Home Desh ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਮੰਤਰੀ ਹਰਪਾਲ ਚੀਮਾ ਨੇ... Deshlatest NewsPanjabRajniti ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਮੰਤਰੀ ਹਰਪਾਲ ਚੀਮਾ ਨੇ ਦਿੱਤੇ ਵੱਡੇ ਬਿਆਨ By admin - July 10, 2025 66 0 FacebookTwitterPinterestWhatsApp ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਹੈ। ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਵਿਸ਼ੇਸ਼ ਇਜਲਾਸ ਦੀ ਸ਼ੁਰੂਆਤ ‘ਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਤਰਤਾਰਨ ਦੇ ਵਿਧਾਇਕ ਡਾ.ਕਸ਼ਮੀਰ ਸਿੰਘ ਸੋਹਲ, ਸਾਬਕਾ ਕੇਂਦਰੀ ਮੰਤਰੀ ਸੁਖਦੇਵ ਢਿੰਡਸਾ, ਅਹਿਮਦਾਬਾਦ ਪਲੇਨ ਕ੍ਰੈਸ਼ ਦੇ ਮ੍ਰਿਤਕਾਂ ਤੇ ਹੋਈ ਕਈ ਹਸਤੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਸਪੀਕਰ ਕੁਲਤਾਰ ਸੰਧਵਾਂ ਨੇ ਵਿਧਾਨ ਸਭਾ ਦੀ ਕਾਰਵਾਈ ਨੂੰ ਕੱਲ੍ਹ ਸਵੇਰ 10 ਵਜੇ ਤੱਕ ਮੁਲਤਵੀ ਦਾ ਐਲਾਨ ਕੀਤਾ। ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਪਹਿਲੇ ਦਿਨ ਦੀ ਕਾਰਵਾਈ ਤੋਂ ਬਾਅਦ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਗੱਲਬਾਤ ਕੀਤੀ। ਚੀਮਾ ਨੇ ਕਿਹਾ ਜਿਹੜੇ ਸਾਡੇ ਸਾਥੀ ਵਿਛੜ ਗਏ ਹਨ, ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ ਤੇ ਅਹਿਮਾਦਬਾਦ ਪਲੇਨ ਕ੍ਰੈਸ਼ ਹਾਦਸੇ ‘ਚ ਮ੍ਰਿਤਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਹੈ। ਇਸ ਦੇ ਨਾਲ ਅਬੋਹ ਦੇ ਕਪੜਾ ਵਪਾਰੀ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਪੰਜਾਬ ਵਿਧਾਨ ਸਭਾ ਦੀ ਕਾਰਵਾਰ ਕੱਲ੍ਹ ਦੋਬਾਰਾ 10 ਵਜੇ ਸ਼ੁਰੂ ਹੋਵੇਗੀ। ਚੀਮਾ ਦਾ ਬਿਆਨ- ਉਮੀਦ ਹੈ ਕਿ ਵਿਰੋਧੀ ਧਿਰ ਬਾਇਕਾਟ ਨਹੀਂ ਕਰੇਗੀ ਹਰਪਾਲ ਚੀਮਾ ਨੇ ਕਿਹਾ ਕਿ ਕੱਲ੍ਹ ਵੱਖ-ਵੱਖ ਬਿੱਲ ਤੇ ਰੈਜ਼ੋਲਿਊਸ਼ਨ ਲਿਆਂਦੇ ਜਾਣਗੇ। ਇਸ ਦੌਰਾਨ ਉਨ੍ਹਾਂ ‘ਤੇ ਖੁੱਲ੍ਹ ਕੇ ਚਰਚਾ ਹੋਵੇਗੀ। ਉਮੀਦ ਕਰਦਾ ਹਾਂ ਕਿ ਵਿਰੋਧੀ ਧਿਰ ਇਸ ‘ਚ ਆਪਣੀ ਭੂਮਿਕਾ ਨਿਭਾਉਗੀ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਵਿਰੋਧੀ ਧਿਰ ਬਾਇਕਾਟ ਕਰਕੇ ਸੁਰਖੀਆਂ ਬਟੌਰਣ ਦਾ ਕੰਮ ਨਹੀਂ ਕਰੇਗੀ ਤੇ ਸਾਡੀ ਗੱਲ ਵੀ ਸੁਣੇਗੀ। ਬਿਸ਼ਨੋਈ ਗੁਜਰਾਤ ਤੋਂ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕਰ ਰਿਹਾ, ਭਾਜਪਾ ਜ਼ਿੰਮੇਵਾਰ: ਚੀਮਾ ਪੰਜਾਬ ਦੇ ਲੋਕਾਂ ਨੂੰ ਸਪੱਸ਼ਟ ਹੈ ਕਿ ਅਬੋਹਰ ‘ਚ ਕਪੜਾ ਵਪਾਰੀ ਦੇ ਕਤਲ ਦਾ ਜ਼ਿੰਮੇਵਾਰ ਕੌਣ ਹੈ? ਉਸ ਦੇ ਪਿੱਛੇ ਗੁਜਰਾਤ ਸਰਕਾਰ ਦੀ ਪ੍ਰੋਟੈਕਸ਼ਨ ‘ਚ ਜੇਲ੍ਹ ‘ਚ ਬੈਠਾ ਲਾਰੈਂਸ਼ ਬਿਸ਼ਨੋਈ ਹੈ। ਇਹ ਪੂਰਾ ਪੰਜਾਬ ਜਾਣਦਾ ਹੈ ਕਿ ਗੁਜਰਾਤ ਅੰਦਰ ਪਿਛਲੇ 30 ਸਾਲ ਤੋਂ ਭਾਰਤੀ ਜਨਤਾ ਪਾਰਟੀ ਕੰਮ ਕਰ ਰਹੀ ਹੈ। ਪੰਜਾਬ ਦੇ ਲੋਕ ਇਹ ਵੀ ਜਾਣਦੇ ਹਨ ਕਿ ਗੁਜਰਾਤ ਦੇ ਦੋ ਵਿਅਕਤੀ ਸਾਡੇ ਦੇਸ਼ ਦੇ ਸਰਵਾਉੱਚ ਪੋਸਟਾਂ ‘ਤੇ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਗੁਜਰਾਤ ਤੋਂ ਆਉਂਦੇ ਹਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਗੁਜਰਾਤ ਤੋਂ ਆਉਂਦੇ ਹਨ। ਲਾਰੈਂਸ ਬਿਸ਼ਨੋਈ ਵੀ ਗੁਜਰਾਤ ਦੀ ਜੇਲ੍ਹ ‘ਚ ਬੰਦ ਹੈ। ਅਫ਼ਸੋਸ ਦੀ ਗੱਲ ਹੈ ਕਿ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਜੇਲ੍ਹ ਦੇ ਅੰਦਰੋਂ ਬੈਠ ਕੇ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕਰ ਰਿਹਾ, ਪੰਜਾਬ ਦੇ ਲਾਅ-ਆਰਡਰ ਨੂੰ ਖ਼ਰਾਬ ਕਰ ਰਿਹਾ ਹੈ ਤੇ ਇਸ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਦਾ ਅਹਿਮ ਹੱਥ ਹੈ।