Home Desh Bikram Majithia ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ਰਿਹਾਇਸ਼ ‘ਤੇ ਰੇਡ, ਸਵੇਰ ਤੋਂ ਹੀ...

Bikram Majithia ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ਰਿਹਾਇਸ਼ ‘ਤੇ ਰੇਡ, ਸਵੇਰ ਤੋਂ ਹੀ ਵਿਜੀਲੈਂਸ ਟੀਮ ਕਰ ਰਹੀ ਜਾਂਚ

77
0

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠਿਆ ਦੀ ਅੰਮ੍ਰਿਤਸਰ ਰਿਹਾਇਸ਼ ‘ਤੇ ਵਿਜੀਲੈਂਸ ਟੀਮ ਨੇ ਰੇਡ ਕੀਤੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠਿਆ ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ਰਿਹਾਇਸ਼ ‘ਤੇ ਵਿਜੀਲੈਂਸ ਟੀਮ ਨੇ ਰੇਡ ਕੀਤੀ ਹੈ। ਇੱਕ ਰੇਡ ਉਨ੍ਹਾਂ ਦੇ ਅੰਮ੍ਰਿਤਸਰ ਗ੍ਰੀਨ ਐਵਨਿਊ ਵਾਲੀ ਰਿਹਾਇਸ਼ ‘ਤੇ ਹੋ ਰਹੀ ਹੈ, ਮਜੀਠਿਆ ਅੰਮ੍ਰਿਤਸਰ ਰਿਹਾਇਸ਼ ‘ਤੇ ਖੁਦ ਮੌਜੂਦ ਹਨ। ਐਸਐਸਪੀ ਵਿਜੀਲੈਂਸ ਲਖਬੀਰ ਸਿੰਘ ਵੀ ਉਨ੍ਹਾਂ ਦੇ ਘਰ ਅੰਦਰ ਮੌਜੂਦ ਹਨ। ਵਿਜੀਲੈਂਸ ਦੀ ਟੀਮ ਸਵੇਰ ਤੋਂ ਹੀ ਉਨ੍ਹਾਂ ਦੀ ਘਰ ਦੀ ਜਾਂਚ ਕਰ ਰਹੀ ਹੈ। ਵਿਜੀਲੈਂਸ ਨੇ ਕਿਸ ਮਾਮਲੇ ‘ਚ ਇਹ ਰੇਡ ਕੀਤੀ ਹੈ, ਇਸ ਬਾਰੇ ਫ਼ਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ, ਇਹ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਖਿਲਾਫ਼ ਡਰੱਗਸ ਮਾਮਲੇ ‘ਚ ਰੇਡ ਹੋਈ ਹੈ।
ਮੀਡੀਆ ਨੂੰ ਉਨ੍ਹਾਂ ਦੇ ਘਰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਬਿਕਰਮ ਮਜੀਠਿਆ ਦੀ ਟੀਮ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਤੇ ਨਾ ਹੀ ਵਿਜੀਲੈਂਸ ਅਧਿਕਾਰੀ ਇਸ ਬਾਰੇ ਕੋਈ ਜਾਣਕਾਰੀ ਦੇ ਰਹੇ ਹਨ।
ਸੂਤਰਾਂ ਅਨੁਸਾਰ ਨਸ਼ੇ ਮਾਮਲੇ ‘ਚ ਉਨ੍ਹਾਂ ਦੇ ਘਰ ਰੇਡ ਕੀਤੀ ਗਈ ਹੈ। ਦੱਸ ਦੇਈਏ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਬਿਕਰਮ ਮਜੀਠਿਆ ਖਿਲਾਫ਼ ਲੰਬੇ ਸਮੇਂ ਤੋ ਲੈ ਕੇ ਡਰੱਗਸ ਮਾਮਲੇ ‘ਚ ਜਾਂਚ ਕਰ ਰਹੀ ਹੈ।

ਬਿਕਰਮ ਮਜੀਠਿਆ ਦੀ ਪਤਨੀ ਗਨੀਵ ਨੇ ਮੀਡੀਆ ਨਾਲ ਕੀਤੀ ਗੱਲਬਾਤ

ਬਿਕਰਮ ਮਜੀਠਿਆ ਦੀ ਪਤਨੀ ਗਨੀਵ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 30 ਅਧਿਕਾਰੀ ਬਿਨਾਂ ਪੁੱਛੇ ਉਨ੍ਹਾਂ ਦੇ ਘਰ ਅੰਦਰ ਵੜ੍ਹ ਗਏ। ਉਨ੍ਹਾ ਕਿਹਾ ਕਿ ਇਸ ਦੇ ਪਿੱਛੇ ਦਾ ਕੋਈ ਵੀ ਕਾਰਨ ਨਹੀਂ ਦੱਸਿਆ ਗਿਆ। ਬਿਕਰਮ ਮਜੀਠਿਆ ਦੀ ਪਤਨੀ ਨੇ ਕਿਹਾ ਕਿ ਇਹ ਸਾਡਾ ਪ੍ਰਾਈਵੇਟ ਘਰ ਹੈ ਤੇ ਉਨ੍ਹਾਂ ਨੇ ਮੀਡੀਆ ਨੂੰ ਆਪਣੇ ਨਾਲ ਅੰਦਰ ਆਉਣ ਲਈ ਕਿਹਾ ਤਾਂ ਜੋ ਵਿਜੀਲੈਂਸ ਦੀ ਟੀਮ ਬਾਰੇ ਮੀਡੀਆ ਜਾਣਕਾਰੀ ਲੈ ਸਕਣ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਉਨ੍ਹਾਂ ਦੇ ਖਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਵੀ ਉਨ੍ਹਾਂ ਖਿਲਾਫ਼ ਦਰਜ ਹੋਇਆ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ। ਜੇਲ੍ਹ ‘ਚੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੇ ਸਿਆਸੀ ਬਦਲਾ ਖੋਰੀ ਦੇ ਤਹਿਤ ਇਹ ਕਾਰਵਾਈ ਕੀਤੀ ਗਈ।
Previous articleIran ਨੇ ਆਖਰੀ ਵਕਤ ਤੱਕ ਨਹੀਂ ਮੰਨੀ ਹਾਰ, ਇਨ੍ਹਾਂ 2 ਫੋਨ ਕਾਲਸ ਨਾਲ ਰੁੱਕੀ Israel ਨਾਲ ਜੰਗ
Next articleਆਸ਼ੂ ਤੋਂ ਬਾਅਦ Pargat Singh ਤੇ ਕਿੱਕੀ ਢਿੱਲੋਂ ਨੇ ਦਿੱਤਾ ਅਸਤੀਫ਼ਾ, ਹਾਰ ਤੋਂ ਬਾਅਦ ਵਧਿਆ ਕਾਟੋ ਕਲੇਸ਼!

LEAVE A REPLY

Please enter your comment!
Please enter your name here