ਕੇਂਦਰ ਸਰਕਾਰ ਨੇ ਸੁਤੰਤਰਤਾ ਦਿਵਸ ਮੌਕੇ ‘ਤੇ ਪੰਜਾਬ ਦੇ 2 ਪੁਲਿਸ ਅਧਿਕਾਰੀਆਂ ਨੂੰ ਗੈਲੇਂਟ੍ਰੀ ਅਵਾਰਡ ਦੇ 14 ਨੂੰ ਮੈਰੀਟੋਰਿਅਸ ਸਰਵਿਸ ਮੈਡਲ ਨਾਲ ਨਵਾਜਿਆ ਹੈ।
ਕੇਂਦਰ ਸਰਕਾਰ ਨੇ ਸੁਤੰਤਰਤਾ ਦਿਵਸ ਦੇ ਅਵਸਰ ਤੇ ਗੈਲੇਂਟ੍ਰੀ (ਬਹਾਦਰੀ) ਤੇ ਮੈਰੀਟੋਰਿਅਸ (ਸ਼ਾਨਦਾਰ ਸੇਵਾਵਾਂ) ਅਵਾਰਡਾਂ ਦੀ ਘੋਸ਼ਣਾ ਕੀਤੀ ਹੈ। ਪੰਜਾਬ ਦੇ ਦੋ ਪੁਲਿਸ ਅਧਿਕਾਰੀਆਂ ਨੂੰ ਗੈਲੇਂਟ੍ਰੀ ਸਨਮਾਨ ਨਾਲ ਨਵਾਜਿਆ ਜਾਵੇਗਾ। ਸਨਮਾਨਤ ਅਧਿਕਾਰੀਆਂ ‘ਚ ਅਡਿਸ਼ਨਲ ਜਨਰਲ ਆਫ ਪੁਲਿਸ ਪੰਜਾਬ ਮੁਹੰਮਦ ਫੈਯਾਜ ਫਾਰੂਕੀ ਤੇ ਇੰਸਪੈਕਟਰ ਸੁਰੇਸ਼ ਕੁਮਾਰ ਸ਼ਾਮਿਲ ਹਨ। ਇਨ੍ਹਾਂ ਅਧਿਕਾਰੀਆਂ ਨੂੰ ਇਹ ਸਨਮਾਨ ਡਿਊਟੀ ਪ੍ਰਤੀ ਸਮਰਪਣ, ਬਹਾਦਰੀ ਅਤੇ ਸ਼ਾਨਦਾਰ ਸੇਵਾਵਾਂ ਲਈ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਪੰਜਾਬ ਦੇ 14 ਪੁਲਿਸ ਅਧਿਕਾਰੀਆਂ ਨੂੰ ਮੈਰੀਟੋਰਿਅਸ ਸਰਵਿਸਸ ਮੈਂਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਦੇ ਨਾਲ ਇਸ ਪ੍ਰਕਾਰ ਹਨ।
-
ਗੁਰਦਿਆਲ ਸਿੰਘ (ਇੰਸਪੈਕਟਰ ਜਨਰਲ)
-
ਗੁਰਪ੍ਰੀਤ ਸਿੰਘ (ਡੀਐਸਪੀ)
-
ਜਗਦੀਪ ਸਿੰਘ
-
ਤੇਜਿੰਦਰਪਾਲ ਸਿੰਘ
-
ਦੀਪਕ ਕੁਮਾਰ
-
ਸਤਿੰਦਰ ਕੁਮਾਰ (ਇੰਸਪੈਕਟਰ)
-
ਅਮਰੀਕ ਸਿੰਘ
-
ਅੰਮ੍ਰਿਤਪਾਲ ਸਿੰਘ
-
ਅਨਿਲ ਕੁਮਾਰ
-
ਸੰਜੀਵ ਕੁਮਾਰ
-
ਭੁਪਿੰਦਰ ਸਿੰਘ
-
ਕ੍ਰਿਸ਼ਨ ਕੁਮਾਰ (ਸਬ-ਇੰਸਪੈਕਟਰ)
-
ਜਸਵਿੰਦਰਜੀਤ ਸਿੰਘ
-
ਕੁਲਦੀਪ ਸਿੰਘ (ਸਹਾਇਕ ਸਬ-ਇੰਸਪੈਕਟਰ)

![Punjab-police-1-1[1]](https://punjabprotv.com/Punjabi/wp-content/uploads/2025/08/Punjab-police-1-11-640x360.jpg)






