Home Desh Kapurthala: ਜੋਤੀ ਢਾਬੇ ਤੋਂ ਮਿਲਿਆ ਕੁਆਇੰਟਲਾਂ ਦੇ ਹਿਸਾਬ ਨਾਲ ਬੀਫ਼, ਬੇਸਮੈਂਟ ‘ਚ...

Kapurthala: ਜੋਤੀ ਢਾਬੇ ਤੋਂ ਮਿਲਿਆ ਕੁਆਇੰਟਲਾਂ ਦੇ ਹਿਸਾਬ ਨਾਲ ਬੀਫ਼, ਬੇਸਮੈਂਟ ‘ਚ ਹੁੰਦੀ ਸੀ ਪੈਕਿੰਗ

74
0

ਹਿੰਦੂ ਸੰਗਠਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਬੀਫ ਨੂੰ ਕਿੱਲੋ-ਕਿੱਲੋ ਦੀ ਪੈਕਿੰਗ ‘ਚ ਪੈਕ ਕੀਤਾ ਗਿਆ ਸੀ ।

ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਫਗਵਾੜਾ ਤੇ ਗੋਰਾਇਆ ਵਿਚਕਾਰ ਹਾਈਵੇਅ ‘ਤੇ ਸਥਿਤ ਜੋਤੀ ਢਾਬੇ ਤੋਂ ਕੁਇੰਟਲਾਂ ਦੇ ਹਿਸਾਬ ਨਾਲ ਬੀਫ (ਗਾਂ ਦਾ ਮਾਸ) ਬਰਾਮਦ ਹੋਇਆ ਹੈ। ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਹਿੰਦੂ ਸੰਗਠਨਾਂ ਦੇ ਆਗੂ ਅਤੇ ਗਊ ਰਕਸ਼ਕ ਸੰਗਠਨ ਦੇ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਦੇਖਿਆ ਕਿ ਢਾਬੇ ਦੇ ਅੰਦਰ ਇੱਕ ਵੱਡਾ ਫ੍ਰੀਜ਼ਰ ਬਣਾਇਆ ਗਿਆ ਸੀ, ਜਿਸ ‘ਚ ਕੁਇੰਟਲਾਂ ਦੇ ਹਿਸਾਬ ਨਾਲ ਬੀਫ਼ ਰੱਖਿਆ ਗਿਆ ਸੀ।
ਹਿੰਦੂ ਸੰਗਠਨ ਤੇ ਗਊ ਰਕਸ਼ਕ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਬੀਫ ਨੂੰ ਕਿੱਲੋ-ਕਿੱਲੋ ਦੀ ਪੈਕਿੰਗ ‘ਚ ਪੈਕ ਕੀਤਾ ਗਿਆ ਸੀ ਤੇ ਇਸ ਨੂੰ ਵੱਖ-ਵੱਖ ਹੋਟਲਾਂ ‘ਚ ਭੇਜਿਆ ਜਾਣਾ ਸੀ। ਸੰਗਠਨ ਦੇ ਇੱਕ ਆਗੂ ਨੇ ਦੱਸਿਆ ਕਿ ਉਹ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਇਸ ਢਾਬੇ ਦੀ ਗਸ਼ਤ ਕਰ ਰਹੇ ਸਨ, ਉਨ੍ਹਾਂ ਨੇ ਜਦੋਂ ਢਾਬੇ ਅੰਦਰ ਜਾ ਕੇ ਦੇਖਿਆ ਤਾਂ ਬੇਸਮੈਂਟ ‘ਚ ਵੱਡੇ-ਵੱਡੇ ਫਰਿੱਜ ਰੱਖੇ ਹੋਏ ਸਨ ਤੇ ਕੁਆਇੰਟਲਾਂ ਦੇ ਹਿਸਾਬ ਨਾਲ ਬੀਫ਼ ਰੱਖਿਆ ਹੋਇਆ ਸੀ।
Previous articleਸ਼ੁਭਮਨ ਗਿੱਲ ਨੇ 4 ਵਾਰ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ, ਦੋਹਰਾ ਸੈਂਕੜਾ ਲਗਾ ਕੇ ਬਣਾਇਆ ਸਭ ਤੋਂ ਵੱਡਾ ਸਕੋਰ
Next article69 ਮੌਤਾਂ ਤੇ 37 ਲਾਪਤਾ, ਹਿਮਾਚਲ ‘ਚ ਚੱਪੇ-ਚੱਪੇ ‘ਤੇ ਮੀਂਹ ਕਾਰਨ ਤਬਾਹੀ

LEAVE A REPLY

Please enter your comment!
Please enter your name here