Home Desh ਅੱਜ ਤੋਂ ਮੌਨਸੂਨ ਪੈ ਰਿਹਾ ਸੁਸਤ, ਹੁਣ ਕਦੋਂ ਹੋਵੇਗਾ ਐਕਟਿਵ? ਜਾਣੋ ਮੌਸਮ...

ਅੱਜ ਤੋਂ ਮੌਨਸੂਨ ਪੈ ਰਿਹਾ ਸੁਸਤ, ਹੁਣ ਕਦੋਂ ਹੋਵੇਗਾ ਐਕਟਿਵ? ਜਾਣੋ ਮੌਸਮ ਦਾ ਹਾਲ

66
0

ਬੀਤੇ 24 ਘੰਟਿਆਂ ਦੀ ਗੱਲ ਕਰੀਏ ਦਾ ਵੱਧ ਤੋਂ ਵੱਧ ਤਾਪਮਾਨ 4.6 ਡਿਗਰੀ ਘੱਟ ਬਣਿਆ ਹੋਇਆ ਹੈ।

ਪੰਜਾਬ ‘ਚ ਮੌਨਸੂਨ ਅੱਜ ਤੋਂ ਸੁਸਤ ਪੈ ਰਿਹਾ ਹੈ। ਅੱਜ ਸਿਰਫ਼ ਤਿੰਨ ਜ਼ਿਲ੍ਹਿਆਂ ‘ਚ ਬਾਰਿਸ਼ ਪੈਣ ਦੀ ਸੰਭਾਵਨਾ ਹੈ ਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬਾਕੀ ਜ਼ਿਲ੍ਹਿਆਂ ‘ਚ ਹਾਲਾਤ ਆਮ ਰਹਿਣਗੇ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਆਉਣ ਵਾਲੇ 4 ਦਿਨ ‘ਚ ਹਾਲਾਤ ਆਮ ਰਹਿਣਗੇ। ਉੱਥ ਹੀ , ਬੀਤੇ ਦਿਨਾਂ ‘ਚ ਹੋਈ ਲਗਾਤਾਰ ਬਾਰਿਸ਼ ਦੇ ਚੱਲਦੇ ਤਾਪਮਾਨ ‘ਚ ਲਗਾਤਾਰ ਕਮੀਂ ਦੇਖਣ ਨੂੰ ਮਿਲੀ। ਸੂਬੇ ਦੇ ਔਸਤ ਤਾਪਮਾਨ ‘ਚ 2.4 ਡਿਗਰੀ ਦੀ ਕਮੀਂ ਦੇਖਣ ਨੂੰ ਮਿਲੀ ਹੈ।
ਬੀਤੇ 24 ਘੰਟਿਆਂ ਦੀ ਗੱਲ ਕਰੀਏ ਦਾ ਵੱਧ ਤੋਂ ਵੱਧ ਤਾਪਮਾਨ 4.6 ਡਿਗਰੀ ਘੱਟ ਬਣਿਆ ਹੋਇਆ ਹੈ। ਸੂਬੇ ਦਾ ਸਭ ਤੋਂ ਵੱਧ ਤਾਪਮਾਨ ਭਾਖੜਾ ਡੈਮ ਨੰਗਲ ‘ਤੇ ਰਿਪੋਰਟ ਕੀਤਾ ਗਿਆ, ਜੋ ਕਿ 32.6 ਡਿਗਰੀ ਰਿਹਾ ਹੈ। ਸੂਬੇ ‘ਚ 10 ਜ਼ਿਲ੍ਹੇ ਅਜਿਹੇ ਸਨ, ਜਿੱਥੇ ਤਾਪਮਾਨ 30 ਡਿਗਰੀ ਤੋਂ ਘੱਟ ਰਿਪੋਰਟ ਕੀਤਾ ਗਿਆ, ਜਿਨ੍ਹਾਂ ‘ਚ ਅੰਮ੍ਰਿਤਸਰ ‘ਚ 29.1 ਡਿਗਰੀ, ਪਟਿਆਲਾ ‘ਚ 29.8 ਡਿਗਰੀ ਤੇ ਪਠਾਨਕੋਟ ‘ਚ 28.9 ਡਿਗਰੀ, ਫਰੀਦਕੋਟ ‘ਚ 28.5 ਡਿਗਰੀ ਤੇ ਬਠਿੰਡਾ ‘ਚ 28.2 ਡਿਗਰੀ ਦਰਜ ਕੀਤਾ ਗਿਆ।
ਵੀਰਵਾਰ ਸਵੇਰੇ 5:30 ਵਜੇ ਤੱਕ ਅੰਮ੍ਰਿਤਸਰ ‘ਚ 22.5 ਮਿਮੀ ਬਾਰਿਸ਼, ਪਠਾਨਕੋਟ ‘ਚ 22 ਮਿਮੀ, ਬਠਿੰਡਾ ‘ਚ 9 ਮਿਮੀ, ਮੋਗਾ ‘ਚ 6.5 ਮਿਮੀ, ਫਾਜ਼ਿਲਕਾ ‘ਚ 4 ਮਿਮੀ ਤੇ ਪਟਿਆਲਾ ‘ਚ 2 ਮਿਮੀ ਦਰਜ ਕੀਤੀ ਗਈ।

16 ਜੁਲਾਈ ਤੋਂ ਫਿਰ ਐਕਟਿਵ ਹੋਵੇਗਾ ਮੌਨਸੂਨ

ਅੱਜ ਤੋਂ ਮੌਨਸੂਨ ਸੁਸਤ ਪੈ ਰਿਹਾ ਹੈ ਤੇ ਅਗਲੇ 4 ਦਿਨ ਹਾਲਾਤ ਆਮ ਰਹਿਣਗੇ। 4 ਦਿਨਾਂ ਬਾਅਦ ਫਿਰ ਤੋਂ ਬਦਲਾਅ ਦੇਖਣ ਨੂੰ ਮਿਲੇਗਾ। ਅਗਲੇ ਚਾਰ ਦਿਨਾਂ ‘ਚ ਤਾਪਮਾਨ ‘ਚ ਵਾਧਾ ਦੇਖਿਆ ਜਾ ਸਕਦਾ ਹੈ ਤੇ ਲੋਕਾਂ ਨੂੰ ਹੁਮਸ ਪਰੇਸ਼ਾਨ ਕਰ ਸਕਦੀ ਹੈ। 16 ਜੁਲਾਈ ਤੋਂ ਸੂਬੇ ‘ਚ ਦੋਬਾਰਾ ਬਾਰਿਸ਼ ਦੇ ਹਾਲਾਤ ਬਣ ਰਹੇ ਹਨ।

ਪੰਜਾਬ ਦੇ ਕੁੱਝ ਸ਼ਹਿਰਾਂ ਦਾ ਮੌਸਮ

ਅੰਮ੍ਰਿਤਸਰ- ਹਲਕੇ ਬੱਦਲ ਰਹਿਣਗੇ ਤੇ ਬਾਰਿਸ਼ ਦੀ ਸੰਭਾਵਨਾ ਹੈ। ਤਾਪਮਾਨ ‘ਚ ਵਾਧਾ ਦੇਖਿਆ ਜਾ ਸਕਦਾ ਹੈ। ਤਾਪਮਾਨ 24 ਤੋਂ 33 ਵਿਚਕਾਰ ਰਹਿ ਸਕਦਾ ਹੈ।
ਜਲੰਧਰ- ਹਲਕੇ ਬੱਦਲ ਰਹਿਣਗੇ ਤੇ ਬਾਰਿਸ਼ ਦੀ ਸੰਭਾਵਨਾ ਹੈ। ਤਾਪਮਾਨ ‘ਚ ਵਾਧਾ ਦੇਖਿਆ ਜਾ ਸਕਦਾ ਹੈ। ਤਾਪਮਾਨ 24 ਤੋਂ 33 ਵਿਚਕਾਰ ਰਹਿ ਸਕਦਾ ਹੈ।
ਲੁਧਿਆਣਾ- ਹਲਕੇ ਬੱਦਲ ਰਹਿਣਗੇ ਤੇ ਬਾਰਿਸ਼ ਦੀ ਸੰਭਾਵਨਾ ਹੈ। ਤਾਪਮਾਨ ‘ਚ ਵਾਧਾ ਦੇਖਿਆ ਜਾ ਸਕਦਾ ਹੈ। ਤਾਪਮਾਨ 26 ਤੋਂ 32 ਵਿਚਕਾਰ ਰਹਿ ਸਕਦਾ ਹੈ।
ਮੁਹਾਲੀ- ਹਲਕੇ ਬੱਦਲ ਰਹਿਣਗੇ ਤੇ ਬਾਰਿਸ਼ ਦੀ ਸੰਭਾਵਨਾ ਹੈ। ਤਾਪਮਾਨ ‘ਚ ਵਾਧਾ ਦੇਖਿਆ ਜਾ ਸਕਦਾ ਹੈ। ਤਾਪਮਾਨ 24 ਤੋਂ 33 ਵਿਚਕਾਰ ਰਹਿ ਸਕਦਾ ਹੈ।
ਪਟਿਆਲਾ-ਹਲਕੇ ਬੱਦਲ ਰਹਿਣਗੇ ਤੇ ਬਾਰਿਸ਼ ਦੀ ਸੰਭਾਵਨਾ ਹੈ। ਤਾਪਮਾਨ ‘ਚ ਵਾਧਾ ਦੇਖਿਆ ਜਾ ਸਕਦਾ ਹੈ। ਤਾਪਮਾਨ 26 ਤੋਂ 34 ਵਿਚਕਾਰ ਰਹਿ ਸਕਦਾ ਹੈ।
Previous articlePunjab Government ਪੇਸ਼ ਕਰੇਗੀ 5 ਬਿੱਲ, ਮੰਤਰੀ ਚੀਮਾ ਨੇ ਦਿੱਤੀ ਜਾਣਕਾਰੀ
Next articleਉੱਧਰ Kapil Sharma ਦੇ ਕੈਨੇਡਾ ਵਾਲੇ ਕੈਫੇ ‘ਤੇ ਹੋਈ ਫਾਇਰਿੰਗ, ਇੱਧਰ, ਕਾਮੇਡੀਅਨ ਦੇ ਸ਼ੋਅ ਨੂੰ ਲੈ ਕੇ ਆਈ ਬੁਰੀ ਖ਼ਬਰ

LEAVE A REPLY

Please enter your comment!
Please enter your name here