Home Crime ਮਾਵਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ, ਮਾਤਾ ਜੀ ਦਾ ਸੁਣ ਕੇ ਦੁੱਖ...

ਮਾਵਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ, ਮਾਤਾ ਜੀ ਦਾ ਸੁਣ ਕੇ ਦੁੱਖ ਲੱਗਾ… ਬੰਬੀਹਾ ਗੈਂਗ ਨੇ ਕੀਤੀ ਇੱਕ ਹੋਰ ਪੋਸਟ

69
0

ਬਟਾਲਾ ‘ਚ ਮਾਤਾ ਜੀ ਦਾ ਮਰਡਰ ਹੋਇਆ, ਇਹ ਬਹੁੱਤ ਹੀ ਗਲਤ ਹੋਇਆ, ਬਹੁੱਤ ਹੀ ਮੰਦਭਾਗੀ ਘਟਨਾ ਹੈ।

ਵੀਰਵਾਰ ਦੀ ਰਾਤ ਬਟਾਲਾ ‘ਚ ਇੱਕ ਕਾਰ ‘ਤੇ ਹਮਲਾ ਕਰ ਦਿੱਤਾ ਗਿਆ। ਬਾਈਕ ‘ਤੇ ਸਵਾਰ ਹਮਲਾਵਰਾਂ ਨੇ ਕਾਰ ਅੰਦਰ ਬੈਠੇ ਦੋ ਵਿਅਕਤੀਆਂ ‘ਤੇ ਗੋਲੀਆਂ ਨਾਲ ਹਮਲਾ ਕੀਤਾ। ਇਸ ਹਮਲੇ ‘ਚ ਇੱਕ ਨੌਜਵਾਨ ਕਰਨਵੀਰ ਸਿੰਘ ਤੇ ਔਰਤ ਹਰਜੀਤ ਕੌਰ ਦੀ ਮੌਤ ਹੋ ਗਈ। ਇਹ ਔਰਤ ਜੱਗੂ ਭਗਵਾਨਪੁਰੀਆ ਦੀ ਮਾਂ ਦੱਸੀ ਜਾ ਰਹੀ ਹੈ।

ਪੋਸਟ ‘ਚ ਕੀ ਲਿਖਿਆ?

ਬੰਬੀਹਾ ਗੈਂਗ ਨੇ ਪੋਸਟ ‘ਚ ਲਿਖਿਆ ਹੈ ਕਿ ਕੱਲ੍ਹ ਰਾਤ ਜੋ ਬਟਾਲਾ ‘ਚ ਮਾਤਾ ਜੀ ਦਾ ਮਰਡਰ ਹੋਇਆ, ਇਹ ਬਹੁੱਤ ਹੀ ਗਲਤ ਹੋਇਆ, ਬਹੁੱਤ ਹੀ ਮੰਦਭਾਗੀ ਘਟਨਾ ਹੈ। ਮਾਵਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ, ਚਾਹੇ ਕੋਈ ਦੁਸ਼ਮਣ ਹੋਵੇ ਜਾਂ ਚਾਹੇ ਕੋਈ ਦੋਸਤ। ਇਸ ਚੀਜ਼ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਹਾਂ ਕਿ ਆਪਸੀ ਰੰਜ਼ਿਸ ਦਾ ਦੋਸ਼ ਕਿਸੇ ਪਰਿਵਾਰ ਨੂੰ ਦੀਤਾ ਜਾਵੇ। ਕੌਸ਼ਲ ਚੌਧਰੀ ਸਾਡਾ ਭਰਾ ਹੈ, ਉਹ ਇਹੋ ਜਿਹਾ ਕੰਮ ਕਦੇ ਵੀ ਨਹੀਂ ਕਰਵਾ ਸਕਦਾ, ਜੋ ਸਾਡੀ ਕੋਈ ਦੁਸ਼ਮਣੀ ਹੈ ਉਹ ਸਿਰਫ਼ ਉਨ੍ਹਾਂ ਨਾਲ ਹੀ ਹੈ। ਪਰਿਵਾਰ ਸਭ ਦੇ ਸਾਂਝੇ ਹੁੰਦੇ ਹਨ, ਖਾਸ ਕਰ ਕੇ ਮਾਤਾ ਜੀ ਦਾ ਸੁਣ ਕੇ ਬਹੁੱਤ ਦੁੱਖ ਲੱਗਾ, ਜਿਸ ‘ਚ ਉਨ੍ਹਾਂ ਦਾ ਕੋਈ ਕਸੂਰ ਨਹੀਂ। ਜੋ ਵੀ ਹੋਇਆ, ਜਿਸ ਨੇ ਵੀ ਕੀਤਾ ਬਹੁੱਤ ਗਲਤ ਕੀਤਾ। ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ।

ਕਾਦੀਆਂ ਰੋਡ ‘ਤੇ ਹੋਈ ਸੀ ਵਾਰਦਾਤ

ਪੰਜਾਬ ਦੇ ਬਟਾਲਾ ਤੋਂ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ, ਜਿੱਥੇ ਕਾਦੀਆਂ ਰੋਡ ਤੇ ਬਦਮਾਸ਼ਾਂ ਨੇ ਦੋ ਲੋਕਾਂ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ। ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਵੀ ਮ੍ਰਿਤਕਾਂ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਇੱਕ ਨੌਜਵਾਨ ਕਰਨਵੀਰ ਸਿੰਘ ਹੈ, ਜੋ ਘੁੰਮਣ ਕਲਾਂ ਦੇ ਪਿੰਡ ਭੀਖੋਵਾਲ ਦਾ ਰਹਿਣ ਵਾਲਾ , ਉਸ ਦੀ ਵੀ ਮੌਤ ਹੋ ਗਈ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਰਨਵੀਰ ਸਿੰਘ ਅਤੇ ਹਰਜੀਤ ਕੌਰ ਇੱਕ ਸਕਾਰਪੀਓ ਕਾਰ ਵਿੱਚ ਬੈਠੇ ਸਨ। ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ। ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਕਰਨਵੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਗੰਭੀਰ ਜ਼ਖਮੀ ਹਰਜੀਤ ਕੌਰ ਨੂੰ ਤੁਰੰਤ ਬਟਾਲਾ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਪਰ ਉਸ ਦੀ ਵੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

ਹਰਜੀਤ ਕੌਰ ਦੀ ਹਸਪਤਾਲ ਵਿੱਚ ਮੌਤ

ਘਟਨਾ ਦੀ ਸੂਚਨਾ ਮਿਲਦੇ ਹੀ ਬਟਾਲਾ ਪੁਲਿਸ ਦੇ ਡੀਐਸਪੀ ਸਿਟੀ ਪਰਮਵੀਰ ਸਿੰਘ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ। ਡੀਐਸਪੀ ਪਰਮਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਾਦੀਆਂ ਰੋਡ ਤੇ ਹੋਈ ਗੋਲੀਬਾਰੀ ਦੀ ਘਟਨਾ ਦੀ ਜਾਣਕਾਰੀ ਮਿਲੀ ਸੀ। ਮੌਕੇ ਤੇ ਪਹੁੰਚ ਕੇ ਉਨ੍ਹਾਂ ਨੂੰ ਇੱਕ ਨੌਜਵਾਨ ਮ੍ਰਿਤਕ ਮਿਲਿਆ, ਜਦੋਂ ਕਿ ਇੱਕ ਔਰਤ ਗੰਭੀਰ ਜ਼ਖਮੀ ਸੀ, ਜਿਸਨੂੰ ਤੁਰੰਤ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।
Previous articlePunjab ਦੀਆਂ ਜੇਲ੍ਹਾਂ ਵਿੱਚ ਭ੍ਰਿਸ਼ਟਾਚਾਰ ਤੇ ਨਸ਼ੇ ਦੇ ਨੈੱਟਵਰਕ ‘ਤੇ ਕਾਰਵਾਈ, 25 ਅਧਿਕਾਰੀ ਮੁਅੱਤਲ
Next articleMajithia ਆਮਦਨ ਤੋਂ ਵੱਧ ਜਾਇਦਾਦ ਕੇਸ ਦੀ ਜਾਂਚ ਤੇਜ਼, ਅੱਜ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਹੋਣਗੇ ਪੇਸ਼

LEAVE A REPLY

Please enter your comment!
Please enter your name here