Home Desh ਇੰਝ ਮੁੱਛਾਂ ਨਹੀਂ ਚੱਲਦੀਆਂ, ਖੁੱਦ ਦੀਆਂ ਚੀਕਾਂ ਗਿਣੀਆਂ ਵੀ ਨਹੀਂ ਜਾਣਗੀਆਂ… ਮਜੀਠਿਆ...

ਇੰਝ ਮੁੱਛਾਂ ਨਹੀਂ ਚੱਲਦੀਆਂ, ਖੁੱਦ ਦੀਆਂ ਚੀਕਾਂ ਗਿਣੀਆਂ ਵੀ ਨਹੀਂ ਜਾਣਗੀਆਂ… ਮਜੀਠਿਆ ਦੇ ਚੀਕਾਂ ਵਾਲੇ ਬਿਆਨ ‘ਤੇ ਬੋਲੇ CM ਭਗਵੰਤ ਮਾਨ

107
0

 ਮਜੀਠਿਆ ਮਾਮਲੇ ‘ਤੇ ਬੋਲਦੇ ਸੀਐਮ ਭਗਵੰਦਾ ਮਾਨ ਨੇ ਕਿਹਾ ਕਿ ਮੈਂ ਉਨ੍ਹਾਂ ਬਾਰੇ ਬੋਲਦਾ ਨਹੀਂ, ਉਹ (ਬੋਲਣਾ) ਕਾਨੂੰਨ ਦਾ ਕੰਮ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ ਯਾਨੀ 8 ਜੁਲਾਈ ਨੂੰ ‘ਮੁੱਖ ਮੰਤਰੀ ਸਿਹਤ ਯੋਜਨਾ’ ਦੀ ਸ਼ੁਰੂਆਤ ਕੀਤੀ। ਉੱਥੇ ਹੀ ਇਸ ਯੋਜਨਾ ਦੇ ਸ਼ੁਰੂਆਤ ਦੌਰਾਨ ਸੀਐਮ ਇੱਕ ਅਲੱਗ ਅੰਦਾਜ਼ ‘ਚ ਵੀ ਦਿਖਾਈ ਦਿੱਤੇ। ਉਨ੍ਹਾਂ ਨੇ ਬਿਕਰਮ ਮਜੀਠਿਆ ਲੈ ਕੇ ਕਿਹਾ ਕਿ ਹੁਣ ਉਹ ਨਹੀਂ ਬੋਲਣਗੇ, ਸਗੋਂ ਕਾਨੂੰਨ ਬੋਲੇਗਾ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਵੱਡੇ-ਵੱਡੇ ਚੀਕਾਂ ਕਢਵਾਉਣ ਵਾਲੇ ਆਏ, ਆਪਣੀਆਂ ਚੀਕਾਂ ਗਿਣੀਆਂ ਵੀ ਨਹੀਂ ਜਾਣੀਆਂ।

ਸੀਐਮ ਮਾਨ ਮਜੀਠਿਆ ਮਾਮਲੇ ‘ਤੇ ਕੀ ਬੋਲੇ?

ਮਜੀਠਿਆ ਮਾਮਲੇ ‘ਤੇ ਬੋਲਦੇ ਉਨ੍ਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਬਾਰੇ ਬੋਲਦਾ ਨਹੀਂ, ਉਹ (ਬੋਲਣਾ) ਕਾਨੂੰਨ ਦਾ ਕੰਮ ਹੈ। ਉਹ ਤਾਂ ਨਾਭੇ ਹੈ, ਨਾਭੇ ਜਾ ਕੇ ਕਰ ਆਓ। ਉਹ ਤਾਂ ਕਾਨੂੰਨ ਕਰੇਗਾ, ਮੈਂ ਕੁੱਝ ਨਹੀਂ ਕਰਦਾ। ਮੈਂ ਇੰਨਾਂ ਕਹਿੰਦਾ ਜਿਨ੍ਹਾਂ ਨੇ ਲੱਖਾਂ ਘਰਾਂ ‘ਚ ਚਿੱਟੇ ਰੰਗ ਦੇ ਸੱਥਰ ਵਿਛਾ ਦਿੱਤੇ, ਜਿਨ੍ਹਾਂ ਨੇ ਨਸ਼ੇ ਦੀਆਂ ਤਸਕਰੀਆਂ ਕਰਕੇ ਲੱਖਾਂ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁਣੀਆਂ ਦੇ ਰੰਗ ਚਿੱਟੇ ਕਰ ਦਿੱਤੇ, ਉਹ ਆਪ ਰੰਗੀਲਿਆਂ ਜ਼ਿੰਦਗੀਆਂ ਨਹੀਂ ਜੀ ਸਕਦੇ। ਸਜ਼ਾ ਮਿਲੂਗੀ ਤੇ ਇੱਥੇ ਹੀ ਮਿਲੂਗੀ। ਨਰਕ-ਸਵਰਗ ਇੱਥੇ ਹੀ ਹੈ।
Previous articlePunjab Police AGTF ਨੇ ISI ਤੇ ਅੱਤਵਾਦੀ ਰਿੰਦਾ ਦੀ ਵੱਡੀ ਸਾਜ਼ਿਸ਼ ਨੂੰ ਕੀਤਾ ਨਾਕਾਮ, ਦੋ AK-47 ਤੇ ਵਿਸਫ਼ੋਟਕ ਬਰਾਮਦ
Next articleIndigo ਦੀ ਫਲਾਈਟ ਨਾਲ ਟਕਰਾਇਆ ਪੰਛੀ, ਦਿੱਲੀ ਆ ਰਹੇ ਜਹਾਜ਼ ਦੀ ਪਟਨਾ ਵਿੱਚ ਐਮਰਜੈਂਸੀ ਲੈਂਡਿੰਗ

LEAVE A REPLY

Please enter your comment!
Please enter your name here