Home Desh Himachal ‘ਚ Punjab ਰਾਹੀਂ ਪਾਕਿਸਤਾਨ ਤੋਂ ਆ ਰਿਹਾ ਡਰੱਗ, ਕੰਗਨਾ ਰਣੌਤ ਦੇ... Deshlatest NewsPanjabRajniti Himachal ‘ਚ Punjab ਰਾਹੀਂ ਪਾਕਿਸਤਾਨ ਤੋਂ ਆ ਰਿਹਾ ਡਰੱਗ, ਕੰਗਨਾ ਰਣੌਤ ਦੇ ਬਿਆਨ ‘ਤੇ ਵਿਵਾਦ By admin - July 25, 2025 67 0 FacebookTwitterPinterestWhatsApp ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਲੋਕ ਸਭਾ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਦੇ ਇੱਕ ਹੋਰ ਬਿਆਨ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਲੋਕ ਸਭਾ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਦੇ ਇੱਕ ਹੋਰ ਬਿਆਨ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਉਨ੍ਹਾਂ ਨੇ ਹੁਣ ਹਿਮਾਚਲ ਪ੍ਰਦੇਸ਼ ‘ਚ ਡਰੱਗਸ ਦੀ ਵੱਧ ਰਹੀ ਸਥਿਤੀ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਡਰੱਗਸ ਪੰਜਾਬ ਰਾਹੀਂ ਪਾਕਿਸਤਾਨ ਤੋਂ ਆ ਰਿਹਾ ਹੈ। ਇਸ ਨਾਲ ਹਿਮਾਚਲ ਪ੍ਰਦੇਸ਼ ਦਾ ਵੀ ਉਹ ਹੀ ਹਾਲ ਹੋ ਸਕਦਾ ਹੈ, ਜਿਵੇਂ ਪੰਜਾਬ ਦੇ ਕੁੱਝ ਪਿੰਡਾਂ ਦਾ ਹੈ, ਜਿੱਥੇ ਹੁਣ ਵਿਧਵਾਵਾਂ ਹੀ ਰਹਿ ਗਈਆਂ ਹਨ। ਕੰਗਨਾ ਰਣੌਤ ਨੇ ਕਿਹਾ ਕਿ ਡਰੱਗਸ ਦੀ ਸਥਿਤੀ ਇੰਨੀ ਗੰਭੀਰ ਹੈ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਲਦੀ ਹੀ ਜੇਕਰ ਇਸ ‘ਤੇ ਕੋਈ ਸਖ਼ਤ ਕਦਮ ਨਹੀਂ ਲਿਆ ਜਾਵੇਗਾ ਤਾਂ ਸਾਡੇ ਜੋ ਜਿਸ ਤਰ੍ਹਾਂ ਪੰਜਾਬ ਦੇ ਕੁੱਝ ਪਿੰਡ ਹੈ, ਜਿੱਥੇ ਸਿਰਫ਼ ਵਿਧਵਾਵਾਂ ਤੇ ਮਹਿਲਾਵਾਂ ਹੀ ਰਹਿੰਦੀਆ ਹਨ। ਅਜਿਹੀ ਸਥਿਤੀ ਸਾਡੇ ਹਿਮਾਚਲ ਦੀ ਹੋ ਜਾਵੇਗੀ। ਹਿਮਾਚਲ ਦੇ ਬੱਚੇ ਹੱਦ ਤੋਂ ਵੱਧ ਭੋਲੇ ਤੇ ਸਿੱਧੇ ਹੁੰਦੇ ਹਨ। ਪੰਜਾਬ ਦੇ ਰਸਤੇ ਤੋਂ ਤੇ ਪੰਜਾਬ ਤੋਂ ਪਾਕਿਸਤਾਨ ਰਸਤੇ ਤੋਂ ਜੋ ਡਰੱਗ ਆ ਰਿਹਾ ਹੈ ਤੇ ਹਿਮਾਚਲ ‘ਚ ਪਹੁੰਚ ਰਿਹਾ ਹੈ। ਬੱਚਿਆਂ ਨੇ ਮਾਂ-ਪਿਓ ਦੇ ਗਹਿਣੇ ਵੇਚ ਦਿੱਤੇ ਹਨ। ਬੱਚਿਆਂ ਨੇ ਚੋਰੀਆਂ ਕਰਕੇ ਗੱਡੀਆਂ ਵੇਚ ਦਿੱਤੀਆਂ ਹਨ। ਸਾਡੇ ਕੋਲ ਅਜਿਹੇ ਲੋਕ ਆਉਂਦੇ ਹਨ ਜੋ ਰੋਂਦੇ ਹਨ। ਉਹ ਆਪਣੇ ਆਪ ਨੂੰ ਕਮਰਿਆਂ ‘ਚ ਬੰਦ ਕਰ ਲੈਂਦੇ ਹਨ, ਫਰਨੀਚਰ ਨੂੰ ਤੋੜਦੇ ਹਨ ਤੇ ਚਿਕਦੇ ਹਨ ਤੇ ਰੋਂਦੇ ਹਨ। ਇਹ ਇੱਕ ਤਰ੍ਹਾਂ ਮੌਤ ਤੋਂ ਵੀ ਭੈੜੀ ਸਥਿਤੀ ਹੋ ਜਾਂਦੀ ਹੈ। ਇਸ ਨੂੰ ਲੈ ਕੇ ਗਵਰਨਰ ਨੇ ਜੋ ਵੀ ਕਿਹਾ ਹੈ ਉਹ ਸਹੀ ਕਿਹਾ ਹੈ।