Home Desh Kapurthala-Sultanpur ਵਿੱਚ ਹੜ੍ਹ ਨੇ ਮਚਾਈ ਤਬਾਹੀ, ਹਜ਼ਾਰਾਂ ਏਕੜ ਫਸਲ ਖ਼ਰਾਬ; ਲੋਕਾਂ ਦੀ...

Kapurthala-Sultanpur ਵਿੱਚ ਹੜ੍ਹ ਨੇ ਮਚਾਈ ਤਬਾਹੀ, ਹਜ਼ਾਰਾਂ ਏਕੜ ਫਸਲ ਖ਼ਰਾਬ; ਲੋਕਾਂ ਦੀ ਮਦਦ ਲਈ ਕੰਟਰੋਲ ਰੂਮ ਸਥਾਪਤ

39
0

ਕਪੂਰਥਲਾ ਦੇ ਧੁੱਸੀ ਬੰਨ੍ਹ ਦੇ ਅੰਦਰ ਐਡਵਾਂਸ ਡੈਮ ਮੰਗਲਵਾਰ ਨੂੰ ਟੁੱਟ ਗਿਆ, ਜਿਸ ਕਾਰਨ 36 ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆ ਗਏ।

ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਹੜ੍ਹਾਂ ਦਾ ਕਹਿਰ ਜਾਰੀ ਹੈ। ਬਿਆਸ ਦਰਿਆ ਦਾ ਪਾਣੀ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਅਤੇ ਮੰਡ ਖੇਤਰਾਂ ਵਿੱਚ ਦਾਖਲ ਹੋ ਗਿਆ, ਜਿਸ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਤਬਾਹ ਹੋ ਗਈ। ਇਸ ਦੇ ਨਾਲ ਹੀ ਜਲੰਧਰ ਦੇ ਲੋਹੀਆ ਖਾਸ ਇਲਾਕੇ ਦੇ ਖੇਤ ਪਾਣੀ ਵਿੱਚ ਡੁੱਬ ਗਏ।
ਮੰਗਲਵਾਰ ਨੂੰ ਹੋਈ ਬਾਰਿਸ਼ ਤੋਂ ਬਾਅਦ ਜਲੰਧਰ ਦੇ ਸਭ ਤੋਂ ਪੁਰਾਣੇ ਮੋਡੀਆ ਮੁਹੱਲੇ ਵਿੱਚ ਇੱਕ ਪੁਰਾਣੀ ਇਮਾਰਤ ਢਹਿ ਗਈ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਹਾਇਤਾ ਲਈ ਜਲੰਧਰ ਅਤੇ ਕਪੂਰਥਲਾ ਵਿੱਚ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ।

ਧੁੱਸੀ ਬੰਨ੍ਹ ਟੁੱਟਣ ਕਾਰਨ 36 ਪਿੰਡ ਵਿੱਚ ਹੜ੍ਹ

ਕਪੂਰਥਲਾ ਦੇ ਧੁੱਸੀ ਬੰਨ੍ਹ ਦੇ ਅੰਦਰ ਐਡਵਾਂਸ ਡੈਮ ਮੰਗਲਵਾਰ ਨੂੰ ਟੁੱਟ ਗਿਆ, ਜਿਸ ਕਾਰਨ 36 ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆ ਗਏ। ਲਗਭਗ 36 ਹਜ਼ਾਰ ਏਕੜ ਫਸਲ ਡੁੱਬ ਗਈ। ਇਸ ਘਟਨਾ ਦੀ ਇੱਕ ਦਰਦਨਾਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਕਿਸਾਨ ਫਸਲਾਂ ਦੀ ਤਬਾਹੀ ‘ਤੇ ਫੁੱਟ-ਫੁੱਟ ਕੇ ਰੋਂਦੇ ਦਿਖਾਈ ਦੇ ਰਹੇ ਹਨ।
ਬੁੱਧਵਾਰ ਨੂੰ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਦੇ ਨਾਲ ਹੀ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਐਡਵਾਂਸ ਡੈਮ ਟੁੱਟਣ ਕਾਰਨ 66 ਹਜ਼ਾਰ ਏਕੜ ਝੋਨੇ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ ਕਪੂਰਥਲਾ ਵਿੱਚ ਹੜ੍ਹ ਦੇ ਪਾਣੀ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ।

ਉੱਤਰੀ ਰੇਲਵੇ ਵੱਲੋਂ 65 ਟ੍ਰੇਨਾਂ ਰੱਦ

ਜੰਮੂ ਖੇਤਰ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਵਿਗੜਦੀ ਸਥਿਤੀ ਦੇ ਮੱਦੇਨਜ਼ਰ, ਉੱਤਰੀ ਰੇਲਵੇ ਵੱਲੋਂ 65 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਚੱਕੀ ਦਰਿਆਂ ਵਿੱਚ ਭਾਰੀ ਮਿੱਟੀ ਦੇ ਕਟੌਤੀ ਅਤੇ ਅਚਾਨਕ ਹੜ੍ਹ ਕਾਰਨ ਅਤੇ ਜੰਮੂ ਡਿਵੀਜ਼ਨ ਉੱਤੇ ਰੇਲ ਆਵਾਜਾਈ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਹੇਠ ਲਿਖੀਆਂ ਰੇਲਗੱਡੀਆਂ ਅਸਥਾਈ ਤੌਰ ‘ਤੇ ਰੱਦ/ਡਾਈਵਰਟ/ਸ਼ਾਰਟ-ਟਰਮੀਨੇਟਡ/ਸ਼ਾਰਟ-ਓਰਿਜਿਨੇਟ ਰਹਿਣਗੀਆਂ।
  • 65 ਟ੍ਰੇਨਾਂ ਰੱਦ
  • ਅੰਸ਼ਕ ਤੌਰ ‘ਤੇ 3 ਟ੍ਰੇਨਾਂ ਰੱਦ
  • 1 ਟ੍ਰੇਨ ਅੰਸ਼ਕ ਤੌਰ ‘ਤੇ ਚਲਾਇਆ
  • 5 ਟ੍ਰੇਨਾਂ ਨੂੰ ਪੂਰੀ ਤਰ੍ਹਾਂ ਚਲਾਇਆ
  • 3 ਟ੍ਰੇਨਾਂ ਨੂੰ ਕੀਤਾ ਡਾਇਵਰਟ

ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਪਠਾਨਕੋਟ, ਗੁਰਦਾਸਪੁਰ, ਬਰਨਾਲਾ, ਸੰਗਰੂਰ ਅਤੇ ਮਾਨਸਾ ਵਿੱਚ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਹੈ।
Previous articlePunjab ‘ਚ ਅੱਜ ਬਾਰਿਸ਼ ਦਾ ਕੋਈ ਅਲਰਟ ਨਹੀਂ, ਅੱਜ ਰਾਹਤ ਤੋਂ ਬਾਅਦ ਕੱਲ੍ਹ ਫ਼ਿਰ ਮੌਸਮ ਲਵੇਗਾ ਕਰਵਟ
Next articleCM Bhagwant Mann ਨੇ ਰਾਹਤ ਕਾਰਜਾਂ ਲਈ ਹੈਲੀਕਾਪਟਰ ਕੀਤਾ ਤਾਇਨਾਤ, ਹੜ੍ਹ ਪੀੜਤਾਂ ਨਾਲ ਕੀਤੀ ਮੁਲਾਕਾਤ

LEAVE A REPLY

Please enter your comment!
Please enter your name here