Home Desh Anmol Gagan Mann ਨੇ MLA ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਪੋਸਟ ਕਰ...

Anmol Gagan Mann ਨੇ MLA ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਪੋਸਟ ਕਰ ਲਿਖਿਆ- ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਦੇ ਨਾਲ ਹਨ

55
0

ਅਨਮੋਲ ਗਗਨ ਮਾਨ ਨੇ ਫੇਸਬੁੱਕ ‘ਤੇ ਭਾਵੁਕ ਪੋਸਟ ਪਾਈ ਹੈ।

ਆਮ ਆਦਮੀ ਪਾਰਟੀ ਦੀ ਖਰੜ ਵਿਧਾਨ ਸਭਾ ਸੀਟ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਨਮੋਲ ਗਗਨ ਮਾਨ ਨੇ ਫੇਸਬੁੱਕ ‘ਤੇ ਭਾਵੁਕ ਪੋਸਟ ਪਾਈ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਿਆਸਤ ਛੱਡਣ ਦਾ ਫੈਸਲਾ ਲੈ ਲਿਆ ਹੈ। ਮੇਰੇ ਵਿਧਾਇਕ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਅਸਤੀਫ਼ਾ ਦਿੱਤਾ ਹੋਇਆ ਹੈ। ਜਿਸ ਨੂੰ ਸਵੀਕਾਰ ਕੀਤਾ ਜਾਵੇ। ਉਨ੍ਹਾਂ ਨੇ ਪੋਸਟ ਵਿੱਚ ਲਿਖਿਆ ਕਿ ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਦੇ ਨਾਲ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾ ਤੇ ਖਰੀ ਉਤਰੇਗੀ।

ਜਾਣੋ ਕੌਣ ਹਨ ਅਨਮੋਲ ਗਗਨ ਮਾਨ

ਦੱਸਣਯੋਗ ਹੈ ਕਿ ਅਨਮੋਲ ਗਗਨ ਮਾਨ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਤੋਂ ਕੀਤੀ। 2022 ਚੋਣਾਂ ਵਿੱਚ ਉਹ ਪਹਿਲੀ ਵਾਰ ਖਰੜ ਹਲਕੇ ਤੋਂ ਵਿਧਾਇਕ ਬਣੇ। ਉਹ ਮਾਨ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹੇ ਪਰ ਮਾਨ ਸਰਕਾਰ ਨੇ 23 ਸਤੰਬਰ 2024 ਨੂੰ ਉਨ੍ਹਾਂ ਦੀ ਕੈਬਨਿਟ ਅਹੁਦੇ ਤੋਂ ਛੁੱਟੀ ਕਰ ਦਿੱਤੀ ਗਈ। ਦੱਸ ਦਈਏ ਕਿ ਉਹ ਸਿਆਸਤ ਤੋਂ ਪਹਿਲਾਂ ਪੰਜਾਬੀ ਗਾਇਕ ਸਨ।

ਮਾਡਲਿੰਗ ਤੇ ਗਾਇਕੀ ਤੋਂ ਕੀਤੀ ਸ਼ੁਰੂਆਤ

ਅਨਮੋਲ ਗਗਨ ਮਾਨ ਦਾ ਜਨਮ 1990 ਵਿੱਚ ਮਾਨਸਾ ਵਿੱਚ ਹੋਇਆ ਸੀ। ਉਨ੍ਹਾਂ ਨੇ ਚੰਡੀਗੜ੍ਹ ਵਿੱਚ ਆਪਣੀ ਪੜ੍ਹਾਈ ਕੀਤੀ। ਇਸ ਤੋਂ ਬਾਅਦ, ਉਨ੍ਹਾਂ ਨੇ ਪਹਿਲਾਂ ਮਾਡਲਿੰਗ ਅਤੇ ਫਿਰ ਗਾਇਕੀ ਵਿੱਚ ਆਪਣਾ ਕਰੀਅਰ ਬਣਾਇਆ। ਪਿਛਲੇ ਸਾਲ ਜੂਨ ਵਿੱਚ, ਉਨ੍ਹਾਂ ਨੇ ਐਡਵੋਕੇਟ ਸ਼ਾਹਬਾਜ਼ ਸੋਹੀ ਨਾਲ ਵਿਆਹ ਕਰਵਾਇਆ।
ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰੀਅਲ ਅਸਟੇਟ ਕਾਰੋਬਾਰੀ ਰਣਜੀਤ ਸਿੰਘ ਗਿੱਲ ਨੇ ਅਕਾਲੀ ਦਲ ਛੱਡਣ ਦਾ ਐਲਾਨ ਕੀਤਾ ਸੀ ਅਤੇ ਉਹ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ।
Previous articleBathinda ‘ਚ ਪੁਲਿਸ ਨੂੰ ਵੱਡੀ ਸਫਲਤਾ, BA ਦਾ ਵਿਦਿਆਰਥੀ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ
Next articleBikram Majithia ਦੀ 14 ਦਿਨ ਲਈ ਵਧਾਈ ਗਈ ਨਿਆਂਇਕ ਹਿਰਾਸਤ, ਅੱਜ ਫਿਰ ਵਿਜੀਲੈਂਸ ਕਰ ਰਹੀ ਰੇਡ

LEAVE A REPLY

Please enter your comment!
Please enter your name here