Home Desh ਪੰਜਾਬ ਹਰਿਆਣਾ ਹਾਈਕੋਰਟ ਨੂੰ ਮੁੜ ਮਿਲੀ ਬੰਬ ਦੀ ਧਮਕੀ: ਅਲਰਟ ‘ਤੇ ਪੁਲਿਸ;...

ਪੰਜਾਬ ਹਰਿਆਣਾ ਹਾਈਕੋਰਟ ਨੂੰ ਮੁੜ ਮਿਲੀ ਬੰਬ ਦੀ ਧਮਕੀ: ਅਲਰਟ ‘ਤੇ ਪੁਲਿਸ; ਚਲਾਇਆ ਗਿਆ ਸਰਚ ਆਪ੍ਰੇਸ਼ਨ

57
0

ਪੰਜਾਬ ਹਰਿਆਣਾ ਹਾਈਕੋਰਟ ਨੂੰ ਇਸ ਤੋਂ ਪਹਿਲਾਂ ਵੀ ਕਈ ਵਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।

ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਇੱਕ ਵਾਰ ਮੁੜ ਤੋਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਈਮੇਲ ਰਾਹੀਂ ਦਿੱਤੀ ਗਈ ਹੈ। ਸੂਚਨਾ ਮਿਲਣ ਤੋਂ ਬਾਅਦ,ਚੰਡੀਗੜ੍ਹ ਪੁਲਿਸ ਤੁਰੰਤ ਅਲਰਟ ਹੋ ਗਈ ਹੈ ਅਤੇ ਡੁੰਘਾਈ ਨਾਲ ਸਰਚ ਆਪਰੇਸ਼ਨ ਚਲਾ ਰਹੀ ਹੈ। ਨਾਲ ਹੀ ਹਾਈ ਕੋਰਟ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।
ਪੁਲਿਸ, ਬੰਬ ਸਕੁਐਡ ਅਤੇ ਆਪ੍ਰੇਸ਼ਨ ਸੈੱਲ ਟੀਮ ਨੇ ਮੌਕੇ ‘ਤੇ ਪਹੁੰਚ ਕੇ ਪੂਰੇ ਕੈਂਪਸ ਵਿੱਚ ਤਲਾਸ਼ੀ ਮੁਹਿੰਮ ਚਲਾਈ। ਹਾਲਾਂਕਿ, ਹੁਣ ਤੱਕ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ, ਪਰ ਪੁਲਿਸ ਹਰ ਜਗ੍ਹਾ ਬਾਰੀਕੀ ਨਾਲ ਤਲਾਸ਼ੀ ਲੈ ਰਹੀ ਹੈ।

ਹਾਈ ਕੋਰਟ ਦੇ ਰਜਿਸਟਰਾਰ ਨੂੰ ਆਈ ਧਮਕੀ ਭਰੀ ਈਮੇਲ

ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਭਰੀ ਈਮੇਲ ਹਾਈਕੋਰਟ ਦੇ ਰਜਿਸਟਰਾਰ ਨੂੰ ਭੇਜੀ ਗਈ ਹੈ। ਇਸਤੋਂ ਪਹਿਲਾਂ ਵੀ ਅਜਿਹੀਆਂ ਧਮਕੀਆਂ ਕੋਰਟ ਨੂੰ ਮਿਲ ਚੁੱਕੀਆਂ ਹਨ, ਪਰ ਸਰਚ ਆਪਰੇਸ਼ਨ ਦੌਰਾਨ ਕੁਝ ਬਰਾਮਦ ਨਹੀਂ ਹੋਇਆ ਸੀ। ਪਰ ਪੁਲਿਸ ਕੋਈ ਵੀ ਢਿੱਲ ਨਹੀਂ ਵਰਤਣਾ ਚਾਹੁੰਦੀ ਹੈ। ਇਸ ਲਈ ਕੋਰਟ ਆਉਣ ਵਾਲੇ ਲੋਕਾਂ ਦੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਸੁਰੱਖਿਆ ਵੀ ਸਖ਼ਤ ਕਰ ਦਿੱਤੀ ਗਈ ਹੈ।

ਪਹਿਲਾਂ ਵੀ ਮਿਲ ਚੁੱਕੀਆਂ ਹਨ ਧਮਕੀਆਂ

ਇਸਤੋਂ ਪਹਿਲਾਂ ਵੀ ਬੀਤੇ ਕੁਝ ਮਹੀਨਿਆਂ ਵਿੱਚ ਹਾਈਕੋਰਟ ਨੂੰ ਕਈ ਵਾਰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇੱਕ ਵਾਰ ਪੁਲਿਸ ਨੂੰ ਆਈ ਮੇਲ ਵਿੱਚ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇੱਕ ਵਾਰ ਕੋਰਟ ਦੇ ਹੀ ਇੱਕ ਸੀਨੀਅਰ ਵਕੀਲ ਨੂੰ ਧਮਕੀ ਭਰੀ ਮੇਲ ਆਈ ਸੀ। ਜਿਸ ਤੋਂ ਪੁਲਿਸ ਨੇ ਪੂਰੀ ਕੋਰਟ ਜਾਣ ਵਾਲੇ ਰਾਸਤੇ ਨੂੰ ਬੰਦ ਕਰਵਾ ਕੇ ਸਰਚ ਆਪਰੇਸ਼ਨ ਚਲਾਇਆ ਸੀ। ਉਦੋਂ ਵੀ ਕੋਈ ਸ਼ੱਕੀ ਚੀਜ ਬਰਾਮਦ ਨਹੀਂ ਹੋਈ ਸੀ। ਪਰ ਪੁਲਿਸ ਜਾਂਚ ਵਿੱਚ ਧਮਕੀ ਦੇਣ ਵਾਲੇ ਦਾ ਪਤਾ ਨਹੀਂ ਲੱਗ ਸਕਿਆ ਸੀ।

ਵਕੀਲਾਂ ਨੂੰ ਸਾਵਧਾਨ ਰਹਿਣ ਦੀ ਅਪੀਲ

ਉੱਧਰ ਹਾਈ ਕੋਰਟ ਬਾਰ ਐਸੋਸੀਏਸ਼ਨ (HCBA) ਚੰਡੀਗੜ੍ਹ ਨੇ ਸਾਰੇ ਵਕੀਲਾਂ ਨੂੰ ਚੌਕਸੀ ਵਰਤਣ ਦੀ ਅਪੀਲ ਕੀਤੀ ਗਈ ਹੈ।ਬਾਰ ਦੇ ਸਾਰੇ ਮੈਂਬਰਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਆਪਣੇ ਚੈਂਬਰ ਦੇ ਨੇੜੇ-ਤੇੜੇ ਕੋਈ ਸ਼ੱਕੀ ਜਾਂ ਲਾਵਾਰਿਸ ਵਸਤੂ ਦਿਖਾਈ ਦਿੰਦੀ ਹੈ ਤਾਂ ਉਹ ਤੁਰੰਤ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਦਫ਼ਤਰ ਜਾਂ ਪੁਲਿਸ ਨੂੰ ਸੂਚਿਤ ਕਰਨ, ਕਿਉਂਕਿ ਅਦਾਲਤੀ ਕੰਪਲੈਕਸ ਵਿੱਚ ਮੌਜੂਦ ਸਾਰੇ ਵਿਅਕਤੀਆਂ ਦੀ ਸੁਰੱਖਿਆ ਬਹੁਤ ਮਹੱਤਵਪੂਰਨ ਹੈ।
Previous articleਮੁੱਖ ਮੰਤਰੀ ਭਗਵੰਤ ਮਾਨ ਨੇ 271 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਮਿਸ਼ਨ ਰੋਜ਼ਗਾਰ ਤਹਿਤ ਹੁਣ ਤੱਕ 55,201 ਨੌਕਰੀਆਂ ਦਿੱਤੀਆਂ ਗਈਆਂ
Next articleJalandhar: ਨਸ਼ੀਲਾ ਪਦਾਰਥ ਪਿਲਾ ਕੇ 19 ਸਾਲਾਂ ਲੜਕੀ ਨਾਲ ਜਬਰ ਜਨਾਹ

LEAVE A REPLY

Please enter your comment!
Please enter your name here