Home Desh Punjab ਦੇ ਘਰ-ਘਰ ਪਹੁੰਚਣਗੀਆਂ ਸਿਹਤ ਸੇਵਾਵਾਂ, ਹੜ੍ਹ ਪ੍ਰਭਾਵਿਤ ਖੇਤਰਾਂ ਲਈ 550 ਐਂਬੂਲੈਂਸਾਂ...

Punjab ਦੇ ਘਰ-ਘਰ ਪਹੁੰਚਣਗੀਆਂ ਸਿਹਤ ਸੇਵਾਵਾਂ, ਹੜ੍ਹ ਪ੍ਰਭਾਵਿਤ ਖੇਤਰਾਂ ਲਈ 550 ਐਂਬੂਲੈਂਸਾਂ ਤੇ ਦਵਾਈਆਂ ਦਾ ਸਟਾਕ ਤਿਆਰ

55
0

ਪਹਿਲਾਂ ਲੋਕ ਇਲਾਜ ਲਈ ਹਸਪਤਾਲਾਂ ਵਿੱਚ ਜਾਂਦੇ ਸਨ, ਹੁਣ ਸਰਕਾਰ ਖੁਦ ਡਾਕਟਰਾਂ, ਨਰਸਾਂ, ਫਾਰਮਾਸਿਸਟਾਂ ਅਤੇ ਜ਼ਰੂਰੀ ਦਵਾਈਆਂ ਦੀ ਟੀਮ ਨਾਲ ਪਿੰਡਾਂ ਵਿੱਚ ਪਹੁੰਚ ਰਹੀ ਹੈ।

ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਹੜ੍ਹ ਰਾਹਤ ਕਾਰਜਾਂ ਨੂੰ ਇੱਕ ਨਵੀਂ ਦਿਸ਼ਾ ਦਿੰਦੀ ਹੈ। ਸਰਕਾਰ ਨੇ ਹੁਣ ਹਰ ਪਿੰਡ ਅਤੇ ਹਰ ਘਰ ਵਿੱਚ ਸਿਹਤ ਸੇਵਾਵਾਂ ਪਹੁੰਚਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। 14 ਸਤੰਬਰ ਤੋਂ ਚੱਲ ਰਹੇ ਇਸ ਵਿਸ਼ੇਸ਼ ਸਿਹਤ ਮਿਸ਼ਨ ਨੇ 2303 ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ।
ਜਿੱਥੇ ਪਹਿਲਾਂ ਲੋਕ ਇਲਾਜ ਲਈ ਹਸਪਤਾਲਾਂ ਵਿੱਚ ਜਾਂਦੇ ਸਨ, ਹੁਣ ਸਰਕਾਰ ਖੁਦ ਡਾਕਟਰਾਂ, ਨਰਸਾਂ, ਫਾਰਮਾਸਿਸਟਾਂ ਅਤੇ ਜ਼ਰੂਰੀ ਦਵਾਈਆਂ ਦੀ ਟੀਮ ਨਾਲ ਪਿੰਡਾਂ ਵਿੱਚ ਪਹੁੰਚ ਰਹੀ ਹੈ। ਜਿਨ੍ਹਾਂ ਪਿੰਡਾਂ ਵਿੱਚ ਹਸਪਤਾਲ ਨਹੀਂ ਹਨ, ਉੱਥੇ ਸਕੂਲਾਂ, ਪੰਚਾਇਤ ਭਵਨਾਂ ਤੇ ਆਂਗਣਵਾੜੀ ਕੇਂਦਰਾਂ ਨੂੰ ਅਸਥਾਈ ਮੈਡੀਕਲ ਕੈਂਪਾਂ ਵਿੱਚ ਬਦਲ ਦਿੱਤਾ ਗਿਆ ਹੈ।

ਘਰ-ਘਰ ਜਾਣਗੀਆਂ ਆਸ਼ਾ ਵਰਕਰ

ਆਸ਼ਾ ਵਰਕਰ ਘਰ-ਘਰ ਜਾ ਕੇ ਲੋਕਾਂ ਦੀ ਸਿਹਤ ਦੀ ਜਾਂਚ ਕਰ ਰਹੀਆਂ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਸਾਰਿਆਂ ਦੀ ਹਾਲਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋ ਲੋੜ ਪੈਣ ‘ਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਨੇ 20 ਸਤੰਬਰ ਤੱਕ ਘੱਟੋ-ਘੱਟ ਇੱਕ ਵਾਰ ਹਰ ਘਰ ਪਹੁੰਚਣ ਦਾ ਫੈਸਲਾ ਕੀਤਾ ਹੈ, ਅਤੇ ਇਹ ਮੁਹਿੰਮ ਐਤਵਾਰ ਨੂੰ ਵੀ ਬਿਨਾਂ ਰੁਕੇ ਜਾਰੀ ਰਹੇਗੀ।

21 ਦਿਨਾਂ ਲਈ ਵਿਸ਼ੇਸ਼ ਫੌਗਿੰਗ ਮੁਹਿੰਮ

ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ 21 ਦਿਨਾਂ ਦੀ ਇੱਕ ਵਿਸ਼ੇਸ਼ ਫੌਗਿੰਗ ਅਤੇ ਨਿਰੀਖਣ ਮੁਹਿੰਮ ਵੀ ਚਲਾਈ ਜਾ ਰਹੀ ਹੈ। ਹਰ ਪਿੰਡ ਵਿੱਚ ਰੋਜ਼ਾਨਾ ਫੌਗਿੰਗ ਕੀਤੀ ਜਾ ਰਹੀ ਹੈ ਅਤੇ ਪਾਣੀ ਦੇ ਸਰੋਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤੁਰੰਤ ਸਪਰੇਅ ਕੀਤੀ ਜਾ ਰਿਹਾ ਹੈ। ਹਰ ਬਲਾਕ ਵਿੱਚ ਮੈਡੀਕਲ ਅਧਿਕਾਰੀਆਂ ਨੂੰ ਜ਼ਿੰਮੇਵਾਰ ਬਣਾਇਆ ਗਿਆ ਹੈ ਅਤੇ ਪੂਰੀ ਰਿਪੋਰਟ ਹਰ ਸ਼ਾਮ ਨੂੰ ਔਨਲਾਈਨ ਅਪਲੋਡ ਕੀਤੀ ਜਾ ਰਹੀ ਹੈ।

Punjab Flood: ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਪੁਲਿਸ ਮਹਿਕਮਾ, ਇੱਕ ਦਿਨ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ 'ਚ ਦੇਣਗੇ ਸਾਰੇ IPS ਅਧਿਕਾਰੀ

550 ਐਂਬੂਲੈਂਸਾਂ ਤਾਇਨਾਤ

ਇਸ ਮਿਸ਼ਨ ਲਈ 550 ਤੋਂ ਵੱਧ ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ 85 ਦਵਾਈਆਂ ਅਤੇ 23 ਡਾਕਟਰੀ ਵਸਤੂਆਂ ਪਹਿਲਾਂ ਹੀ ਸਟੋਰ ਕੀਤੀਆਂ ਜਾ ਚੁੱਕੀਆਂ ਹਨ। ਐਮਬੀਬੀਐਸ ਡਾਕਟਰ, ਨਰਸਿੰਗ ਅਤੇ ਫਾਰਮੇਸੀ ਸਟਾਫ ਵੀ ਲਗਾਤਾਰ ਡਿਊਟੀ ‘ਤੇ ਹਨ। ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇਹ ਮੁਹਿੰਮ ਸਰੋਤਾਂ ਜਾਂ ਸਟਾਫ ਦੀ ਘਾਟ ਕਾਰਨ ਨਾ ਰੁਕੇ।
Previous articleਅਦਾਲਤ ‘ਚ ਪੇਸ਼ ਨਹੀਂ ਹੋਈ ਇਹ Bollywood ਅਦਾਕਾਰਾ, ਹੁਣ ਦੁਬਾਰਾ ਭੇਜਿਆ ਜਾਵੇਗਾ ਸੰਮਨ, ਜਾਣੋ ਪੂਰਾ ਮਾਮਲਾ
Next articleਸ਼ੂਟਿੰਗ ਦੌਰਾਨ Parmish Verma ਦੇ ਲੱਗੀ ਸੱਟ, ਚਿਹਰੇ ‘ਤੇ ਲੱਗਿਆ ਕੱਚ ਦਾ ਟੁਕੜਾ

LEAVE A REPLY

Please enter your comment!
Please enter your name here