comment!
Please enter your name here