Home Desh ਹੁਣ ਵਿਦੇਸ਼ੀ ਵੀ ਲੈਣਗੇ ਅਮੂਲ ਦੁੱਧ ਦਾ ਸੁਆਦ, ਇਸ ਦੇਸ਼ ਤੋਂ ਹੋ...

ਹੁਣ ਵਿਦੇਸ਼ੀ ਵੀ ਲੈਣਗੇ ਅਮੂਲ ਦੁੱਧ ਦਾ ਸੁਆਦ, ਇਸ ਦੇਸ਼ ਤੋਂ ਹੋ ਰਹੀ ਹੈ ਸ਼ੁਰੂਆਤ

12
0

ਅਮੂਲ ਜਰਮਨੀ, ਇਟਲੀ ਤੇ ਸਵਿਟਜ਼ਰਲੈਂਡ ਸਮੇਤ ਹੋਰ ਯੂਰਪੀਅਨ ਦੇਸ਼ਾਂ ਵਿੱਚ ਵੀ ਦੁੱਧ ਤੇ ਹੋਰ ਉਤਪਾਦ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (ਅਮੂਲ) ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਸਪੇਨ ਅਤੇ ਯੂਰਪੀਅਨ ਯੂਨੀਅਨ ਵਿੱਚ ਅਮੂਲ ਦੁੱਧ ਨੂੰ ਪੇਸ਼ ਕਰਨ ਲਈ ਇੱਕ ਸਪੈਨਿਸ਼ ਪਹਿਲੇ ਦਰਜੇ ਦੀ ਸਹਿਕਾਰੀ ਸੰਸਥਾ, ਕੋਆਪਰੇਟਿਵਾ ਗਨਡੇਰਾ ਡੇਲ ਵੈਲੇ ਡੇ ਲੋਸ ਪੇਡਰੋਚੇਸ (ਸੀਓਵੀਏਪੀ) ਨਾਲ ਸਾਂਝੇਦਾਰੀ ਕੀਤੀ ਹੈ।

ਜਲਦ ਹੀ ਇਨ੍ਹਾਂ ਦੇਸ਼ਾਂ ਵਿੱਚ ਮਿਲੇਗਾ ਅਮੂਲ ਦੁੱਧ

ਅਮੂਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਸਾਂਝੇਦਾਰੀ ਰਾਹੀਂ, ਅਮੂਲ ਦੁੱਧ ਨੂੰ ਸ਼ੁਰੂ ਵਿੱਚ ਮੈਡ੍ਰਿਡ, ਬਾਰਸੀਲੋਨਾ ਤੇ ਬਾਅਦ ਵਿੱਚ ਪੁਰਤਗਾਲ ਦੇ ਮਾਲਾਗਾ, ਵੈਲੇਂਸੀਆ, ਅਲੀਕੈਂਟੇ, ਸੇਵਿਲ, ਕੋਰਡੋਬਾ ਅਤੇ ਲਿਸਬਨ ਵਿੱਚ ਪੇਸ਼ ਕੀਤਾ ਜਾਵੇਗਾ। ਅਮੂਲ ਦੇ ਪ੍ਰਬੰਧ ਨਿਰਦੇਸ਼ਕ ਜਯੇਨ ਮਹਿਤਾ ਨੇ ਕਿਹਾ, ਅਸੀਂ ਇੱਕ ਬਹੁਤ ਹੀ ਵੱਕਾਰੀ ਸਪੈਨਿਸ਼ ਡੇਅਰੀ ਸਹਿਕਾਰੀ, COVAP ਨਾਲ ਜੁੜੇ ਹੋਣ ‘ਤੇ ਬਹੁਤ ਸਨਮਾਨਿਤ ਅਤੇ ਖੁਸ਼ ਹਾਂ।
ਉਨ੍ਹਾਂ ਕਿਹਾ, ਸਾਨੂੰ ਵਿਸ਼ਵਾਸ ਹੈ ਕਿ ਸੰਯੁਕਤ ਰਾਸ਼ਟਰ ਦੁਆਰਾ ਐਲਾਨੇ ਗਏ ਸਹਿਕਾਰਤਾ ਦੇ ਅੰਤਰਰਾਸ਼ਟਰੀ ਸਾਲ 2025 ਵਿੱਚ, ਸਾਡੀ ਟੀਮ ਅਮੂਲ ਬ੍ਰਾਂਡ ਨੂੰ ਦੁਨੀਆ ਭਰ ਦੇ ਹਰ ਭਾਰਤੀ ਦੇ ਨੇੜੇ ਲਿਆਏਗੀ ਤੇ ਸਹਿਕਾਰੀ ਸਭਾਵਾਂ ਵਿੱਚ ਸਹਿਯੋਗ ਦੀ ਸ਼ਕਤੀ ਦਾ ਪ੍ਰਦਰਸ਼ਨ ਕਰੇਗੀ।

ਯੂਰਪੀਅਨ ਦੇਸ਼ਾਂ ਵਿੱਚ ਮਿਲੇਗਾ ਅਮੂਲ ਦੁੱਧ

ਭਵਿੱਖ ਵਿੱਚ, ਅਮੂਲ ਜਰਮਨੀ, ਇਟਲੀ ਅਤੇ ਸਵਿਟਜ਼ਰਲੈਂਡ ਸਮੇਤ ਹੋਰ ਯੂਰਪੀਅਨ ਦੇਸ਼ਾਂ ਵਿੱਚ ਦੁੱਧ ਅਤੇ ਹੋਰ ਉਤਪਾਦਾਂ ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। COVAP ਦੇ ਪ੍ਰਧਾਨ ਰਿਕਾਰਡੋ ਡੇਲਗਾਡੋ ਵਿਜ਼ਕੈਨੋ ਨੇ ਕਿਹਾ, ਅਮੂਲ ਨਾਲ ਇਹ ਸਾਂਝੇਦਾਰੀ ਸਾਨੂੰ ਸਪੇਨ ਵਿੱਚ ਆਪਣੇ ਬ੍ਰਾਂਡ ਨੂੰ ਵਧਾਉਣ ਵਿੱਚ ਮਦਦ ਕਰਨ ਲਈ ਇੱਕ ਹੋਰ ਸਹਿਕਾਰੀ ਨਾਲ ਕੰਮ ਕਰਨ ਦੀ ਆਗਿਆ ਦਿੰਦੀ ਹੈ, ਜਿਸ ਨਾਲ ਨਾ ਸਿਰਫ਼ ਸਾਡੇ ਆਪਣੇ ਡੇਅਰੀ ਕਿਸਾਨ ਮੈਂਬਰਾਂ ਨੂੰ ਸਗੋਂ ਭਾਰਤ ਦੇ ਡੇਅਰੀ ਕਿਸਾਨ ਮੈਂਬਰਾਂ ਨੂੰ ਵੀ ਲਾਭ ਹੋਵੇਗਾ।

ਇਸ ਤਰ੍ਹਾਂ ਹੋਈ ਅਮੂਲ ਦੀ ਸ਼ੁਰੂਆਤ

ਅਮੂਲ 14 ਦਸੰਬਰ 1946 ਨੂੰ ਗੁਜਰਾਤ ਵਿੱਚ ਇੱਕ ਸਹਿਕਾਰੀ ਸਭਾ ਦੇ ਰੂਪ ਵਿੱਚ ਸ਼ੁਰੂ ਹੋਇਆ ਸੀ ਅਤੇ ਅੱਜ ਇਹ ਲੱਖਾਂ ਲੀਟਰ ਦੁੱਧ ਦੇ ਕਾਰੋਬਾਰ ਤੱਕ ਪਹੁੰਚ ਗਿਆ ਹੈ। ਅਮੂਲ ਨੇ 250 ਲੀਟਰ ਦੀ ਦੁੱਧ ਸਮਰੱਥਾ ਨਾਲ ਸ਼ੁਰੂਆਤ ਕੀਤੀ ਸੀ ਅਤੇ ਅੱਜ ਇਸ ਦਾ ਦੁੱਧ ਉਤਪਾਦਨ 30 ਲੱਖ ਲੀਟਰ ਤੋਂ ਵੱਧ ਹੈ। ਕੰਪਨੀ ਨੇ ਇਸ ਕੰਮ ਵਿੱਚ ਲੱਖਾਂ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ।
ਭਾਰਤ ਦੇ ਮਿਲਕਮੈਨ ਵਜੋਂ ਜਾਣੇ ਜਾਂਦੇ ਡਾ. ਵਰਗੀਸ ਕੁਰੀਅਨ ਨੇ ਦੋ ਪਿੰਡਾਂ ਨੂੰ ਆਪਣੇ ਮੈਂਬਰ ਬਣਾ ਕੇ ਗੁਜਰਾਤ ਵਿੱਚ ਇੱਕ ਡੇਅਰੀ ਸਹਿਕਾਰੀ ਯੂਨੀਅਨ ਦੀ ਸਥਾਪਨਾ ਕੀਤੀ। ਕੁਰੀਅਨ ਮੱਝ ਦੇ ਦੁੱਧ ਤੋਂ ਪਾਊਡਰ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਵਿਅਕਤੀ ਸਨ। ਇਸ ਤੋਂ ਪਹਿਲਾਂ, ਗਾਂ ਦੇ ਦੁੱਧ ਤੋਂ ਪਾਊਡਰ ਬਣਾਉਣ ਦਾ ਰੁਝਾਨ ਸੀ। ਪਰ ਕੁਰੀਅਨ ਨੇ ਇਸ ਪੂਰੀ ਪ੍ਰਕਿਰਿਆ ਨੂੰ ਬਦਲ ਦਿੱਤਾ ਅਤੇ ਮੱਝ ਦੇ ਦੁੱਧ ਤੋਂ ਪਾਊਡਰ ਬਣਾਉਣਾ ਸ਼ੁਰੂ ਕਰ ਦਿੱਤਾ।
Previous articleਭਗਦੜ ਅਤੇ ਕੋਹਲੀ ਨੂੰ ਕਦੇ ਨਹੀਂ ਭੁੱਲਾਂਗਾ… ਸਾਬਕਾ ਕ੍ਰਿਕਟਰਾਂ ਨੇ ਕੋਹਲੀ ਨੂੰ ਇਹ ਕਿਉਂ ਕਿਹਾ
Next articleBangalore ‘ਚ ਜਾਨਲੇਵਾ ਜਸ਼ਨ ਦਾ ਜ਼ਿੰਮੇਵਾਰ ਕੌਣ? ਇਹ ਹਨ 5 ਮੁੱਖ ਕਾਰਨ

LEAVE A REPLY

Please enter your comment!
Please enter your name here