Home Desh ਲਾਪਤਾ ਪੁਲਿਸ ਮੁਲਾਜ਼ਮ ਸਤਿੰਦਰ ਸਿੰਘ 14 ਦਿਨਾਂ ਬਾਅਦ ਮਿਲੇ, ਪਰਿਵਾਰ ਨੂੰ ਸੌਂਪਿਆ;...

ਲਾਪਤਾ ਪੁਲਿਸ ਮੁਲਾਜ਼ਮ ਸਤਿੰਦਰ ਸਿੰਘ 14 ਦਿਨਾਂ ਬਾਅਦ ਮਿਲੇ, ਪਰਿਵਾਰ ਨੂੰ ਸੌਂਪਿਆ; ਵਿਭਾਗ ਨੇ ਛੱਟੀ ‘ਤੇ ਭੇਜਿਆ

72
0

ਪਿਛਲੇ ਕੁਝ ਦਿਨਾਂ ਤੋਂ ਲਾਪਤਾ ਪੰਜਾਬ ਪੁਲਿਸ ਦਾ ਜਵਾਨ ਸਤਿੰਦਰ ਸਿੰਘ ਆਖਰਕਾਰ 14 ਦਿਨਾਂ ਬਾਅਦ ਸੁਰੱਖਿਅਤ ਮਿਲ ਗਿਆ ਹੈ।

ਪੰਜਾਬ ਪੁਲਿਸ ਦਾ ਕਰਮਚਾਰੀ ਸਤਿੰਦਰ ਸਿੰਘ, ਜੋ ਕਿ ਪੰਜਾਬ ਦੇ ਮੋਹਾਲੀ ਤੋਂ ਡਿਊਟੀ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਸਥਿਤ ਆਪਣੇ ਘਰ ਵਾਪਸ ਜਾ ਰਹੇ ਸੀ, 8 ਜੁਲਾਈ ਦੀ ਰਾਤ ਨੂੰ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਸੀ। ਉਨ੍ਹਾਂ ਦੀ ਕਾਰ ਭਾਨਰਾ ਪਿੰਡ ਦੇ ਨੇੜੇ ਲਵਾਰਿਸ ਹਾਲਤ ਵਿੱਚ ਮਿਲੀ ਸੀ, ਜਿਸ ‘ਤੇ ਖੂਨ ਦੇ ਨਿਸ਼ਾਨ ਵੀ ਮਿਲੇ ਸਨ। ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਵਿਭਾਗ ਵਿੱਚ ਚਿੰਤਾ ਦਾ ਮਾਹੌਲ ਸੀ।

ਵਿਭਾਗ ਨੇ ਸਤਿੰਦਰ ਸਿੰਘ ਨੂੰ ਪਰਿਵਾਰ ਨੂੰ ਸੌਂਪਿਆ

ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸਤਿੰਦਰ ਸਿੰਘ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਹਾਲਾਂਕਿ, ਪੁਲਿਸ ਅਧਿਕਾਰੀ ਇਸ ਬਾਰੇ ਕੁਝ ਵੀ ਦੱਸਣ ਤੋਂ ਬਚ ਰਹੇ ਹਨ ਕਿ ਉਹ ਕਿੱਥੇ ਮਿਲਿਆ ਸੀ। ਸੂਤਰਾਂ ਅਨੁਸਾਰ, ਉਹ ਸਿੱਖਾਂ ਦੇ ਇੱਕ ਪਵਿੱਤਰ ਧਾਰਮਿਕ ਸਥਾਨ ਤੋਂ ਮਿਲੇ।

ਮਾਨਸਿਕ ਤਣਾਅ ਵਿੱਚ ਸੀ ਸਤਿੰਦਰ ਸਿੰਘ

ਸਮਾਣਾ ਦੇ ਡੀਐਸਪੀ ਦੇ ਮੁਤਾਬਕ ਸਤਿੰਦਰ ਸਿੰਘ ਕੁਝ ਸਮੇਂ ਤੋਂ ਮਾਨਸਿਕ ਤਣਾਅ ਵਿੱਚ ਸੀ ਅਤੇ ਇਸ ਕਾਰਨ ਉਹ ਕਿਸੇ ਨੂੰ ਦੱਸੇ ਬਿਨਾਂ ਆਪਣੇ ਆਪ ਕਿਤੇ ਚਲਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਪੂਰੀ ਤਰ੍ਹਾਂ ਨਿੱਜੀ ਹੈ ਅਤੇ ਮਾਨਸਿਕ ਸਥਿਤੀ ਨਾਲ ਸਬੰਧਤ ਹੈ।
ਫਿਲਹਾਲ, ਪੁਲਿਸ ਇਸ ਪੂਰੇ ਮਾਮਲੇ ਬਾਰੇ ਵਿਸਥਾਰ ਵਿੱਚ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਹੈ। ਹਾਲਾਂਕਿ, ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮਾਮਲੇ ਨਾਲ ਸਬੰਧਤ ਹੋਰ ਜਾਣਕਾਰੀ ਸਾਹਮਣੇ ਆਵੇਗੀ।

ਨਹਿਰ ਨੇੜੇ ਮਿਲੀ ਸੀ ਕਾਰ

ਅਵਤਾਰ ਸਿੰਘ ਨੇ ਦੱਸਿਆ ਕਿ ਸਤਿੰਦਰ ਸਿੰਘ ਜਦੋਂ ਲਾਪਤਾ ਹੋਇਆ ਤਾਂ ਉਸ ਦੀ ਕਾਰ ਪਟਿਆਲਾ ਸਮਾਣਾ ਰੋਡ ‘ਤੇ ਨਹਿਰ ਦੇ ਕੋਲ ਮਿਲੀ ਸੀ। ਉਹ ਮੋਹਾਲੀ ਤੋਂ ਡਿਊਟੀ ਤੋਂ ਵਾਪਸ ਆ ਰਿਹਾ ਸੀ। ਉਸ ਨੇ ਰਾਤ ਨੂੰ ਆਖਰੀ ਵਾਰ ਆਪਣੀ ਪਤਨੀ ਨੂੰ ਵੀਡੀਓ ਕਾਲ ਕੀਤੀ ਸੀ। ਉਸ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ। ਜਦੋਂ ਉਹ ਰਾਤ 12 ਵਜੇ ਤੱਕ ਨਹੀਂ ਪਹੁੰਚਿਆ, ਤਾਂ ਸਾਨੂੰ ਪਰਿਵਾਰ ਦਾ ਫੋਨ ਆਇਆ।
Previous articleਅੰਮ੍ਰਿਤਸਰ ਵਿੱਚ 4 ਹਥਿਆਰ ਤਸਕਰ ਗ੍ਰਿਫ਼ਤਾਰ: 8 ਪਿਸਤੌਲ ਤੇ ਮੈਗਜ਼ੀਨ ਬਰਾਮਦ; ਸਰਹੱਦ ਪਾਰ ਤੋਂ ਮੰਗਵਾਉਂਦੇ ਸਨ
Next articlePatiala ‘ਚ ਜਮੀਨ ਐਕੁਆਇਰ ਨੂੰ ਲੈ ਕੇ ਵਿਵਾਦ, ਆਹਮੋ-ਸਾਹਮਣੇ ਕਿਸਾਨ ਤੇ ਪੁਲਿਸ

LEAVE A REPLY

Please enter your comment!
Please enter your name here