Home Crime Pakistan ਦੀ ਨਾਪਾਕ ਹਰਕਤ ਨਾਕਾਮ, ਫਿਰਜ਼ਪੁਰ ‘ਚ ਡਰੋਨ ਰਾਹੀਂ ਭੇਜੇ ਜਾ ਰਹੇ...

Pakistan ਦੀ ਨਾਪਾਕ ਹਰਕਤ ਨਾਕਾਮ, ਫਿਰਜ਼ਪੁਰ ‘ਚ ਡਰੋਨ ਰਾਹੀਂ ਭੇਜੇ ਜਾ ਰਹੇ ਹਥਿਆਰ ਤੇ ਡੱਰਗ ਜਬਤ

64
0

ਪੁਲਿਸ ਨੇ ਉੱਥੇ ਤਲਾਸ਼ੀ ਮੁਹਿੰਮ ਚਲਾਈ ਅਤੇ ਇੱਕ AK-47 ਅਤੇ 37 ਕਾਰਤੂਸ ਬਰਾਮਦ ਕੀਤੇ।

ਗੁਆਂਢੀ ਦੇਸ਼ ਪਾਕਿਸਤਾਨ ਅਜੇ ਵੀ ਆਪਣੀਆਂ ਨਾਪਾਕ ਗਤੀਵਿਧੀਆਂ ਤੋਂ ਬਾਜ਼ ਨਹੀਂ ਆ ਰਿਹਾ। ਸਰਹੱਦ ਪਾਰ ਤੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਭੇਜੀਆਂ ਜਾ ਰਹੀਆਂ ਹਨ। ਪਾਕਿਸਤਾਨ ਤੋਂ ਡਰੋਨ ਰਾਹੀਂ ਇੱਕ AK-47, 37 ਕਾਰਤੂਸ ਅਤੇ 467 ਗ੍ਰਾਮ ਹੈਰੋਇਨ (ਚਿੱਟਾ) ਵੱਖ-ਵੱਖ ਪੈਕੇਟਾਂ ਵਿੱਚ ਭੇਜੀ ਗਈ ਸੀ। ਹਥਿਆਰ ਸਰਹੱਦੀ ਪਿੰਡ ਘੋੜਾ ਚੱਕ ਦੇ ਖੇਤਾਂ ਵਿੱਚ ਸੁੱਟ ਦਿੱਤੇ ਗਏ ਸਨ। ਪੁਲਿਸ ਨੇ ਹੈਰੋਇਨ ਦੇ ਪੈਕੇਟ ਲੈਣ ਆਏ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸੂਚਨਾ ਦੇ ਆਧਾਰ ‘ਤੇ ਥਾਣਾ ਲੱਖੋਕੇ ਬਹਿਰਾਮ ਦੀ ਪੁਲਸ ਨੇ ਪਿੰਡ ਗਜ਼ਨੀ ਵਾਲਾ (ਦੋਨਾ ਮੱਤੜ) ਵਿਖੇ ਸੇਮਨਾਲੇ ਦੇ ਪੁਲ ਨੇੜਿਓਂ ਦੋਸ਼ੀ ਰੇਸ਼ਮ ਸਿੰਘ ਉਰਫ ਬੱਗੂ ਵਾਸੀ ਗਜ਼ਨੀ ਵਾਲਾ ਨੂੰ ਗ੍ਰਿਫਤਾਰ ਕੀਤਾ ਹੈ। ਤਲਾਸ਼ੀ ਲੈਣ ‘ਤੇ ਉਸ ਕੋਲੋਂ 181 ਗ੍ਰਾਮ ਹੈਰੋਇਨ ਬਰਾਮਦ ਹੋਈ। ਉਹ ਇੱਥੇ ਗਾਹਕਾਂ ਦੀ ਉਡੀਕ ਵਿੱਚ ਬੈਠਾ ਸੀ। ਇਸੇ ਤਰ੍ਹਾਂ ਮਮਦੋਟ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਿਸੇ ਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਮੰਗਵਾਈ ਹੈ, ਜੋ ਕਿ ਸਰਹੱਦੀ ਪਿੰਡ ਘੋੜੋ ਚੱਕ ਦੇ ਖੇਤਾਂ ਵਿੱਚ ਪਈ ਹੈ।

AK-47 ਤੇ ਕਾਰਤੂਸ ਬਰਾਮਦ

ਪੁਲਿਸ ਨੇ ਉੱਥੇ ਤਲਾਸ਼ੀ ਮੁਹਿੰਮ ਚਲਾਈ ਅਤੇ ਇੱਕ AK-47 ਅਤੇ 37 ਕਾਰਤੂਸ ਬਰਾਮਦ ਕੀਤੇ। ਇਸ ਤੋਂ ਇਲਾਵਾ, ਸਦਰ ਥਾਣਾ ਪੁਲਿਸ ਨੇ ਸਰਹੱਦੀ ਪਿੰਡ ਜੱਲੋਕੇ ਸ਼ਮਸ਼ਾਨਘਾਟ ਦੀ ਕੰਧ ਦੇ ਨਾਲ ਲੱਗਦੇ ਇੱਕ ਖੇਤ ਵਿੱਚੋਂ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕੀਤਾ ਹੈ। ਇਸ ਵਿੱਚ 286 ਗ੍ਰਾਮ ਹੈਰੋਇਨ ਹੈ। ਉਕਤ ਪੈਕੇਟ ਅਸਮਾਨ ਤੋਂ ਡਰੋਨ ਰਾਹੀਂ ਸੁੱਟਿਆ ਗਿਆ ਸੀ।
ਪਿੰਡ ਘੋੜਾ ਚੱਕ ਤੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਇੱਕ ਏਕੇ-47 ਅਤੇ 37 ਕਾਰਤੂਸ ਬਰਾਮਦ ਕੀਤੇ ਗਏ ਹਨ। ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮਮਦੋਟ ਪੁਲਿਸ ਨੂੰ ਇੱਕ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਕਿਸੇ ਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰਾਂ ਦੀ ਇੱਕ ਖੇਪ ਮੰਗਵਾਈ ਹੈ, ਜੋ ਕਿ ਸਰਹੱਦੀ ਪਿੰਡ ਘੋੜੀਆ ਚੱਕ ਦੇ ਖੇਤਾਂ ਵਿੱਚ ਪਈ ਹੈ। ਪੁਲਿਸ ਨੇ ਉੱਥੇ ਤਲਾਸ਼ੀ ਮੁਹਿੰਮ ਚਲਾਈ ਅਤੇ ਇੱਕ AK-47 ਅਤੇ 37 ਕਾਰਤੂਸ ਬਰਾਮਦ ਕੀਤੇ।
Previous articleJalandhar ਦੇ ਕਾਂਗਰਸੀ ਵਿਧਾਇਕ ਦਾ ਵੱਖਰਾ ਰਾਗ, ਸਪੀਕਰ ਨੂੰ ਭੇਜਿਆ ਆਬਾਦੀ ਕੰਟਰੋਲ ਬਿੱਲ
Next articleਸ਼ੁਭਮਨ ਗਿੱਲ ਨੇ 4 ਵਾਰ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ, ਦੋਹਰਾ ਸੈਂਕੜਾ ਲਗਾ ਕੇ ਬਣਾਇਆ ਸਭ ਤੋਂ ਵੱਡਾ ਸਕੋਰ

LEAVE A REPLY

Please enter your comment!
Please enter your name here