Home Desh Ludhiana By-Election: ਅਜ਼ਾਦ ਉਮੀਦਵਾਰ ਨੇ AAP ਨੂੰ ਦਿੱਤਾ ਸਮਰਥਨ, CM ਮਾਨ ਨੇ... Deshlatest NewsPanjabRajniti Ludhiana By-Election: ਅਜ਼ਾਦ ਉਮੀਦਵਾਰ ਨੇ AAP ਨੂੰ ਦਿੱਤਾ ਸਮਰਥਨ, CM ਮਾਨ ਨੇ ਦਿੱਤੀ ਜਾਣਕਾਰੀ By admin - June 5, 2025 72 0 FacebookTwitterPinterestWhatsApp ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪੰਜਾਬ ਲੀਡਰਸ਼ਿਪ ਨੇ ਕਿਹਾ ਕਿ ਪਾਰਟੀ ਦੇ ਲੋਕ ਹਿੱਤ ਕਾਰਜ਼ਾਂ ਕਰਕੇ ਸਾਰੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਲੁਧਿਆਣਾ ਵੈਸਟ ‘ਚ 19 ਜੂਨ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਕਾਂਗਰਸ, ਆਮ ਆਦਮੀ ਪਾਰਟੀ (ਆਪ), ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਲਈ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਚੋਣ ਵਿੱਚ ਕਈ ਅਜ਼ਾਦ ਉਮੀਦਵਾਰ ਵੀ ਚੋਣ ਲੜ੍ਹ ਰਹੇ ਹਨ। ਇੱਕ ਅਜ਼ਾਦ ਉਮੀਦਵਾਰ ਨੇ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਦਿੱਤਾ ਹੈ। ਆਮ ਆਦਮੀ ਪਾਰਟੀ ‘ਚ ਅਜ਼ਾਦ ਉਮੀਦਵਾਰ ਨੂੰ ਸੀਐਮ ਭਗਵੰਤ ਨੇ ਖੁੱਦ ਸ਼ਾਮਲ ਕਰਵਾਇਆ। ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪੰਜਾਬ ਲੀਡਰਸ਼ਿਪ ਨੇ ਕਿਹਾ ਕਿ ਪਾਰਟੀ ਦੇ ਲੋਕ ਹਿੱਤ ਕਾਰਜ਼ਾਂ ਕਰਕੇ ਸਾਰੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਹਲਕਾ ਪੱਛਮੀ ਦੇ ਅਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜ੍ਹ ਰਹੇ ਸਮੂਹ ਸਮਾਜ ਸੰਗਠਨ ਦੇ ਪ੍ਰਧਾਨ ਕਮਲ ਪਵਾਰ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਆਮ ਆਦਮੀ ਪਾਰਟੀ ਉਨ੍ਹਾਂ ਦਾ ਸਵਾਗਤ ਕਰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅਜ਼ਾਦ ਉਮੀਦਵਾਰ ਪਵਾਰ ਨਾਲ ਤਸਵੀਰ ਸਾਂਝੀ ਕੀਤੀ।