Home Desh Kuldeep Murder Case ਦਾ ਮੁਲਜ਼ਮ ਜੰਮੂ ਤੋਂ ਗ੍ਰਿਫ਼ਤਾਰ, ਲੁਧਿਆਣਾ ਪੁਲਿਸ ਜਲਦ ਕਰੇਗੀ...

Kuldeep Murder Case ਦਾ ਮੁਲਜ਼ਮ ਜੰਮੂ ਤੋਂ ਗ੍ਰਿਫ਼ਤਾਰ, ਲੁਧਿਆਣਾ ਪੁਲਿਸ ਜਲਦ ਕਰੇਗੀ ਖੁਲਾਸਾ; 18 ਦਿਨ ਹੋਇਆ ਸੀ ਕਤਲ

61
0

ਪੁਲਿਸ ਨੇ ਮੁਲਜ਼ਮ ਗੁਰਚਰਨ ਸਿੰਘ ਨੂੰ ਜੰਮੂ ਤੋਂ ਗ੍ਰਿਫ਼ਤਾਰ ਕੀਤਾ ਹੈ।

ਲੁਧਿਆਣਾ ਦੇ ਧਾਂਦਰਾ ਰੋਡ ‘ਤੇ ਮਿਸਿੰਗ ਲਿੰਕ-2 ਹਾਈਵੇਅ ‘ਤੇ ਕੁਝ ਦਿਨ ਪਹਿਲਾਂ ਕੁਲਦੀਪ ਸਿੰਘ ਦਾ ਤਲਵਾਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਮੁਲਜ਼ਮ ਗੁਰਬਚਨ ਸਿੰਘ ਨੂੰ ਜੰਮੂ ਪੁਲਿਸ ਦੀ ਮਦਦ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੁਲਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਜਗਦੇਵ ਸਿੰਘ ਤਲਵੰਡੀ ਦਾ ਪੀਏ ਸੀ। ਇਸ ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਸੀ, ਪਰ ਹੁਣ ਜੰਮੂ ਪੁਲਿਸ ਨੇ ਉਸ ਨੂੰ ਫੜ ਲਿਆ ਹੈ।

26 ਜੂਨ ਦੀ ਰਾਤ ਨੂੰ ਹੋਇਆ ਸੀ ਕੁਲਦੀਪ ਦਾ ਕਤਲ

ਦਰਅਸਲ, 26 ਜੂਨ ਨੂੰ ਕੁਲਦੀਪ ਰਾਤ ਨੂੰ ਆਪਣੀ ਵੋਲਕਸਵੈਗਨ ਕਾਰ ਵਿੱਚ ਆਪਣੇ ਫਾਰਮ ਹਾਊਸ ਤੋਂ ਨਿਕਲਿਆ ਸੀ। ਇੱਕ ਸਵਿਫਟ ਕਾਰ ਵਿੱਚ ਉਸ ਦਾ ਪਿੱਛਾ ਕਰ ਰਹੇ ਬਦਮਾਸ਼ਾਂ ਨੇ ਉਸਨੂੰ ਹਾਈਵੇਅ ‘ਤੇ ਘੇਰ ਲਿਆ। ਬਦਮਾਸ਼ਾਂ ਨੇ ਉਸ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਅਤੇ ਬੁਰੀ ਤਰ੍ਹਾਂ ਕੁੱਟਿਆ। ਬਜ਼ੁਰਗ ਕੁਲਦੀਪ ਮਦਦ ਲਈ ਮਿੰਨਤਾਂ ਕਰਦਾ ਰਿਹਾ, ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ।

ਕੁਲਦੀਪ ਕਰਦਾ ਸੀ ਪ੍ਰਾਪਰਟੀ ਦਾ ਕਾਰੋਬਾਰ

ਕੁਲਦੀਪ ਸਿੰਘ ਮੁੰਡੀਆ ਪਿੰਡ ਦਾ ਰਹਿਣ ਵਾਲਾ ਹੈ। ਉਹ ਪ੍ਰਾਪਰਟੀ ਦਾ ਕਾਰੋਬਾਰ ਵੀ ਕਰਦਾ ਸੀ। ਕੁਝ ਸਮਾਂ ਵਿਦੇਸ਼ ਵਿੱਚ ਬਿਤਾਉਣ ਤੋਂ ਬਾਅਦ, ਉਹ ਲੁਧਿਆਣਾ ਵਾਪਸ ਆ ਗਿਆ। ਇਸ ਕਤਲ ਦਾ ਕਾਰਨ ਜ਼ਮੀਨੀ ਵਿਵਾਦ ਵੀ ਦੱਸਿਆ ਜਾ ਰਿਹਾ ਹੈ।
Previous articleਪੰਜਾਬ-ਹਰਿਆਣਾ ‘ਚ ED ਦੀ ਰੇਡ, ਭਾਰਤ-ਵਿਦੇਸ਼ਾਂ ਦੇ ਮਿਲੇ ਸਟਾਂਪ; ਹਵਾਲਾ ਰਾਹੀਂ ਭੇਜੇ ਜਾਂਦਾ ਸੀ ਪੈਸਾ
Next articleਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ, 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ

LEAVE A REPLY

Please enter your comment!
Please enter your name here