Home Desh Pong Dam ਤੋਂ ਮੁੜ Beas ਦਰਿਆ ‘ਚ 75,000 ਕਿਉਸਿਕ ਪਾਣੀ ਛੱਡਿਆ, ਮੰਡ...

Pong Dam ਤੋਂ ਮੁੜ Beas ਦਰਿਆ ‘ਚ 75,000 ਕਿਉਸਿਕ ਪਾਣੀ ਛੱਡਿਆ, ਮੰਡ ‘ਚ 5 ਥਾਵਾਂ ‘ਤੇ ਬੰਨ੍ਹਾਂ ਨੂੰ ਪੁੱਜਿਆ ਨੁਕਸਾਨ

83
0

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਸੇਵਾਦਾਰਾਂ ਨਾਲ ਮਿਲ ਕੇ ਕਿਸਾਨਾਂ ਦੀ ਮਦਦ ਨਾਲ ਆਹਲੀਕਲਾਂ ਪਿੰਡ ‘ਚ 1000 ਫੁੱਟ ਲੰਬੇ ਐਡਵਾਂਸ ਧੁੱਸੀ ਬੰਨ੍ਹ ਨੂੰ ਮਜ਼ਬੂਤ ਕੀਤਾ ਹੈ।

 ਆਫਰੇ ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਮੁੜ ਵਧ ਕੇ 1.25 ਲੱਖ ਕਿਉਸਿਕ ਹੋ ਜਾਣ ਕਾਰਨ ਹੜ੍ਹ ਵਰਗੇ ਗੰਭੀਰ ਹਾਲਾਤ ਬਣੇ ਹੋਏ ਹਨ। ਇਸ ਨਾਲ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਸਭ ਤੋਂ ਪ੍ਰਭਾਵਿਤ ਪਿੰਡਾਂ ਆਹਲੀਕਲਾਂ, ਕਰਮੂਵਾਲਾ ਪੱਟਨ ਤੇ ਆਹਲੀਖੁਰਦ ‘ਚ ਐਡਵਾਂਸ ਧੁੱਸੀ ਬੰਨ੍ਹ ਪੰਜ ਜਗ੍ਹਾ ਤੋਂ ਨੁਕਸਾਨੇ ਜਾਣ ਕਾਰਨ ਕਮਜ਼ੋਰ ਹੋ ਗਿਆ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਸੇਵਾਦਾਰਾਂ ਨਾਲ ਮਿਲ ਕੇ ਕਿਸਾਨਾਂ ਦੀ ਮਦਦ ਨਾਲ ਆਹਲੀਕਲਾਂ ਪਿੰਡ ‘ਚ 1000 ਫੁੱਟ ਲੰਬੇ ਐਡਵਾਂਸ ਧੁੱਸੀ ਬੰਨ੍ਹ ਨੂੰ ਮਜ਼ਬੂਤ ਕੀਤਾ ਹੈ। ਇਹ ਬੰਨ੍ਹ ਬਿਆਸ ਦਰਿਆ ਦੇ ਹੜ੍ਹ ਦੇ ਪਾਣੀ ਕਾਰਨ ਹੋਏ ਮਿੱਟੀ ਦੇ ਕਟਾਅ ਕਾਰਨ ਕਮਜ਼ੋਰ ਹੋ ਗਿਆ ਸੀ। ਸੀਚੇਵਾਲ ਨੇ ਦੱਸਿਆ ਕਿ ਕਿਸਾਨਾਂ ਦੀ ਮਦਦ ਨਾਲ ਬੰਨ੍ਹ ਦੇ ਚਾਰ ਹੋਰ ਕਮਜ਼ੋਰ ਬਿੰਦੂਆਂ ਨੂੰ ਮਜ਼ਬੂਤ ਕਰਨ ਦਾ ਕੰਮ ਜਾਰੀ ਹੈ ਤੇ ਜਲਦੀ ਹੀ ਇਹ ਕਮਜ਼ੋਰ ਬਿੰਦੂਆਂ ਨੂੰ ਮਜ਼ਬੂਤ ਕਰ ਦਿੱਤਾ ਜਾਵੇਗਾ।
ਡਰੇਨੇਜ ਵਿਭਾਗ ਦੇ ਐਕਸੀਅਨ ਸਰਤਾਜ ਸਿੰਘ ਰੰਧਾਵਾ ਅਨੁਸਾਰ ਪੌਂਗ ਡੈਮ ਤੋਂ ਅੱਜ ਆਫਰੇ ਬਿਆਸ ਦਰਿਆ ‘ਚ 75 ਹਜ਼ਾਰ ਕਿਉਸਿਕ ਪਾਣੀ ਛੱਡਿਆ ਗਿਆ ਹੈ। ਇਸ ਸਮੇਂ ਦਰਿਆ ‘ਚ 1.25 ਲੱਖ ਕਿਉਸਿਕ ਪਾਣੀ ਵਹਿ ਰਿਹਾ ਹੈ। ਉਹ ਟੀਮ ਦੇ ਨਾਲ ਮੰਡ ਬਾਉਪੁਰ ਦਾ ਦੌਰਾ ਕਰ ਰਹੇ ਹਨ। ਇੱਥੇ ਪਾਣੀ ਦਾ ਪੱਧਰ ਘਟ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਹਾੜਾਂ ‘ਚ ਮੀਂਹ ਰੁਕ ਜਾਂਦਾ ਹੈ ਤਾਂ ਆਉਣ ਵਾਲੇ ਦਿਨਾਂ ‘ਚ ਬਿਆਸ ਨਦੀ ‘ਚ ਪਾਣੀ ਦਾ ਪੱਧਰ ਘਟਣ ਨਾਲ ਸਭ ਤੋਂ ਪ੍ਰਭਾਵਿਤ ਪਿੰਡਾਂ ਦੀ ਸਥਿਤੀ ਵਿਚ ਸੁਧਾਰ ਹੋਵੇਗਾ। ਇਸ ਤੋਂ ਬਾਅਦ ਉਹ ਗਿੱਦੜਪਿੰਡੀ ਦਾ ਮੁਆਇਨਾ ਕਰਨਗੇ। ਇਸ ਦੌਰਾਨ, ਢਿਲਵਾਂ ‘ਚ ਐਸਡੀਓ ਡਰੇਨੇਜ ਪੂਰੀ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਧੁੱਸੀ ਬੰਨ੍ਹ ਸੁਰੱਖਿਅਤ ਹੈ ਅਤੇ ਇਸ ਨੂੰ ਕੋਈ ਖ਼ਤਰਾ ਨਹੀਂ ਹੈ।
Previous articleਕੀ ਭਾਰਤ ‘ਚ ਮੁੜ ਆ ਰਿਹਾ ਹੈ TikTok? ਸਰਕਾਰ ਨੇ ਜਾਰੀ ਕੀਤਾ ਇਹ ਬਿਆਨ
Next articlePunjab ਵਾਸੀਆਂ ਦੇ ਨਾਮ ਤੇ ਸੀਐਮ ਦੀ ਖੁੱਲ੍ਹਾ ਪੱਤਰ, ਕਿਹਾ- ਤੁਹਾਡਾ ਭਰਾ ਤੁਹਾਡੇ ਨਾਲ ਖੜ੍ਹਾ ਹੈ, ਘਬਰਾਉਣ ਦੀ ਲੋੜ ਨਹੀਂ

LEAVE A REPLY

Please enter your comment!
Please enter your name here