Home Desh ਬਾਰਡਰ ਟੱਪ ਪਾਕਿਸਤਾਨ ਗਏ ਅੰਮ੍ਰਿਤਪਾਲ ਦਾ ਵੀਡੀਓ ਜਾਰੀ, ਪਿਤਾ ਬੋਲੇ- ਪਾਕਿਸਤਾਨੀ ਵਕੀਲ... Deshlatest NewsPanjab ਬਾਰਡਰ ਟੱਪ ਪਾਕਿਸਤਾਨ ਗਏ ਅੰਮ੍ਰਿਤਪਾਲ ਦਾ ਵੀਡੀਓ ਜਾਰੀ, ਪਿਤਾ ਬੋਲੇ- ਪਾਕਿਸਤਾਨੀ ਵਕੀਲ ਦਾ ਆਇਆ ਫੋਨ, ਲੱਖ ਰੁਪਏ ਜੁਰਮਾਨੇ ਤੇ 1 ਮਹੀਨੇ ਦੀ ਜੇਲ੍ਹ By admin - August 4, 2025 79 0 FacebookTwitterPinterestWhatsApp ਅੰਮ੍ਰਿਤਪਾਲ ਸ਼ਾਮ 5 ਵਜੇ, ਗੇਟ ਬੰਦ ਹੋਣ ਦੇ ਸਮੇਂ ਤੱਕ ਘਰ ਵਾਪਸ ਨਹੀਂ ਪਰਤਿਆ ਸੀ ਤੇ ਫਿਰ ਇਸ ਤੋਂ ਬਾਅਦ ਘਰ ਵਾਲਿਆ ਨੇ ਬੀਐਸਐਫ ਨਾਲ ਸੰਪਰਕ ਕੀਤਾ। ਪਾਕਿਸਤਾਨ ਜੇਲ੍ਹ ‘ਚ ਬੰਦ ਅੰਮ੍ਰਿਤਪਾਲ ਸਿੰਘ ਦਾ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਹੈ। ਇਸ ਵੀਡੀਓ ‘ਚ ਉਹ ਦੱਸ ਰਿਹਾ ਹੈ ਕਿ ਉਹ ਪਾਕਿਸਤਾਨ ਦੀ ਜੇਲ੍ਹ ‘ਚ ਠੀਕ ਹੈ ਤੇ ਉਹ ਪਾਕਿਸਤਾਨ ਵਾਲੇ ਪਾਸੇ ਕਿਵੇਂ ਆ ਗਿਆ ਸੀ। ਅੰਮ੍ਰਿਤਪਾਲ 21 ਜੂਨ ਨੂੰ ਆਪਣੇ ਖੇਤਾਂ ‘ਚ ਕੰਮ ਕਰ ਰਿਹਾ ਸੀ ਤਾਂ ਇਸ ਦੌਰਾਨ ਉਹ ਗਲਤੀ ਨਾਲ ਕੰਡਿਆਲੀ ਤਾਰ ਪਾਰ ਕਰ ਗਿਆ ਸੀ। ਉਹ ਸ਼ਾਮ 5 ਵਜੇ, ਗੇਟ ਬੰਦ ਹੋਣ ਦੇ ਸਮੇਂ ਤੱਕ ਘਰ ਵਾਪਸ ਨਹੀਂ ਪਰਤਿਆ ਸੀ ਤੇ ਫਿਰ ਇਸ ਤੋਂ ਬਾਅਦ ਘਰ ਵਾਲਿਆ ਨੇ ਬੀਐਸਐਫ ਨਾਲ ਸੰਪਰਕ ਕੀਤਾ। ਬੀਐਸਐਫ ਨੇ ਜਾਂਚ ਕੀਤੀ ਤਾਂ ਮਨੁੱਖੀ ਪੈਰਾਂ ਦੇ ਨਿਸ਼ਾਨ ਮਿਲੇ, ਜਿਸ ਤੋਂ ਬਾਅਦ ਸ਼ੱਕ ਪੈਦਾ ਹੋਇਆ ਕਿ ਅੰਮ੍ਰਿਤਪਾਲ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਹੈ। ਹਾਲਾਂਕਿ ਇਸ ਮਾਮਲੇ ‘ਚ ਪਾਕਿਸਤਾਨੀ ਰੇਂਜਰਾਂ ਨੇ ਪਹਿਲਾਂ ਤਾਂ ਕਿਸੇ ਵੀ ਵਿਅਕਤੀ ਨੂੰ ਹਿਰਾਸਤ ‘ਚ ਲਏ ਜਾਣ ਤੋਂ ਇਨਕਾਰ ਕੀਤਾ, ਪਰ ਕੁੱਝ ਦਿਨਾਂ ਬਾਅਦ 27 ਜੂਨ ਨੂੰ ਪਾਕਿਸਤਾਨੀ ਰੇਂਜਰਾਂ ਨੇ ਪੁਸ਼ਟੀ ਕੀਤੀ ਕਿ ਅੰਮ੍ਰਿਤਪਾਲ ਸਿੰਘ ਸਥਾਨਕ ਪਾਕਿਸਤਾਨੀ ਪੁਲਿਸ ਦੀ ਹਿਰਾਸਤ ‘ਚ ਹੈ। ਵੀਡੀਓ ਸੰਦੇਸ਼ ਮਿਲਿਆ, ਪਾਕਿਸਤਾਨੀ ਵਕੀਲ ਦਾ ਆਇਆ ਫੋਨ: ਅੰਮ੍ਰਿਤਪਾਲ ਦੇ ਪਿਤਾ ਅੰਮ੍ਰਿਤਪਾਲ ਦੇ ਪਿਤਾ ਜੁਗਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨੀ ਵਕੀਲ ਸੋਹੇਲ ਅੰਸਾਰੀ ਦਾ ਫੋਨ ਆਇਆ ਸੀ। ਵਕੀਲ ਨੇ ਜਾਣਕਾਰੀ ਦਿੱਤੀ ਕਿ ਚੁਨਿਆ ਕੋਰਟ ਨੇ ਅੰਮ੍ਰਿਤਪਾਲ ਨੂੰ ਸਜ਼ਾ ਸੁਣਾਈ ਹੈ। ਉਸ ਨੂੰ 1 ਲੱਖ ਰੁਪਏ ਜੁਰਮਾਨਾ ਤੇ 1 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਜੇਕਰ ਉਹ ਜੁਰਮਾਨਾ ਨਹੀਂ ਭਰਦੇ ਤਾਂ 15 ਦਿਨ ਹੋਰ ਜੇਲ੍ਹ ‘ਚ ਰਹਿਣਾ ਪਵੇਗਾ। ਅੰਮ੍ਰਿਤਪਾਲ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਪੁੱਤਰ ਦਾ ਵੀਡੀਓ ਸੰਦੇਸ਼ ਮਿਲਿਆ ਹੈ। ਉਨ੍ਹਾਂ ਵੱਲੋਂ ਕੋਰਟ ‘ਚ ਜੁਰਮਾਨਾ ਭਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਭਾਰਤ ਸਰਕਾਰ ਦੁਆਰਾ ਪਾਕਿਸਤਾਨ ਨੂੰ ਅੰਮ੍ਰਿਤਪਾਲ ਦੀ ਨਾਗਰਿਕਤਾ ਦੇ ਸਬੂਤ ਦਿੱਤੇ ਜਾਣਗੇ, ਉਸ ਤੋਂ ਬਾਅਦ ਹੀ ਜੁਰਮਾਨਾ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਦੱਸ ਦੇਈਏ ਕਿ ਅੰਮ੍ਰਿਤਪਾਲ ਵਿਆਹਿਆ ਹੋਇਆ ਹੈ, ਉਸ ਦੀ ਇੱਕ ਧੀ ਹੈ ਤੇ ਉਸ ਕੋਲ ਲਗਭਗ 8 ਏਕੜ ਜ਼ਮੀਨ ਹੈ।