Home Desh Punjab ਦੇ 3 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, ਬਾਰਿਸ਼ ਦੇ ਬਾਵਜੂਦ ਦੇਖਿਆ...

Punjab ਦੇ 3 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, ਬਾਰਿਸ਼ ਦੇ ਬਾਵਜੂਦ ਦੇਖਿਆ ਜਾ ਰਿਹਾ ਤਾਪਮਾਨ ‘ਚ ਵਾਧਾ

63
0

ਮੌਸਮ ਵਿਗਿਆਨ ਕੇਂਦਰ ਅਨੁਸਾਰ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਆਮ ਦੇ ਕਰੀਬ ਪਹੁੰਚ ਗਿਆ ਹੈ।

ਪੰਜਾਬ ਦੇ 3 ਜ਼ਿਲ੍ਹਿਆਂ’ਚ ਅੱਜ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ। ਹਿਮਾਚਲ ਪ੍ਰਦੇਸ਼ ‘ਚ ਹੋ ਰਹੀ ਬਾਰਿਸ਼ ਦਾ ਅਸਰ ਪੰਜਾਬ ਨਾਲ ਲੱਗਦੇ ਜ਼ਿਲ੍ਹਿਆਂ ‘ਚ ਵੀ ਦੇਖਿਆ ਜਾ ਸਕਦਾ ਹੈ। ਗੁਰਦਾਸਪੁਰ, ਪਠਾਨਕੋਟ ਤੇ ਹੁਸ਼ਿਆਰਪੁਰ ‘ਚ ਅੱਜ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ ਬੀਤੇ ਦਿਨ, ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਬਾਰਿਸ਼ ਦੇਖੀ ਗਈ। ਹਾਲਾਂਕਿ, ਇਸ ਦੇ ਬਾਵਜੂਦ ਸੂਬੇ ਦੇ ਔਸਤਨ ਤਾਪਮਾਨ ‘ਚ 3.4 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ। ਅੱਜ ਵੀ ਤਾਪਮਾਨ ‘ਚ ਵਾਧਾ ਦੇਖਿਆ ਜਾ ਸਕਦਾ ਹੈ।

ਮੌਸਮ ਵਿਗਿਆਨ ਕੇਂਦਰ ਅਨੁਸਾਰ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਆਮ ਦੇ ਕਰੀਬ ਪਹੁੰਚ ਗਿਆ ਹੈ। ਸੂਬੇ ‘ਚ ਸਭ ਤੋਂ ਵੱਧ ਤਾਪਮਾਨ ਬਠਿੰਡਾ ‘ਚ 36.5 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਦਾ ਤਾਪਮਾਨ 30.9 ਡਿਗਰੀ , ਲੁਧਿਆਣਾ ਦਾ 32.8 ਡਿਗਰੀ, ਪਟਿਆਲਾ ਦਾ 33.6 ਡਿਗਰੀ, ਗੁਰਦਾਸਪੁਰ ਦਾ 31 ਡਿਗਰੀ ਦਰਜ ਕੀਤਾ ਗਿਆ। ਉੱਥੇ ਹੀ ਬੀਤੇ ਦਿਨ ਸ਼ਾਮ 5:30 ਵਜੇ ਤੱਕ ਗੁਰਦਾਸਪੁਰ ‘ਚ 57.2 ਮਿਮੀ, ਲੁਧਿਆਣਾ ‘ਚ 30.6 ਮਿਮੀ, ਫਿਰੋਜ਼ਪੁਰ ‘ਚ 16 ਮਿਮੀ, ਪਠਾਨਕੋਟ ‘ਚ 7.5 ਮਿਮੀ, ਅੰਮ੍ਰਿਤਸਰ ‘ਚ 4.8 ਮਿਮੀ, ਹੁਸ਼ਿਆਰਪੁਰ ‘ਚ 4 ਮਿਮੀ ਤੇ ਮੁਹਾਲੀ ‘ਚ 2 ਮਿਮੀ ਬਾਰਿਸ਼ ਦਰਜ ਕੀਤੀ ਗਈ।

ਪੰਜਾਬ ‘ਚ ਅੱਜ ਤਿੰਨ ਜ਼ਿਲ੍ਹਿਆਂ- ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ‘ਚ ਬਾਰਿਸ਼ ਦਾ ਯੈਲੋ ਅਲਰਟ ਹੈ। ਇਸ ਤੋਂ ਬਾਅਦ ਅਗਲੇ 3 ਦਿਨ ਮੌਸਮ ਦੇ ਹਾਲਾਤ ਆਮ ਵਾਂਗ ਰਹਿਣਗੇ। 28 ਜੁਲਾਈ ਤੋਂ ਬਾਰਿਸ਼ ਦਾ ਨਵਾਂ ਦੌਰ ਸ਼ੁਰੂ ਹੋਵੇਗਾ। ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ ‘ਚ ਬਾਰਿਸ਼ ਦੇ ਹਾਲਾਤ ਬਣੇ ਰਹਿਣਗੇ।

ਪੰਜਾਬ ਦੇ ਕੁੱਝ ਸ਼ਹਿਰਾਂ ਦਾ ਮੌਸਮ

ਅੰਮ੍ਰਿਤਸਰ: ਹਲਕਾ ਬੱਦਲਵਾਈ ਰਹੇਗੀ, ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਤਾਪਮਾਨ 25 ਤੋਂ 30 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਜਲੰਧਰ: ਹਲਕਾ ਬੱਦਲਵਾਈ ਰਹੇਗੀ, ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਤਾਪਮਾਨ 25 ਤੋਂ 30 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਲੁਧਿਆਣਾ: ਹਲਕਾ ਬੱਦਲਵਾਈ ਰਹੇਗੀ, ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਤਾਪਮਾਨ 26 ਤੋਂ 31 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਪਟਿਆਲਾ: ਹਲਕਾ ਬੱਦਲਵਾਈ ਰਹੇਗੀ, ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਤਾਪਮਾਨ 27 ਤੋਂ 31 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।

ਮੁਹਾਲੀ: ਹਲਕਾ ਬੱਦਲਵਾਈ ਰਹੇਗੀ, ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਤਾਪਮਾਨ 29 ਤੋਂ 30 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।

Previous articleSupreme Court ਨੇ ਬਾਂਬੇ ਹਾਈ ਕੋਰਟ ਦੇ ਫੈਸਲੇ ‘ਤੇ ਲਗਾਈ ਰੋਕ, 12 ਮੁਲਜ਼ਮ ਹੋਏ ਸਨ ਬਰੀ
Next articleNawanshahr: ਸਾਲੇ ਨੇ ਬਦਮਾਸ਼ਾਂ ਨਾਲ ਮਿਲ ਕੇ ਕੀਤਾ ਜੀਜੇ ‘ਤੇ ਹਮਲਾ, ਤੋੜਿਆ ਪੈਰ

LEAVE A REPLY

Please enter your comment!
Please enter your name here