Home Desh Punjab ‘ਚ ਕੋਰੋਨਾ ਨੂੰ ਲੈ ਕੇ ਐਡਵਾਇਜ਼ਰੀ ਜਾਰੀ, ਦੇਸ਼ ‘ਚ ਵਧਦੇ ਮਾਮਲਿਆਂ...

Punjab ‘ਚ ਕੋਰੋਨਾ ਨੂੰ ਲੈ ਕੇ ਐਡਵਾਇਜ਼ਰੀ ਜਾਰੀ, ਦੇਸ਼ ‘ਚ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਚੁੱਕਿਆ ਕਦਮ

50
0

ਇਸ ਐਡਵਾਇਜ਼ਰੀ ‘ਚ ਕਿਹਾ ਗਿਆ ਹੈ ਕਿ ਪੰਜਾਬ ‘ਚ ਸਥਿਤੀ ਨਿਯੰਤਰਣ ਹੇਠ ਹੈ ਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਹ ਹੈ।

ਦੇਸ਼ ‘ਚ ਕੋਵਿਡ-19 ਦੇ ਮਾਮਲਿਆਂ ‘ਚ ਹਲਕਾ ਵਾਧਾ ਦੇਖਿਆ ਗਿਆ ਹੈ। ਇਸ ਦੇ ਮੱਦੇਨਜ਼ਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੇ ਲੋਕਾਂ ਦੀ ਸੁਰੱਖਿਆ ਲਈ ਇੱਕ ਸਾਵਧਾਨੀ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਐਡਵਾਇਜ਼ਰੀ ‘ਚ ਕਿਹਾ ਗਿਆ ਹੈ ਕਿ ਪੰਜਾਬ ‘ਚ ਸਥਿਤੀ ਨਿਯੰਤਰਣ ਹੇਠ ਹੈ ਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਹ ਹੈ। ਹਾਲਾਂਕਿ, ਇਸ ਐਡਵਾਇਜ਼ਰੀ ‘ਚ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸੰਕਰਮਣ ਦੇ ਫੈਲਾਅ ਨੂੰ ਰੋਕਣ ਲਈ ਮੁਢਲੀ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨ।
ਇਸ ਐਡਵਾਇਜ਼ਰੀ ਅਨੁਸਾਰ ਲੋਕਾਂ ਨੂੰ ਕੁੱਝ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ। ਐਡਵਾਇਜ਼ਰੀ ਅਨੁਸਾਰ ਲੋਕਾਂ ਨੂੰ ਇਹ ਕਦਮ ਚੁੱਕਣੇ ਚਾਹੀਦੇ ਹਨ:
ਵੱਡੇ ਉਮਰ ਦੇ ਵਿਅਕਤੀ, ਗਰਭਵਤੀ ਮਹਿਲਾਵਾਂ, ਬਿਮਾਰ ਜਾਂ ਕਮਜ਼ੋਰ ਰੋਗ ਪ੍ਰਤੀਰੋਧਕ ਸਮਰੱਥਾ ਵਾਲੇ ਲੋਕਾਂ ਨੂੰ ਭੀੜ-ਭਾੜ ਵਾਲੀਆਂ ਥਾਵਾਂ ‘ਤੇ ਮਾਸਕ ਪਹਿਨਣ।
ਹੈਲਥਕੇਅਰ ਸਟਾਫ ਨੂੰ ਵੀ ਸਲਾਹ ਹੈ ਕਿ ਉਹ ਮਾਸਕ ਪਹਿਨਣ ਤੇ ਕੋਵਿਡ-ਉਚਿਤ ਵਿਹਾਰ ਦੀ ਪਾਲਣਾ ਕਰਨ।
ਖੰਘਣ ਜਾਂ ਛੀਕਣ ਸਮੇਂ ਆਪਣੇ ਮੂੰਹ ਤੇ ਨੱਕ ਨੂੰ ਰੁਮਾਲ, ਟਿਸ਼ੂ ਜਾਂ ਬਾਂਹ ਨਾਲ ਢੱਕੋ।
ਜੇਕਰ ਕਿਸੇ ਨੂੰ ਬੁਖਾਰ, ਖੰਘ ਜਾਂ ਸਾਹ ਲੈਣ ‘ਚ ਦਿੱਕਤ ਆ ਰਹੀ ਹੈ ਤਾਂ ਮਾਸਕ ਪਹਿਨੋ ਤੇ ਤੁਰੰਤ ਡਾਕਟਰ ਨੂੰ ਦਿਖਾਓ।
ਐਡਵਾਇਜ਼ਰੀ ਅਨੁਸਾਰ ਇਹ ਚੀਜ਼ਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ:
ਭੀੜ-ਭਾੜ ਵਾਲੀਆਂ ਜਾਂ ਘੱਟ ਹਵਾਦਾਰ ਥਾਵਾਂ ਤੋਂ ਬਚੋ, ਖਾਸ ਕਰਕੇ ਜੇ ਤੁਹਾਨੂੰ ਪਹਿਲਾਂ ਤੋਂ ਹੀ ਸਿਹਤ ਸਮੱਸਿਆ ਹੈ।
ਬਿਨਾਂ ਹੱਥ ਧੋਤੇ ਆਪਣੇ ਚਿਹਰੇ, ਮੂੰਹ ਜਾਂ ਅੱਖਾਂ ਨੂੰ ਨਾਂ ਛੂਹੋ।
ਸਰਵਜਨਕ ਥਾਵਾਂ ਤੇ ਥੁੱਕਣ ਤੋਂ ਬਚੋ।
ਸਵੈ-ਉਪਚਾਰ ਨਾ ਕਰੋ, ਖਾਸ ਕਰਕੇ ਸਾਹ ਸਬੰਧੀ ਲੱਛਣਾਂ ਲਈ ਹਮੇਸ਼ਾ ਡਾਕਟਰੀ ਸਲਾਹ ਲਵੋ।
ਪੰਜਾਬ ‘ਚ ਦੋ ਮਰੀਜ਼ਾ ਦੀ ਹੋ ਚੁੱਕੀ ਹੈ ਮੌਤ, ਪਹਿਲਾਂ ਤੋਂ ਹੀ ਸਨ ਗੰਭੀਰ ਬਿਮਾਰੀਆਂ
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪੰਜਾਬ ਚ ਕੋਰੋਨਾ ਦੇ 29 ਐਕਟਿਵ ਕੇਸ ਹਨ। ਪੰਜਾਬ ‘ਚ ਬੀਤੀ ਦਿਨਾਂ ‘ਚ 2 ਕੋਰੋਨਾ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ਚੋਂ ਇੱਕ 69 ਸਾਲਾਂ ਮਹਿਲਾ ਹੈ, ਜਿਸ ਦਾ ਇਲਾਜ਼ ਪੀਜੀਆਈ ਚੰਡੀਗੜ੍ਹ ਚ ਚੱਲ ਰਿਹਾ ਸੀ। ਦੂਜੀ ਮੌਤ 39 ਸਾਲਾਂ ਪੁਰਸ਼ ਦੀ ਹੋਈ ਹੈ,ਜਿਸਦਾ ਇਲਾਜ਼ ਗਵਰਨਮੈਂਟ ਮੈਡਿਕਲ ਕਾਲੇਜ ਐਂਡ ਹਾਸਪਿਟਲ, ਸੈਕਟਰ 32 ਚੰਡੀਗੜ੍ਹ ਚ ਚੱਲ ਰਿਹਾ ਸੀ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਪਹਿਲਾਂ ਤੋਂ ਹੀ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਸਨ, ਜਿਸ ਕਾਰਨ ਕੋਰੋਨਾ ਵਾਇਰਸ ਇਨ੍ਹਾਂ ਮਾਮਲਿਆਂ ‘ਚ ਹੋਰ ਵੀ ਘਾਤਕ ਸਾਬਤ ਹੋਇਆ।
Previous articleLudhiana West: ਜ਼ਿਮਨੀ ਚੋਣ ਤੋਂ ਪਹਿਲਾਂ ਭੱਖਿਆ ਮਾਹੌਲ, ਭਾਜਪਾ ਲਈ ਨਾਇਬ ਸੈਣੀ ਤੇ ਕਾਂਗਰਸ ਲਈ ਅਲਕਾ ਲਾਂਬਾ ਕਰਨਗੇ ਪ੍ਰਚਾਰ
Next articleਪੰਜਾਬ ਦੇ 6 ਜ਼ਿਲ੍ਹਿਆਂ ‘ਚ ਲੂ ਦਾ ਰੈੱਡ ਅਲਰਟ, ਬਠਿੰਡਾ ਦਾ ਤਾਪਮਾਨ ਸਭ ਤੋਂ ਵੱਧ, ਬਿਜਲੀ ਦੀ ਖਪਤ ਵਧੀ

LEAVE A REPLY

Please enter your comment!
Please enter your name here