Home Crime Punjab Police AGTF ਨੇ ISI ਤੇ ਅੱਤਵਾਦੀ ਰਿੰਦਾ ਦੀ ਵੱਡੀ ਸਾਜ਼ਿਸ਼ ਨੂੰ...

Punjab Police AGTF ਨੇ ISI ਤੇ ਅੱਤਵਾਦੀ ਰਿੰਦਾ ਦੀ ਵੱਡੀ ਸਾਜ਼ਿਸ਼ ਨੂੰ ਕੀਤਾ ਨਾਕਾਮ, ਦੋ AK-47 ਤੇ ਵਿਸਫ਼ੋਟਕ ਬਰਾਮਦ

57
0

ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਅੱਤਵਾਦੀਆਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਨੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਤੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਪਲਾਨ ਦਾ ਖੁਲਾਸਾ ਕੀਤਾ ਤੇ ਉਨ੍ਹਾਂ ਦੀ ਸਾਜ਼ਿਸ਼ ਨੂੰ ਪੂਰੀ ਤਰ੍ਹਾਂ ਨਾਕਾਮ ਕੀਤਾ ਹੈ।
ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ ਇਸ ਕਾਰਵਾਈ ‘ਚ ਥਾਣਾ ਪੁਰਾਣਾ ਛਾਲਾ ‘ਚ ਪੈਂਦੇ ਤਿਬੜੀ ਪੁੱਲ ਤੋਂ ਪਿੰਡ ਗਾਜੀਕੋ ਨੂੰ ਜਾਂਦੀ ਨਹਿਰ ਦੇ ਕਿਨਾਰੇ ਝਾੜੀਆਂ ਤੋਂ ਦੱਬੀਆਂ ਹੋਈਆਂ 2 AK-47 ਰਾਈਫਲਾਂ, 16 ਜ਼ਿੰਦਾ ਕਾਰਤੂਸ, ਦੋ ਮੈਗਜ਼ਿਨ ਤੇ ਦੋ P-86 ਗ੍ਰੇਨੇਡ ਬਰਾਮਦ ਕੀਤੇ। ਜਾਣਕਾਰੀ ਮੁਤਾਬਕ ਇਹ ਖੇਪ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਤੇ ਪਾਕਿਸਤਾਨ ‘ਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਵੱਲੋਂ ਭੇਜੀ ਗਈ ਸੀ। ਇਸ ਖੁਫ਼ੀਆ ਸਾਜ਼ਿਸ਼ ਦਾ ਮਕਸਦ ਪੰਜਾਬ ‘ਚ ਅਲੱਗ-ਅਲੱਗ ਥਾਂਵਾਂ ‘ਤੇ ਹਮਲਾ ਕਰਕੇ ਸੂਬੇ ਦਾ ਮਾਹੌਲ ਖ਼ਰਾਬ ਕਰਨਾ ਦੱਸਿਆ ਜਾ ਰਿਹਾ ਹੈ।

ਮਾਮਲੇ ‘ਚ ਪੁੁਲਿਸ ਜਲਦੀ ਹੀ ਕਰੇਗੀ ਕਾਰਵਾਈ

Previous articleBBMB ਮਾਮਲੇ ‘ਚ ਸੁਪਰੀਮ ਕੋਰਟ ਪਹੁੰਚੀ ਸਰਕਾਰ, ਹਾਈਕੋਰਟ ਨੇ ਜੁਲਾਈ ਅੰਤ ਤੱਕ ਮੁਲਤਵੀ ਕੀਤੀ ਸੁਣਵਾਈ
Next articleਇੰਝ ਮੁੱਛਾਂ ਨਹੀਂ ਚੱਲਦੀਆਂ, ਖੁੱਦ ਦੀਆਂ ਚੀਕਾਂ ਗਿਣੀਆਂ ਵੀ ਨਹੀਂ ਜਾਣਗੀਆਂ… ਮਜੀਠਿਆ ਦੇ ਚੀਕਾਂ ਵਾਲੇ ਬਿਆਨ ‘ਤੇ ਬੋਲੇ CM ਭਗਵੰਤ ਮਾਨ

LEAVE A REPLY

Please enter your comment!
Please enter your name here