Home latest News Punjab ‘ਚ ਅੱਜ ਬਾਰਿਸ਼ ਤੋਂ ਰਾਹਤ, ਅਗਲੇ ਚਾਰ ਦਿਨ ਵੀ ਕੋਈ ਅਲਰਟ...

Punjab ‘ਚ ਅੱਜ ਬਾਰਿਸ਼ ਤੋਂ ਰਾਹਤ, ਅਗਲੇ ਚਾਰ ਦਿਨ ਵੀ ਕੋਈ ਅਲਰਟ ਨਹੀਂ, ਹੜ੍ਹ ਤੋਂ ਮਿਲ ਸਕਦੀ ਹੈ ਰਾਹਤ

63
0

ਪੰਜਾਬ ‘ਚ ਅੱਜ ਤੇ ਅਗਲੇ 4 ਦਿਨ ਬਾਰਿਸ਼ ਤੋਂ ਰਾਹਤ ਰਹੇਗੀ।

ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਵੱਲੋਂ ਅੱਜ ਬਾਰਿਸ਼ ਦਾ ਕੋਈ ਅਲਰਟ ਨਹੀਂ ਜਾਰੀ ਕੀਤਾ ਗਿਆ ਹੈ। ਇੰਨਾਂ ਹੀ ਨਹੀਂ ਪੰਜਾਬ ‘ਚ ਅਗਲੇ ਚਾਰ ਦਿਨ, ਯਾਨੀ 9 ਸਤੰਬਕ ਤੱਕ ਕੋਈ ਅਲਰਟ ਨਹੀਂ ਹੈ। ਹਾਲਾਂਕਿ, ਮੌਸਮ ਵਿਭਾਗ ਵੱਲੋਂ ਕੁੱਝ-ਕੁੱਝ ਘੰਟਿਆਂ ਲਈ ਫਲੈਸ਼ ਅਲਰਟ ਜਾਰੀ ਕੀਤਾ ਜਾ ਸਕਦਾ ਹੈ, ਪਰ ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਅੱਜ ਤੇ ਅਗਲੇ 4 ਦਿਨ ਪੰਜਾਬ ‘ਚ ਬਾਰਿਸ਼ ਤੋਂ ਰਾਹਤ ਰਹੇਗੀ। ਇਸ ਦੇ ਨਾਲ ਪੰਜਾਬ ‘ਚ ਹੜ੍ਹ ਦੇ ਹਾਲਾਤਾਂ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ, ਕਈ ਇਲਾਕਿਆਂ ‘ਚ ਚੜ੍ਹਿਆ ਪਾਣੀ ਹੁਣ ਹੌਲੀ-ਹੌਲੀ ਉਤਰਨਾ ਸ਼ੁਰੂ ਹੋਇਆ ਹੈ ਤੇ ਉਮੀਦ ਕੀਤੀ ਜਾ ਸਕਦੀ ਹੈ ਕੇ ਆਉਣ ਵਾਲੇ ਦਿਨਾਂ ‘ਚ ਪਾਣੀ ਹੋਰ ਉਤਰੇਗਾ।

ਹਾਲਾਂਕਿ, ਡੈਮਾਂ ਤੋਂ ਅਜੇ ਵੀ ਪਾਣੀ ਛੱਡਿਆ ਜਾ ਰਿਹਾ ਹੈ। ਪਰ ਸਰਕਾਰ ਦਾ ਦਾਅਵਾ ਹੈ ਕਿ ਡੈਮ ਪ੍ਰਸ਼ਾਸਨ ਨੂੰ ਕਿਹਾ ਗਿਆ ਹੈ ਕਿ ਪਾਣੀ ਨੂੰ ਨਿਯੰਤਰਤ ਤਰੀਕੇ ਤੇ ਘੱਟ ਮਾਤਰਾ ‘ਚ ਛੱਡਿਆ ਜਾਵੇ ਤਾਂ ਜੋ ਕਿਸੇ ਵੀ ਇਲਾਕੇ ‘ਚ ਬੰਨ੍ਹਾਂ ਨੂੰ ਢਾਹ ਨਾ ਵੱਜੇ ਤੇ ਕਿਸੇ ਵੀ ਤਰੀਕੇ ਦਾ ਨੁਕਸਾਨ ਨਾ ਹੋਵੇ।

ਬੀਤੇ ਦਿਨ ਦੀ ਗੱਲ ਕਰੀਏ ਤਾਂ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 1.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਸੂਬੇ ਦੇ ਆਮ ਤਾਪਮਾਨ ਨਾਲੋਂ 4.9 ਘੱਟ ਹੈ। ਸਭ ਤੋਂ ਵੱਧ ਤਾਪਮਾਨ 33.8 ਡਿਗਰੀ ਫਰੀਦਕੋਟ ‘ਚ ਦਰਜ ਕੀਤਾ ਗਿਆ।

ਤਾਪਮਾਨ ‘ਚ ਗਿਰਾਵਟ

ਉੱਥੇ ਹੀ, ਅੰਮ੍ਰਿਤਸਰ ਚ 30.4 ਡਿਗਰੀ, ਲੁਧਿਆਣਾ ‘ਚ 26.4 ਡਿਗਰੀ, ਪਟਿਆਲਾ ‘ਚ 28.2 ਡਿਗਰੀ, ਫਰੀਦਕੋਟ ‘ਚ 30 ਡਿਗਰੀ, ਗੁਰਦਾਸਪੁਰ ‘ਚ 31 ਡਿਗਰੀ, ਬੱਲੋਵਾਲ ਸ਼ੌਂਖੜੀ (ਐਸਬੀਐਸ ਨਗਰ) ‘ਚ 26.8 ਡਿਗਰੀ, ਫਾਜ਼ਿਲਕਾ ‘ਚ 31.8 ਡਿਗਰੀ, ਫਿਰੋਜ਼ਪੁਰ ‘ਚ 30 ਡਿਗਰੀ, ਹੁਸ਼ਿਆਰਪੁਰ ‘ਚ 26.9 ਡਿਗਰੀ, ਸਮਰਾਲਾ (ਲੁਧਿਆਣਾ) ‘ਚ 27.8 ਡਿਗਰੀ, ਮਾਨਸਾ ‘ਚ 26.4 ਡਿਗਰੀ, ਮੁਹਾਲੀ ‘ਚ 30.1 ਡਿਗਰੀ, ਥੀਨ ਡੈਮ (ਪਠਾਨਕੋਟ) ‘ਚ 25.6 ਡਿਗਰੀ, ਭਾਖੜਾ ਡੈਮ (ਰੂਪਨਗਰ) ‘ਚ 26.4 ਡਿਗਰੀ ਤੇ ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ) ‘ਚ 26.5 ਡਿਗਰੀ ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ। ਚੰਡੀਗੜ੍ਹ ਚ 29.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਬੀਤੇ ਦਿਨ ਬਾਰਿਸ਼ ਦਾ ਹਾਲ

ਬਾਰਿਸ਼ ਦੀ ਗੱਲ ਕਰੀਏ ਤਾਂ ਲੁਧਿਆਣਾ ਚ 9.4 ਮਿਮੀ, ਪਟਿਆਲਾ ਚ 1.8 ਮਿਮੀ, ਫਰਦੀਕੋਟ ਚ 1.5 ਮਿਮੀ, ਸਮਰਾਲਾ (ਲੁਧਿਆਣਾ) ਚ 0.5 ਮਿਮੀ, ਮਾਨਸਾ ਚ 32 ਮਿਮੀ, ਮੁਹਾਲੀ ਚ 0.5 ਮਿਮੀ, ਥੀਨ ਡੈਮ (ਪਠਾਨਕੋਟ) ਚ 2.5 ਮਿਮੀ, ਭਾਖੜਾ ਡੈਮ (ਰੂਪਨਗਰ) ਚ 1 ਮਿਮੀ ਤੇ ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ) ਚ 0.5 ਮਿਮੀ ਬਾਰਿਸ਼ ਦਰਜ ਕੀਤੀ ਗਈ।

Previous articleਬੰਨ੍ਹ ਨਹੀਂ ਟੁੱਟਣ ਦਿਆਂਗੇ… ਹੜ੍ਹ ਵਿਚਕਾਰ ਦਿਖਾਈ ਦੇ ਰਿਹਾ ਪੰਜਾਬੀਆਂ ਦਾ ਜਜ਼ਬਾ, ਦਿਨ-ਰਾਤ ਕੀਤਾ ਇੱਕ; 37 ਸਾਲਾਂ ਬਾਅਦ ਆਇਆ ਅਜਿਹਾ ਹੜ੍ਹ
Next articlePunjab ਵੱਡੀ ਆਫ਼ਤ ਦੀ ਮਾਰ ਹੇਠ’, ਜਾਇਜ਼ਾ ਲੈਣ ਪਹੁੰਚੇ ਕੇਜਰੀਵਾਲ

LEAVE A REPLY

Please enter your comment!
Please enter your name here