Home Crime Amritsar: ਰਿਟਾਇਰਡ DSP ਨੇ ਪਰਿਵਾਰਕ ਝਗੜੇ ‘ਤੇ ਕੀਤੀ ਫਾਇਰਿੰਗ, ਪੁੱਤ ਦੀ ਮੌਤ,... CrimeDeshlatest NewsPanjab Amritsar: ਰਿਟਾਇਰਡ DSP ਨੇ ਪਰਿਵਾਰਕ ਝਗੜੇ ‘ਤੇ ਕੀਤੀ ਫਾਇਰਿੰਗ, ਪੁੱਤ ਦੀ ਮੌਤ, ਪਤਨੀ ਤੇ ਨੂੰਹ ਜ਼ਖਮੀ By admin - July 4, 2025 69 0 FacebookTwitterPinterestWhatsApp ਸ਼ੁਕਵਾਰ ਨੂੰ ਇਹ ਘਟਨਾ ਥਾਣਾ ਸਦਰ ਅੰਮ੍ਰਿਤਸਰ ਦੇ ਬਾਹਰ ਵਾਪਰੀ ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਪਰਿਵਾਰਕ ਝਗੜੇ ਨੇ ਖੂਨੀ ਰੂਪ ਧਾਰ ਲਿਆ। ਸੀਆਰਪੀਐੱਫ ਦੇ ਸੇਵਾਮੁਕਤ ਡੀਐਸਪੀ ਤਰਸੇਮ ਸਿੰਘ ਵੱਲੋਂ ਆਪਣੇ ਹੀ ਪੁੱਤਰ, ਨੂੰਹ ਤੇ ਪਹਿਲੀ ਪਤਨੀ ‘ਤੇ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ‘ਚ ਉਸ ਦੇ ਪੁੱਤਰ ਨੇ ਮੌਕੇ ‘ਤੇ ਹੀ ਮੌਤ ਹੋਈ ਗਈ, ਜਦਕਿ ਪਤਨੀ ਤੇ ਨੂੰਹ ਜ਼ਖਮੀ ਹੋ ਗਏ। ਪਤਨੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸ਼ੁਕਵਾਰ ਨੂੰ ਇਹ ਘਟਨਾ ਥਾਣਾ ਸਦਰ ਅੰਮ੍ਰਿਤਸਰ ਦੇ ਬਾਹਰ ਵਾਪਰੀ, ਜਿੱਥੇ ਪਰਿਵਾਰਕ ਜਾਇਦਾਦੀ ਝਗੜੇ ਦਾ ਮਾਮਲਾ ਲੈ ਕੇ ਪਰਿਵਾਰ ਦੇ ਮੈਂਬਰ ਥਾਣੇ ਪਹੁੰਚੇ ਹੋਏ ਸਨ। ਥਾਣੇ ਅੰਦਰ ਬਹਿਸ ਹੋਣ ਤੋਂ ਬਾਅਦ ਤਰਸੇਮ ਸਿੰਘ ਬਾਹਰ ਨਿਕਲਿਆ ਅਤੇ ਆਪਣੇ ਕੋਲ ਰੱਖੀ 32 ਬੋਰ ਦੀ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ‘ਚ ਉਸ ਦੇ ਪੁੱਤਰ ਬਚਿੱਤਰ ਸਿੰਘ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦਕਿ ਪਹਿਲੀ ਪਤਨੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਹਮਲੇ ‘ਚ ਉਸ ਦੀ ਨੂੰਹ ਵੀ ਜ਼ਖਮੀ ਹੋ ਗਈ ਹੈ। ਪੁਲਿਸ ਅਧਿਕਾਰੀ ਏਸੀਪੀ ਰਿਸ਼ਵ ਭੋਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਆਰਪੀਐਫ ਦੇ ਸਾਬਕਾ ਡੀਐਸਪੀ ਤਰਸੇਮ ਸਿੰਘ ਨੇ ਆਪਣੀ ਜਾਇਦਾਦ ਤੇ ਝਗੜੇ ਨੂੰ ਲੈ ਕੇ ਪਹਿਲੀ ਪਤਨੀ ਤੇ ਪੁੱਤਰ ਨੂੰ ਗੋਲੀਆਂ ਚਲਾ ਦਿੱਤਾ। ਜਿਸ ‘ਚ ਪੁੱਤਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਪਤਨੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਤਰਸੇਮ ਸਿੰਘ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਤੇ ਉਸ ਕੋਲੋਂ ਹਥਿਆਰ ਵੀ ਬਰਾਮਦ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਰਾਜਾ ਸੰਸੀ ਇਲਾਕੇ ਦਾ ਨਿਵਾਸੀ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਅਗਲੇ ਪੱਧਰ ‘ਤੇ ਚੱਲ ਰਹੀ ਹੈ।