Home Desh Punjab ਦੇ ਸਰਹੱਦੀ ਇਲਾਕਿਆਂ ‘ਚ BSF ਨੇ 6 ਪਾਕਿਸਤਾਨੀ ਡਰੋਨ ਮਾਰ ਸੁੱਟੇ,...

Punjab ਦੇ ਸਰਹੱਦੀ ਇਲਾਕਿਆਂ ‘ਚ BSF ਨੇ 6 ਪਾਕਿਸਤਾਨੀ ਡਰੋਨ ਮਾਰ ਸੁੱਟੇ, ਹੈਰੋਇਨ ਤੇ 3 ਪਿਸਤੌਲ ਬਰਾਮਦ

60
0

 ਬੀਐਸਐਫ ਜਵਾਨਾਂ ਨੇ ਤਕਨੀਕੀ ਉਪਾਅ ਕਰਕੇ 5 ਡੀਜੇਆਈ ਮੈਵਿਕ 3 ਕਲਾਸਿਕ ਡਰੋਨਾਂ ਨੂੰ ਰੋਕਿਆ ਤੇ ਤਬਾਹ ਕਰ ਦਿੱਤਾ

ਸੀਮਾ ਸੁਰੱਖਿਆ ਬਲ (ਬੀਐਸਐਫ) ਨੂੰ ਪੰਜਾਬ ਸਰਹੱਦ ‘ਤੇ ਵੱਡੀ ਸਫਲਤਾ ਮਿਲੀ ਹੈ। ਚੌਕਸ ਬੀਐਸਐਫ ਜਵਾਨਾਂ ਨੇ ਪਾਕਿਸਤਾਨ ਸਪਾਂਸਰਡ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ 6 ਪਾਕਿਸਤਾਨੀ ਡਰੋਨ ਸੁੱਟੇ ਹਨ। ਇਸ ਦੌਰਾਨ, ਹੈਰੋਇਨ, ਪਿਸਤੌਲ ਤੇ ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਇਹ ਕਾਰਵਾਈ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਸਰਹੱਦੀ ਪਿੰਡਾਂ ‘ਚ ਕੀਤੀ ਗਈ।
ਪਹਿਲੀ ਘਟਨਾ ਰਾਤ ਨੂੰ ਅੰਮ੍ਰਿਤਸਰ ਦੇ ਮੋਡੇ ਪਿੰਡ ਨੇੜੇ ਵਾਪਰੀ ਜਿੱਥੇ ਸੁਚੇਤ ਬੀਐਸਐਫ ਜਵਾਨਾਂ ਨੇ ਤਕਨੀਕੀ ਉਪਾਅ ਕਰਕੇ 5 ਡੀਜੇਆਈ ਮੈਵਿਕ 3 ਕਲਾਸਿਕ ਡਰੋਨਾਂ ਨੂੰ ਰੋਕਿਆ ਤੇ ਤਬਾਹ ਕਰ ਦਿੱਤਾ, ਜਿਨ੍ਹਾਂ ‘ਚ 3 ਪਿਸਤੌਲ, 3 ਮੈਗਜ਼ੀਨ ਤੇ 4 ਪੈਕੇਟ ਹੈਰੋਇਨ ਸਨ।

ਬੀਐਸਐਫ ਦੁਆਰਾ ਹਥਿਆਰ ਬਰਾਮਦ

ਇਸ ਤੋਂ ਇਲਾਵਾ, ਅੱਜ ਸਵੇਰੇ, ਬੀਐਸਐਫ ਨੇ ਅੰਮ੍ਰਿਤਸਰ ਸਰਹੱਦ ‘ਤੇ ਇੱਕ ਹੋਰ ਡਰੋਨ ਨੂੰ ਡੇਗ ਦਿੱਤਾ। ਇਸ ਤੋਂ ਬਾਅਦ, ਖੇਤਾਂ ਦੀ ਤਲਾਸ਼ੀ ਦੌਰਾਨ ਇੱਕ ਪਿਸਤੌਲ, ਦੋ ਮੈਗਜ਼ੀਨ ਤੇ ਇੱਕ ਡੀਜੇਆਈ ਮੈਵਿਕ 3 ਕਲਾਸਿਕ ਡਰੋਨ ਬਰਾਮਦ ਕੀਤਾ ਗਿਆ।
ਪਿਛਲੇ ਕੁਝ ਘੰਟਿਆਂ ਦੌਰਾਨ ਬੀਐਸਐਫ ਦੇ ਕੇਂਦ੍ਰਿਤ ਆਪ੍ਰੇਸ਼ਨਾਂ ਦੇ ਨਤੀਜੇ ਵਜੋਂ 6 ਡੀਜੇਆਈ ਮੈਵਿਕ 3 ਕਲਾਸਿਕ ਡਰੋਨ, 3 ਪਿਸਤੌਲ, 6 ਮੈਗਜ਼ੀਨ ਅਤੇ 1.070 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ।
Previous articleਕੀ ਹੈ Dark Web, ਜਿਸਦਾ ਇਸਤੇਮਾਲ ਕਰ ਗੋਲਡਨ ਟੈਂਪਲ ਅਤੇ ਅੰਮ੍ਰਿਤਸਰ ਏਅਰਪੋਰਟ ਨੂੰ ਦਿੱਤੀ ਗਈ ਧਮਕੀ
Next articleਭਾਰਤ-ਬ੍ਰਿਟੇਨ ਵਿਚਕਾਰ ਹੋਈ ਇਤਿਹਾਸਕ ਟ੍ਰੇਡ ਡੀਲ, ਵਪਾਰ ‘ਚ ਹਰ ਸਾਲ 34 ਅਰਬ ਡਾਲਰ ਦਾ ਹੋਵੇਗਾ ਵਾਧਾ

LEAVE A REPLY

Please enter your comment!
Please enter your name here