Home Desh Punjab ਦੇ ਤਾਪਮਾਨ ‘ਚ 1.8 ਡਿਗਰੀ ਦਾ ਵਾਧਾ, ਆਸਮਾਨ ਰਹੇਗਾ ਸਾਫ਼ ਤੇ...

Punjab ਦੇ ਤਾਪਮਾਨ ‘ਚ 1.8 ਡਿਗਰੀ ਦਾ ਵਾਧਾ, ਆਸਮਾਨ ਰਹੇਗਾ ਸਾਫ਼ ਤੇ ਹੁਣ ਹੋਰ ਵਧੇਗਾ ਤਾਪਮਾਨ, ਜਾਣੋ ਮੌਸਮ ਦਾ ਹਾਲ

57
0

ਮੌਜੂਦਾ ਸਮੇਂ ‘ਚ ਸੂਬੇ ਦਾ ਔਸਤ ਤਾਪਮਾਨ ਆਮ ਨਾਲੋਂ 1.9 ਡਿਗਰੀ ਘੱਟ ਬਣਿਆ ਹੋਇਆ ਹੈ।

ਪੰਜਾਬ ‘ਚ ਤਾਪਮਾਨ ਇੱਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਸੂਬੇ ‘ਚ ਬੀਤੇ 24 ਘੰਟਿਆਂ ‘ਚ ਵੱਧ ਤੋਂ ਵੱਧ ਤਾਪਮਾਨ ‘ਚ 1.8 ਡਿਗਰੀ ਸੈਲਸਿਅਸ ਦਾ ਵਾਧਾ ਦਰਜ਼ ਕੀਤਾ ਗਿਆ ਹੈ, ਜੋ ਆਉਣ ਵਾਲੇ ਦਿਨਾਂ ‘ਚ ਹੋਰ ਵੀ ਗੰਭੀਰ ਸਥਿਤੀ ਵੱਲ ਇਸ਼ਾਰਾ ਕਰ ਰਿਹਾ ਹੈ। ਮੌਸਮ ਵਿਭਾਗ ਨੇ 9 ਜੂਨ ਤੋਂ ਸੂਬੇ ‘ਚ ਵੱਧ ਤੋਂ ਵੱਧ ਤਾਪਮਾਨ ‘ਚ ਵਾਧੇ ਦੇ ਨਾਲ ਹੀਟਵੇਵ ਦਾ ਅਲਰਟ ਜਾਰੀ ਕੀਤਾ ਹੈ।
ਮੌਜੂਦਾ ਸਮੇਂ ‘ਚ ਸੂਬੇ ਦਾ ਔਸਤ ਤਾਪਮਾਨ ਆਮ ਨਾਲੋਂ 1.9 ਡਿਗਰੀ ਘੱਟ ਬਣਿਆ ਹੋਇਆ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਰਾਹਤ ਅਸਥਾਈ ਹੈ ਤੇ ਜ਼ਲਦੀ ਹੀ ਤਾਪਮਾਨ ਆਮ ਤੋਂ ਵੱਧ ਹੋਣ ਦੀ ਸੰਭਾਵਨਾ ਹੈ। ਸੂਬੇ ‘ਚ ਸਭ ਤੋਂ ਵੱਧ ਤਾਪਮਾਨ 40.4 ਡਿਗਰੀ ਸੈਲਸਿਅਸ, ਬਠਿੰਡਾ ‘ਚ ਦਰਜ਼ ਕੀਤਾ ਗਿਆ, ਜੋ ਕਿ ਇਸ ਸੀਜ਼ਨ ਦਾ ਸਭ ਤੋਂ ਵੱਧ ਤਾਪਮਾਨ ਹੈ।
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਦਰਜ਼ ਤਾਪਮਾਨ ਦੀ ਸਥਿਤੀ ਗੰਭੀਰ ਹੈ। ਫਿਰੋਜ਼ਪੁਰ ‘ਚ ਤਾਪਮਾਨ 38.4 ਡਿਗਰੀ ਸੈਲਸਿਅਸ ਦਰਜ਼ ਕੀਤਾ ਗਿਆ। ਮੌਸਮ ਵਿਗਿਆਨ ਦੇ ਅੰਕੜਿਆਂ ਅਨੁਸਾਰ, ਸੂਬੇ ਦੇ ਜ਼ਿਆਦਾਤਰ ਇਲਾਕਿਆਂ ‘ਚ ਤਾਪਮਾਨ 38 ਡਿਗਰੀ ਤੋਂ ਵੱਧ ਸੀ।
ਮੌਸਮ ਵਿਭਾਗ ਦੁਆਰਾ ਜਾਰੀ 5 ਦਿਨਾਂ ਦੇ ਅਨੁਮਾਨ ਅਨੁਸਾਰ, 7 ਤੇ 8 ਜੂਨ ਨੂੰ ਕੋਈ ਵਿਸ਼ੇਸ਼ ਚੇਤਾਵਨੀ ਨਹੀਂ ਹੈ। ਪਰ, 9 ਜੂਨ ਤੋਂ ਸਥਿਤੀ ਗੰਭੀਰ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਦੇ ਦੱਖਣੀ ਤੇ ਮੱਧ ਇਲਾਕਿਆਂ ‘ਚ ਹੀਟਵੇਵ ਦੀ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ, ਜਿੱਥੇ ਤਾਪਮਾਨ 42 ਤੋਂ 44 ਡਿਗਰੀ ਸੈਲਸਿਅਸ ਤੱਕ ਪਹੁੰਚ ਸਕਦਾ ਹੈ।

ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦਾ ਮੌਸਮ

ਅੰਮ੍ਰਿਤਸਰ- ਆਸਮਾਨ ਸਾਫ਼ ਰਹੇਗਾ, ਧੁੱਪ ਨਿਕਲੇਗੀ। ਤਾਪਮਾਨ ‘ਚ 2 ਡਿਗਰੀ ਦਾ ਵਾਧਾ ਦੇਖਿਆ ਜਾ ਸਕਦਾ ਹੈ। ਤਾਪਮਾਨ 27 ਤੋਂ 40 ਡਿਗਰੀ ਵਿਚਕਾਰ ਰਹਿਣ ਦਾ ਸੰਭਾਵਨਾ ਹੈ।
ਜਲੰਧਰ- ਆਸਮਾਨ ਸਾਫ਼ ਰਹੇਗਾ ਧੁੱਪ ਨਿਕਲੇਗੀ। ਤਾਪਮਾਨ ‘ਚ 2 ਡਿਗਰੀ ਵਾਧੇ ਦਾ ਅਨੁਮਾਨ ਹੈ। ਤਾਪਮਾਨ 25 ਤੋਂ 39 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਲੁਧਿਆਣਾ- ਆਸਮਾਨ ਸਾਫ਼ ਰਹੇਗਾ। ਤਾਪਮਾਨ ‘ਚ 2 ਡਿਗਰੀ ਵਾਧੇ ਦੀ ਸੰਭਾਵਨਾ ਹੈ। ਤਾਪਮਾਨ 26 ਤੋਂ 39 ਡਿਗਰੀ ਵਿਚਕਾਰ ਰਹਿ ਸਕਦਾ ਹੈ।
ਪਟਿਆਲਾ- ਮੌਸਮ ਸਾਫ਼ ਰਹੇਗਾ, ਧੁੱਪ ਨਿਕਲੇਗੀ। ਤਾਪਮਾਨ ‘ਚ 2 ਡਿਗਰੀ ਵਾਧੇ ਦਾ ਅਨੁਮਾਨ। ਤਾਪਮਾਨ 24 ਤੋਂ 39 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ।
ਮੋਹਾਲੀ- ਧੁੱਪ ਨਿਕਲੇਗੀ, ਤਾਪਮਾਨ ‘ਚ 2 ਡਿਗਰੀ ਦਾ ਵਾਧਾ ਹੋ ਸਕਦਾ ਹੈ। ਤਾਪਮਾਨ 26 ਤੋਂ 38 ਡਿਗਰੀ ਵਿਚਕਾਰ ਰਹਿ ਸਕਦਾ ਹੈ।
Previous articleVirat Kohli ਖ਼ਿਲਾਫ਼ ਪੁਲਿਸ ਵਿੱਚ ਸ਼ਿਕਾਇਤ ਦਰਜ, ਬੈਂਗਲੁਰੂ ਹਾਦਸੇ ਵਿੱਚ ਕਾਰਵਾਈ ਦੀ ਮੰਗ
Next articleਅਮਰੀਕਾ ‘ਚ ਪਾਕਿਸਤਾਨੀ ਵਫ਼ਦ ਸ਼ਰਮਸਾਰ, ਅਮਰੀਕੀ ਸੰਸਦ ਮੈਂਬਰ ਨੇ ਕਿਹਾ – ਜੈਸ਼ ਨੂੰ ਖ਼ਤਮ ਕਰੋ

LEAVE A REPLY

Please enter your comment!
Please enter your name here