Home latest News Mullanpur Stadium ਨੂੰ ਮਿਲੀ International ਮੈਚਾਂ ਦੀ ਜ਼ਿੰਮੇਵਾਰੀ, ਸਤੰਬਰ ‘ਚ ਹੋਵੇਗਾ ਪਹਿਲਾ...

Mullanpur Stadium ਨੂੰ ਮਿਲੀ International ਮੈਚਾਂ ਦੀ ਜ਼ਿੰਮੇਵਾਰੀ, ਸਤੰਬਰ ‘ਚ ਹੋਵੇਗਾ ਪਹਿਲਾ ਮੈਚ

6
0

ਬੀਸੀਸੀਆਈ ਦੇ ਮੁਤਾਬਕ, ਭਾਰਤੀ ਤੇ ਆਸਟ੍ਰੇਲੀਆ ਮਹਿਲਾ ਟੀਮ ‘ਚ ਸਤੰਬਰ ਮਹੀਨੇ ਹੋਣ ਵਾਲੇ ਇਹ 2 ਵਨਡੇ ਮੈਚ ਚੇੱਨਈ ਦੇ ਐਮਏ ਚਿਦੰਬਰਮ ਸਟੇਡਿਅਮ ‘ਚ ਖੇਡੇ ਜਾਣੇ ਸੀ

ਇਸ ਸਾਲ ਇੰਡੀਅਨ ਪ੍ਰੀਮਿਅਰ ਲੀਗ (ਆਈਪੀਐਲ) ਦੇ ਮੈਚਾਂ ਤੋਂ ਬਾਅਦ ਨਿਊ ਚੰਡੀਗੜ੍ਹ ਯਾਨੀ ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਹੁਣ ਅੰਤਰਰਾਸ਼ਟਰੀ ਮੈਚਾਂ ਲਈ ਵੀ ਤਿਆਰ ਹੈ। ਇਸ ਸਟੇਡੀਅਮ ‘ਚ ਪਹਿਲੀ ਵਾਰ ਅੰਤਰਰਾਸ਼ਟਰੀ ਮੈਚ ਖੇਡਿਆ ਜਾਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਦਾ ਸ਼ੈਡਿਊਲ ਜਾਰੀ ਕੀਤਾ ਹੈ।
ਮੁੱਲਾਂਪੁਰ ਦੇ ਸਟੇਡੀਅਮ ‘ਚ ਇਸ ਸਾਲ ਸਤੰਬਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਆਸਟ੍ਰੇਲੀਆ ਨਾਲ 2 ਵਨਡੇ ਅੰਤਰਰਾਸ਼ਟਰੀ ਮੈਚ ਖੇਡੇਗੀ। ਇਸ ਤੋਂ ਬਾਅਦ ਦਸੰਬਰ ‘ਚ ਇਸ ਸਟੇਡੀਅਮ ‘ਚ ਭਾਰਤੀ ਪੁਰਸ਼ ਕ੍ਰਿਕਟ ਟੀਮ ਦਾ ਦੱਖਣੀ ਅਫ਼ਰੀਕਾ ਨਾਲ ਇੱਕ ਟੀ20 ਮੈਚ ਹੋਵੇਗਾ।

ਪਹਿਲਾਂ ਚੇੱਨਈ ‘ਚ ਹੋਣੇ ਸੀ ਮੈਚ, ਉਸਾਰੀ ਦੇ ਕੰਮ ਦੇ ਚਲਦਿਆਂ ਹੋਇਆ ਬਦਲਾਅ

ਬੀਸੀਸੀਆਈ ਦੇ ਮੁਤਾਬਕ, ਭਾਰਤੀ ਤੇ ਆਸਟ੍ਰੇਲੀਆ ਮਹਿਲਾ ਟੀਮ ‘ਚ ਸਤੰਬਰ ਮਹੀਨੇ ਹੋਣ ਵਾਲੇ ਇਹ 2 ਵਨਡੇ ਮੈਚ ਚੇੱਨਈ ਦੇ ਐਮਏ ਚਿਦੰਬਰਮ ਸਟੇਡਿਅਮ ‘ਚ ਖੇਡੇ ਜਾਣੇ ਸੀ, ਪਰ ਸਟੇਡਿਅਮ ‘ਚ ਉਸਾਰੀ ਕਾਰਜ ਦੇ ਚੱਲਦੇ ਹੋਏ, ਇਨ੍ਹਾਂ ਮੈਚਾਂ ਨੂੰ ਹੁਣ ਮੁੱਲਾਂਪੁਰ ਸ਼ਿਫਟ ਕਰ ਦਿੱਤਾ ਹੈ। ਮੁੱਲਾਂਪਰ ‘ਚ ਭਾਰਤੀ ਮਹਿਲਾ ਟੀਮ ਦਾ ਪਹਿਲਾ ਮੈਚ 14 ਸਤੰਬਰ ਤੇ ਦੂਜਾ 17 ਸਤੰਬਰ ਨੂੰ ਹੇਵੇਗਾ।
ਉੱਥੇ ਹੀ ਇਸ ਸਾਲ ਦੱਖਣੀ ਅਫ਼ਰੀਕਾ ਦੀ ਪੁਰਸ਼ ਟੀਮ ਭਾਰਤ ਦੌਰੇ ‘ਤੇ ਆ ਰਹੀ ਹੈ। ਭਾਰਤ ਤੇ ਦੱਖਣੀ ਅਫ਼ਰੀਕਾ ਪੁਰਸ਼ ਟੀਮ ‘ਚ 11 ਦਸੰਬਰ ਨੂੰ ਟੀ20 ਮੈਚ ਮੁੱਲਾਂਪੁਰ ਸਟੇਡਿਅਮ ‘ਚ ਖੇਡਿਆ ਜਾਵੇਗਾ।

ਆਈਪੀਐਲ ਦੇ ਵੀ ਅਹਿਮ ਮੈਚ ਕੀਤੇ ਗਏ ਸਨ ਸ਼ਿਫਟ

22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਸੈਨਾ ਦੇ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤ ਤੇ ਪਾਕਿਸਤਾਨ ‘ਚ ਤਣਾਅ ਵੱਧ ਗਿਆ ਸੀ। ਇਸ ਤੋਂ ਬਾਅਦ ਆਈਪੀਐਲ ਟੂਰਨਾਮੈਂਟ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਕੁੱਝ ਦਿਨਾਂ ਬਾਅਦ ਸੀਜ਼ਫਾਇਰ ਹੋਇਆ ਤਾਂ ਆਈਪੀਐਲ ਦੇ ਬਾਕੀ ਮੈਚ ਕਰਵਾਏ ਗਏ, ਜਿਨ੍ਹਾਂ ‘ਚੋਂ ਕੁੱਝ ਮੈਚਾਂ ਦਾ ਵੈਨਿਊ ਬਦਲਿਆ ਗਿਆ। ਕਵਾਲੀਫਾਇਰ-1 ਤੇ ਐਲਿਮੀਨੇਟਰ ਮੁਕਾਬਲਿਆਂ ਦੀ ਮੇਜ਼ਬਾਨੀ ਮੁੱਲਾਂਪੁਰ ਸਟੇਡੀਅਮ ਨੂੰ ਦਿੱਤੀ ਗਈ। ਇਹ ਮੁਕਾਬਲੇ ਪਹਿਲਾਂ ਹੈਦਰਾਬਾਦ ‘ਚ ਹੋਣ ਵਾਲੇ ਸਨ, ਪਰ ਖ਼ਰਾਬ ਮੌਸਮ ਦੇ ਕਾਰਨ ਇਨ੍ਹਾਂ ਨੂੰ ਮੁੱਲਾਂਪਰੁ ਸ਼ਿਫਟ ਕਰ ਦਿੱਤਾ ਗਿਆ।
Previous articlePunjab ‘ਚ ਕੋਰੋਨਾ ਦੇ 35 ਐਕਟਿਵ ਮਾਮਲੇ, ਲੁਧਿਆਣਾ ‘ਚ ਸਭ ਤੋਂ ਵੱਧ ਕੇਸ, ਹੁਣ ਤੱਕ ਹੋ ਚੁੱਕੀਆਂ 2 ਮੌਤਾਂ
Next articleDhoni ਨੂੰ ICC ਨੇ ਦਿੱਤਾ ਸਭ ਤੋਂ ਵੱਡਾ ਸਨਮਾਨ, ਹਾਲ ਆਫ਼ ਫੇਮ ‘ਚ ਜਗ੍ਹਾ, ਇਨ੍ਹਾਂ 6 ਦਿੱਗਜਾਂ ਨੂੰ ਵੀ ਸ਼ਾਮਲ ਕੀਤਾ ਗਿਆ

LEAVE A REPLY

Please enter your comment!
Please enter your name here