Home Desh ਰਾਵੀ ਦਰਿਆ ‘ਚ ਪਾਣੀ ਦਾ ਪੱਧਰ ਵੱਧਣ ਕਰਕੇ ਨੇੜਲਿਆਂ ਪਿੰਡਾਂ ‘ਚ ਅਲਰਟ,...

ਰਾਵੀ ਦਰਿਆ ‘ਚ ਪਾਣੀ ਦਾ ਪੱਧਰ ਵੱਧਣ ਕਰਕੇ ਨੇੜਲਿਆਂ ਪਿੰਡਾਂ ‘ਚ ਅਲਰਟ, ਡੀਸੀ ਨੇ ਲਿਆ ਸਥਿਤੀ ਦਾ ਜਾਇਜ਼ਾ

129
0

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਉਝ ਦਰਿਆ ਅੰਦਰ ਪਾਣੀ ਵੱਧਣ ਕਰਕੇ ਕੁਝ ਪਾਣੀ ਰਾਵੀ ਦਰਿਆ ‘ਚ ਪਾਣੀ ਛੱਡਿਆ ਗਿਆ ਹੈ।

ਪਹਾੜਾਂ ‘ਚ ਹੋ ਰਹੀ ਭਾਰੀ ਬਾਰਿਸ਼ ਕਾਰਨ ਉਝ ਦਰਿਆ ਉਫਾਨ ਤੇ ਹੈ ਤੇ ਇਸੇ ਸਥਿਤੀ ਨੂੰ ਦੇਖਦੇ ਹੋਏ ਰਾਵੀ ਦਰਿਆ ‘ਚ 1 ਲੱਖ 25 ਹਜ਼ਾਰ ਕਿਊਸਕ ਪਾਣੀ ਛੱਡਿਆ ਗਿਆ ਹੈ। ਪਾਣੀ ਛੱਡੇ ਜਾਣ ਦੇ ਚੱਲਦਿਆਂ ਅਜਨਾਲਾ ਖੇਤਰ ‘ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਸਥਿਤੀ ਨੂੰ ਦੇਖਦੇ ਹੋਏ ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਰਾਵੀ ਦਰਿਆ ਨੇੜੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਗਿਆ। ਸਥਿਤੀ ਨੂੰ ਦੇਖਦੇ ਹੋਏ ਰਾਵੀ ਦਰਿਆ ਦੇ ਨੇੜਲਿਆਂ ਪਿੰਡਾਂ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਮਿਲ ਕੇ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਰਾਵੀ ਦਰਿਆ ਨੇੜੇ ਨਾ ਜਾਣ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਉਝ ਦਰਿਆ ਅੰਦਰ ਪਾਣੀ ਵੱਧਣ ਕਰਕੇ ਕੁਝ ਪਾਣੀ ਰਾਵੀ ਦਰਿਆ ‘ਚ ਪਾਣੀ ਛੱਡਿਆ ਗਿਆ ਹੈ, ਜਿਸ ਦੇ ਚੱਲਦੇ ਅੱਜ ਉਹਨਾਂ ਵੱਲੋਂ ਮੌਕੇ ‘ਤੇ ਪਹੁੰਚ ਕੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਵੀ ਦਰਿਆ ਦੇ ਨੇੜੇ ਦੇ ਕੁਝ ਪਿੰਡਾਂ ‘ਚ ਅਲਰਟ ਜਾਰੀ ਕੀਤਾ ਗਿਆ ਹੈ।

ਟੀਮਾਂ ਤੈਨਾਤ, ਕਿਸਾਨਾਂ ਨੂੰ ਅਪੀਲ ਫਿਲਹਾਲ ਰਾਵੀ ਕਿਨਾਰੇ ਨਾ ਕਰਨ ਖੇਤੀ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸੇ ਵੀ ਤਰੀਕੇ ਦੀ ਸਥਿਤੀ ਨਾਲ ਨਜਿੱਠਣ ਲਈ ਪਿੰਡਾਂ ‘ਚ ਟੀਮਾਂ ਵੀ ਤੈਨਾਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਖ਼ਤਰੇ ਵਾਲੀ ਸਥਿਤੀ ਨਹੀਂ ਹੈ। ਜੇਕਰ ਹੜ੍ਹ ਦੀ ਸਥਿਤੀ ਬਣਦੀ ਹੈ ਤਾਂ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ। ਰਾਵੀ ਦਰਿਆ ‘ਤੇ ਖੇਤੀ ਕਰਨ ਜਾਣ ਵਾਲੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਫਿਲਹਾਲ ਜਿੰਨੇ ਦਿਨ ਪਾਣੀ ਦਾ ਪੱਧਰ ਵੱਧ ਹੈ, ਉਹ ਦਰਿਆ ਕੰਢੇ ਖੇਤੀ ਕਰਨ ਨਾ ਜਾਣ। ਉੱਥੇ ਹੀ ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਬਿਆਸ ਦਰਿਆ ਅੰਦਰ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਖਤਰੇ ਵਾਲ਼ੀ ਗੱਲ ਨਹੀਂ ਹੈ
Previous articleAsia Cup ਤੋਂ ਪਹਿਲਾਂ ਜ਼ੋਰਦਾਰ ਗਰਜਿਆ ਇਸ ਭਾਰਤੀ ਖਿਡਾਰੀ ਦਾ ਬੱਲਾ, ਇੰਨੀਆਂ ਗੇਂਦਾਂ ਵਿੱਚ ਬਣਾਇਆ ਅਰਧ ਸੈਂਕੜਾ
Next articleਸ਼ੁਭਮਨ ਗਿੱਲ ਤੇ ਸਿਰਾਜ ਬਾਹਰ! ਏਸ਼ੀਆ ਕੱਪ ਲਈ ਜੈਸਵਾਲ-ਸੈਮਸਨ-ਅਈਅਰ ਸਮੇਤ ਚੁਣੇ ਜਾ ਸਕਦਾ ਹਨ ਇਹ ਖਿਡਾਰੀ

LEAVE A REPLY

Please enter your comment!
Please enter your name here