ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅਮਰੀਕਾ ਅਧਾਰਤ ਹੁਸਨਦੀਪ ਸਿੰਘ ਦੀ ਸਹਾਇਤਾ ਨਾਲ ਚਲ ਰਹੀ ਇਸ ਯੋਜਨਾ ਵਿੱਚ ਸ਼ਾਮਲ ਪੰਜ ਗੈਂਗ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਸਾਮ ਦੀ ਸਿਲਚਰ ਜੇਲ੍ਹ ‘ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਆਪਣੀ ਮਾਂ ਦੇ ਕਤਲ ਦਾ ਬਦਲਾ ਲੈਣ ਲਈ ਇੱਕ ਵੱਡੀ ਟਾਰਗੇਟ ਕਿਲਿੰਗ ਦੀ ਯੋਜਨਾ ਬਣਾਈ ਗਈ ਸੀ। ਇਸ ਸਾਜ਼ਿਸ਼ ਰਾਹੀਂ ਇੱਕ ਵਿਰੋਧੀ ਗੈਂਗ ਮੈਂਬਰ ਨੂੰ ਨਿਸ਼ਾਨਾ ਬਣਾਉਣਾ ਸੀ, ਪਰ ਪੰਜਾਬ ਪੁਲਿਸ ਨੇ ਇਸ ਵਾਰਦਾਤ ਨੂੰ ਵਕਤ ਸਿਰ ਨਾਕਾਮ ਕਰ ਦਿੱਤਾ।
ਭਗਵਾਨਪੁਰੀਆ ਦੇ ਪੰਜ ਗੈਂਗ ਮੈਂਬਰਾਂ ਨੂੰ ਕਾਬੂ ਕੀਤਾ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅਮਰੀਕਾ ਅਧਾਰਤ ਹੁਸਨਦੀਪ ਸਿੰਘ ਦੀ ਸਹਾਇਤਾ ਨਾਲ ਚਲ ਰਹੀ ਇਸ ਯੋਜਨਾ ਵਿੱਚ ਸ਼ਾਮਲ ਪੰਜ ਗੈਂਗ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਦੋ ਹਥਿਆਰ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪੀਐਕਸ-5 ਪਿਸਤੌਲ ਅਤੇ .32 ਬੋਰ ਪਿਸਤੌਲ ਸ਼ਾਮਲ ਹਨ। ਇਹ ਕਾਰਵਾਈ ਕਾਊਂਟਰ ਇੰਟੈਲੀਜੈਂਸ ਪੰਜਾਬ, ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਬਟਾਲਾ ਪੁਲਿਸ ਵੱਲੋਂ ਇਕੱਠੀ ਯੋਜਨਾ ਨਾਲ ਅੰਜ਼ਾਮ ਦਿੱਤੀ ਗਈ।
ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ
-
ਲਵਪ੍ਰੀਤ ਸਿੰਘ ਪਿੰਡ ਸ਼ਾਹਬਾਦ, ਬਟਾਲਾ
-
ਸਿਕੰਦਰ ਕੁਮਾਰ ਉਰਫ਼ ਗੋਲਾ ਪਿੰਡ ਸ਼ਾਹਬਾਦ, ਬਟਾਲਾ
-
ਓਂਕਾਰਪ੍ਰੀਤ ਉਰਫ਼ ਜਸ਼ਨ ਪਿੰਡ ਸ਼ਾਹਬਾਦ, ਬਟਾਲਾ
-
ਗਗਨਦੀਪ ਉਰਫ਼ ਗਿਆਨੀ ਗਾਂਧੀ ਕੈਂਪ, ਬਟਾਲਾ
-
ਮਹਿਕਪ੍ਰੀਤ ਸਿੰਘ ਅੰਮ੍ਰਿਤਸਰ

![bhagwanpuria[1]](https://punjabprotv.com/Punjabi/wp-content/uploads/2025/07/bhagwanpuria1-640x360.jpg)






