Home Desh Punjab ਦੇ ਨਟਵਰ ਲਾਲ ਮਾਂ-ਪੁੱਤਰ, ਥੋਖੇ ਨਾਲ ਵੇਚੀ ਹਵਾਈ ਪੱਟੀ; 28 ਸਾਲ...

Punjab ਦੇ ਨਟਵਰ ਲਾਲ ਮਾਂ-ਪੁੱਤਰ, ਥੋਖੇ ਨਾਲ ਵੇਚੀ ਹਵਾਈ ਪੱਟੀ; 28 ਸਾਲ ਬਾਅਦ ਮਾਮਲੇ ਵਿੱਚ FIR ਦਰਜ

78
0

ਕਥਿਤ ਤੌਰ ‘ਤੇ 1997 ਵਿੱਚ ਪਿੰਡ ਡੁਮਨੀ ਵਾਲਾ ਦੇ ਵਸਨੀਕ ਊਸ਼ਾ ਅੰਸਲ ਅਤੇ ਉਸ ਦੇ ਪੁੱਤਰ ਨਵੀਨ ਚੰਦ ਅੰਸਲ ਦੁਆਰਾ ਵੇਚ ਦਿੱਤਾ ਗਿਆ ਸੀ।

ਫਿਰੋਜ਼ਪੁਰ ਦੇ ਫੱਤੂਵਾਲਾ ਪਿੰਡ ਵਿੱਚ ਬਣਿਆ ਏਅਰ ਫੋਰਸ ਰਨਵੇਅ ਇੱਕ ਔਰਤ ਅਤੇ ਉਸ ਦੇ ਪੁੱਤਰ ਨੇ ਵੇਚ ਦਿੱਤਾ। ਇਹ ਰਨਵੇਅ ਲਗਭਗ 15 ਏਕੜ ਵਿੱਚ ਬਣਿਆ ਹੈ। ਮੁਲਜ਼ਮਾਂ ਨੇ ਜ਼ਮੀਨ ਦੇ ਅਸਲ ਮਾਲਕ ਦੀ ਮੌਤ ਤੋਂ ਬਾਅਦ ਮਾਲ ਰਿਕਾਰਡ ਵਿੱਚ ਹੇਰਾਫੇਰੀ ਕਰ ਆਪਣਾ ਨਾਮ ਲਿਖਵਾ ਲਿਆ।
ਦੱਸ ਦਈਏ ਕਿ ਹਵਾਈ ਸੈਨਾ ਨੇ ਇਸ ਦੀ ਵਰਤੋਂ ਪਾਕਿਸਤਾਨ ਵਿਰੁੱਧ 1962, 1965 ਅਤੇ 1971 ਦੀਆਂ ਜੰਗਾਂ ਵਿੱਚ ਕੀਤੀ ਹੈ। ਇਸ ਨੂੰ ਕਥਿਤ ਤੌਰ ‘ਤੇ 1997 ਵਿੱਚ ਪਿੰਡ ਡੁਮਨੀ ਵਾਲਾ ਦੇ ਵਸਨੀਕ ਊਸ਼ਾ ਅੰਸਲ ਅਤੇ ਉਸ ਦੇ ਪੁੱਤਰ ਨਵੀਨ ਚੰਦ ਅੰਸਲ ਦੁਆਰਾ ਵੇਚ ਦਿੱਤਾ ਗਿਆ ਸੀ। ਇਨ੍ਹਾਂ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਜੀਲੈਂਸ ਬਿਊਰੋ ਦੇ ਪ੍ਰਿੰਸੀਪਲ ਡਾਇਰੈਕਟਰ ਨੂੰ ਇਸ ਮਾਮਲੇ ਦੀ ਸੱਚਾਈ ਦੀ ਖੁਦ ਜਾਂਚ ਕਰਨ ਦੇ ਹੁਕਮ ਦਿੱਤੇ ਸਨ
28 ਸਾਲਾਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ, ਫਿਰੋਜ਼ਪੁਰ ਪੁਲਿਸ ਨੇ ਮਹਿਲਾ ਅਤੇ ਉਸ ਦੇ ਪੁੱਤਰ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਕਿਵੇਂ ਹੋਇਆ ਖੁਲਾਸਾ?

ਇਸ ਘੁਟਾਲੇ ਦਾ ਪਰਦਾਫਾਸ਼ ਨਿਸ਼ਾਨ ਸਿੰਘ ਨਾਮ ਦੇ ਇੱਕ ਸੇਵਾਮੁਕਤ ਕਾਨੂੰਨ ਅਧਿਕਾਰੀ ਨੇ ਕੀਤਾ, ਜਿਸ ਨੇ ਇਸ ਬਾਰੇ ਪੰਜਾਬ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਜਨਰਲ ਨੂੰ ਸ਼ਿਕਾਇਤ ਕੀਤੀ। ਉਸ ਦੀ ਸ਼ਿਕਾਇਤ ਦੇ ਆਧਾਰ ‘ਤੇ, ਡੀਐਸਪੀ ਕਰਨ ਸ਼ਰਮਾ ਦੀ ਅਗਵਾਈ ਹੇਠ ਜਾਂਚ ਕੀਤੀ ਗਈ।
ਜਾਂਚ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇਸ ਹਵਾਈ ਪੱਟੀ ਨੂੰ ਸਰਕਾਰੀ ਰਿਕਾਰਡ ਵਿੱਚ ਧੋਖਾਧੜੀ ਨਾਲ ਜਨਤਕ ਜ਼ਮੀਨ ਦਿਖਾ ਕੇ ਮਿਲੀਭੁਗਤ ਨਾਲ ਨਿੱਜੀ ਵਿਅਕਤੀਆਂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ ਸੀ।
Previous articleJalalabad ‘ਚ ਨਸ਼ਾ ਤਸਕਰ ਦਾ ਐਨਕਾਊਂਟਰ, ਪੁਲਿਸ ਨੇ ਲੱਤ ‘ਚ ਮਾਰੀ ਗੋਲੀ, ਗ੍ਰਿਫ਼ਤਾਰ
Next articleਵਿਦੇਸ਼ ਭੇਜਣ ਦੇ ਨਾਮ ‘ਤੇ 3.75 ਲੱਖ ਦੀ ਠੱਗੀ, Ludhiana ‘ਚ ਏਜੰਟ ‘ਤੇ ਮਾਮਲਾ ਦਰਜ

LEAVE A REPLY

Please enter your comment!
Please enter your name here