Home Desh Amritsar: ਪਿੰਗਲਵਾੜੇ ਤੋਂ ਭੱਜੇ ਭਿਖਾਰੀ ਬੱਚੇ, ਪਹਿਲੇ ਬਣਾਇਆ ਪੂਰਾ ਪਲਾਨ ਫਿਰ ਹੋ...

Amritsar: ਪਿੰਗਲਵਾੜੇ ਤੋਂ ਭੱਜੇ ਭਿਖਾਰੀ ਬੱਚੇ, ਪਹਿਲੇ ਬਣਾਇਆ ਪੂਰਾ ਪਲਾਨ ਫਿਰ ਹੋ ਗਏ ਫ਼ਰਾਰ

67
0

3 ਬੱਚੇ ਕੁੱਝ ਸਮਾਂ ਪਹਿਲੇ ਆਪਣੇ ਪਰਿਵਾਰਾਂ ਨਾਲ ਅੰਮ੍ਰਿਤਸਰ ਆਏ ਸਨ।

ਅੰਮ੍ਰਿਤਸਰ ਦੇ ਪਿੰਗਲਵਾੜਾ ਦੇ ਕੇਅਰ ਸੈਂਟਰ ਤੋਂ 3 ਭਿਖਾਰੀ ਬੱਚੇ ਭੱਜ ਗਏ ਹਨ। ਪੰਜਾਬ ਸਰਕਾਰ ਦੀ “ਜੀਵਨਜਯੋਤ 2.0” ਮੁਹਿੰਮ ਤਹਿਤ ਪਿਛਲੇ ਹਫ਼ਤੇ ਇਨ੍ਹਾਂ 6 ਨਾਬਾਲਗ ਬੱਚਿਆ ਨੂੰ ਫੜਿਆ ਗਿਆ ਸੀ। ਇਨ੍ਹਾਂ ਸਾਰੇ ਬੱਚਿਆਂ ਨੂੰ ਇੱਕ ਹਫ਼ਤਾ ਪਹਿਲਾਂ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ (ਡੀਸੀਪੀਯੂ) ਨੇ ਸ਼ਹਿਰ ਦੀਆਂ ਗਲੀਆਂ ਤੋਂ ਚੁੱਕਿਆ ਸੀ। ਇਸ ਸਮੇਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੀ ਦੇਖ-ਰੇਖ ਹੇਠ ਸਨ।

ਇਹ ਦੱਸਿਆ ਜਾ ਰਿਹਾ ਹੈ ਕਿ 3 ਬੱਚੇ ਕੁੱਝ ਸਮਾਂ ਪਹਿਲੇ ਆਪਣੇ ਪਰਿਵਾਰਾਂ ਨਾਲ ਅੰਮ੍ਰਿਤਸਰ ਆਏ ਸਨ। ਇਨ੍ਹਾਂ ਦੀ ਉਮਰ 10 ਤੋਂ 15 ਸਾਲ ਦੱਸੀ ਜਾ ਰਹੀ ਹੈ। ਇੱਥੇ ਆਉਣ ਤੋਂ ਬਾਅਦ ਉਨ੍ਹਾਂ ਵੱਖ-ਵੱਖ ਥਾਵਾਂ ‘ਤੇ ਭੀਖ ਮੰਗਣੀ ਸ਼ੁਰੂ ਕਰ ਦਿੱਤੀ ਹੈ। ਫੜੇ ਜਾਣ ਤੋਂ ਬਾਅਦ, ਉਨ੍ਹਾਂ ਨੂੰ ਪਿੰਗਲਵਾੜਾ ‘ਚ ਰੱਖਿਆ ਗਿਆ ਸੀ। ਇੱਥੋਂ, ਇਹ ਬੱਚੇ ਬੱਸ ਸਟੈਂਡ ਦੇ ਨੇੜੇ ਇੱਕ ਕੰਧ ‘ਤੇ ਪੌੜੀ ਲਗਾ ਕੇ ਭੱਜ ਗਏ ਹਨ।

ਪਲਾਨਿੰਗ ਨਾਲ ਭੱਜੇ, ਪਹਿਲਾਂ ਹੀ ਬਣਾ ਲਈ ਸੀ ਯੋਜਨਾ

ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਉਸ ਇਲਾਕੇ ‘ਚ ਕੋਈ ਸੀਸੀਟੀਵੀ ਨਹੀਂ ਹੈ। ਇਹ ਸਪੱਸ਼ਟ ਹੈ ਕਿ ਭੱਜਣ ਤੋਂ ਪਹਿਲਾਂ, ਉਨ੍ਹਾਂ ਨੇ ਪੂਰੇ ਕੇਂਦਰ ਦੀ ਰੇਕੀ ਕੀਤੀ ਤੇ ਇੱਕ ਯੋਜਨਾ ਬਣਾਈ। ਜਿਸ ਤੋਂ ਬਾਅਦ ਉਹ ਪਿੰਗਲਵਾੜਾ ਕੇਅਰ ਸੈਂਟਰ ਤੋਂ ਭੱਜਣ ‘ਚ ਸਫਲ ਹੋ ਗਏ।

ਰਾਮਬਾਗ ਪੁਲਿਸ ਸਟੇਸ਼ਨ ‘ਚ ਡੀਸੀਪੀਯੂ ਨੇ ਇਸ ਮਾਮਲੇ ਨੂੰ ਲੈ ਕੇ ਡੇਲੀ ਡਾਇਰੀ ਰਿਪੋਰਟ (DDR) ਦਰਜ ਕਰਵਾਈ ਹੈ। ਪੁਲਿਸ ਦਾ ਇਹ ਕਹਿਣਾ ਹੈ ਕਿ ਬੱਚੇ ਬੁੱਧਵਾਰ-ਵੀਰਵਾਰ ਰਾਤ ਨੂੰ 1:30 ਵਜੇ ਤੋਂ 2 ਵਜੇ ਦੇ ਵਿਚਕਾਰ ਭੱਜੇ ਹਨ। ਸੁਰੱਖਿਆ ਲਈ 2 ਮਹਿਲਾ ਕਾਂਸਟੇਬਲ ਤਾਇਨਾਤ ਸਨ, ਪਰ ਇਸ ਦੇ ਬਾਵਜੂਦ ਬੱਚੇ ਭੱਜਣ ‘ਚ ਕਾਮਯਾਬ ਹੋ ਗਏ।

Previous articlePunjab Cabinet Meeting: ਗਰੁੱਪ-ਡੀ ਭਰਤੀ ਲਈ ਉਮਰ ਸੀਮਾ ਵਧਾਈ, ਸੀਡ ਐਕਟ 1966 ‘ਚ ਸੋਧ, ਜਾਣੋ ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
Next articleAAP ਵਿਧਾਇਕ ਨੇ PCA ਸਕੱਤਰ ਅਹੁਦੇ ਤੋਂ ਦਿੱਤਾ ਅਸਤੀਫ਼ਾ, ਕੁੱਝ ਦਿਨ ਪਹਿਲਾਂ ਹੀ ਸੰਭਾਲੀ ਸੀ ਜ਼ਿੰਮੇਵਾਰੀ

LEAVE A REPLY

Please enter your comment!
Please enter your name here