Home Desh Punjab ‘ਚ ਅੱਜ ਮੌਸਮ ਦਾ ਕੋਈ ਅਲਰਟ ਨਹੀਂ, ਕੁੱਝ ਜ਼ਿਲ੍ਹਿਆਂ ‘ਚ... Deshlatest NewsPanjab Punjab ‘ਚ ਅੱਜ ਮੌਸਮ ਦਾ ਕੋਈ ਅਲਰਟ ਨਹੀਂ, ਕੁੱਝ ਜ਼ਿਲ੍ਹਿਆਂ ‘ਚ ਹੋ ਸਕਦੀ ਹਲਕੀ ਤੋਂ ਦਰਮਿਆਨੀ ਬਾਰਿਸ਼ By admin - September 16, 2025 54 0 FacebookTwitterPinterestWhatsApp ਅੱਜ ਸੂਬੇ ਦੇ ਕਿਸੇ ਵੀ ਜ਼ਿਲ੍ਹੇ ‘ਚ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪੰਜਾਬ ਤੋਂ ਮੌਨਸੂਨ ਹੁਣ ਵਾਪਸੀ ਵੱਲ ਹੈ ਤੇ ਅਨੁਮਾਨ ਹੈ ਕਿ 20 ਸਤੰਬਰ ਤੱਕ ਇਹ ਪੂਰੀ ਤਰ੍ਹਾਂ ਵਾਪਸ ਪਰਤ ਜਾਵੇਗਾ। ਸੰਭਾਵਨਾ ਹੈ ਕਿ ਜਾਂਦੇ-ਜਾਂਦੇ ਇਹ ਮੱਧ ਪੰਜਾਬ ਤੋਂ ਗੁਜਰੇਗਾ , ਜਿਸ ਨਾਲ ਕਈ ਇਲਾਕਿਆਂ ‘ਚ ਬਾਰਿਸ਼ ਹੋ ਸਕਦੀ ਹੈ ਤੇ ਮੌਸਮ ‘ਚ ਬਦਲਾਅ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਮੌਸਮ ਵਿਭਾਗ ਨੇ ਬਾਰਿਸ਼ ਦਾ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਹੈ। ਅੱਜ ਤੇ ਆਉਣ ਵਾਲੇ ਦਿਨਾਂ ‘ਚ ਹਲਕੀ ਤੋਂ ਮੱਧਮ ਬਾਰਿਸ਼ ਦੇਖੀ ਜਾ ਸਕਦੀ ਹੈ। ਅੱਜ ਸੂਬੇ ਦੇ ਕਿਸੇ ਵੀ ਜ਼ਿਲ੍ਹੇ ‘ਚ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ ਰੂਪਨਗਰ ਤੇ ਮੁਹਾਲੀ ਦੇ ਕੁੱਝ ਇਲਾਕਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇਖੀ ਜਾ ਸਕਦੀ ਹੈ। ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ‘ਚ ਕੀਤੇ-ਕੀਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਬੀਤੇ ਦਿਨ ਦੀ ਗੱਲ ਕਰੀਏ ਤਾਂ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.4 ਡਿਗਰੀ ਦਾ ਵਾਧਾ ਦੇਖਿਆ ਗਿਆ। ਹਾਲਾਂਕਿ, ਇਹ ਸੂਬੇ ਦੇ ਆਮ ਤਾਪਮਾਨ ਦੇ ਕਰੀਬ ਹੈ। ਸਭ ਤੋਂ ਵੱਧ ਤਾਪਮਾਨ ਸਮਰਾਲਾ ‘ਚ 36.9 ਡਿਗਰੀ ਦਰਜ ਕੀਤਾ ਗਿਆ। ਉੱਥੇ ਹੀ, ਮੌਸਮ ਵਿਭਾਗ ਅਨੁਸਾਰ ਕਿਸੇ ਵੀ ਜ਼ਿਲ੍ਹੇ ‘ਚ ਬਾਰਿਸ਼ ਦਰਜ ਨਹੀਂ ਕੀਤੀ ਗਈ। ਚੰਡੀਗੜ੍ਹ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34.3 ਡਿਗਰੀ ਤੇ ਚੰਡੀਗੜ੍ਹ ਏਅਰਪੋਰਟ ਦਾ ਤਾਪਮਾਨ 35.6 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 34.8 ਡਿਗਰੀ, ਲੁਧਿਆਣਾ ਦਾ 33.4 ਡਿਗਰੀ, ਪਟਿਆਲਾ ਦਾ 35.2 ਡਿਗਰੀ, ਪਠਾਨਕੋਟ ਦਾ 33.9 ਡਿਗਰੀ, ਬਠਿੰਡਾ ਦਾ 36.2 ਡਿਗਰੀ, ਫਰੀਦਕੋਟ ਦਾ 35 ਡਿਗਰੀ, ਗੁਰਦਾਸਪੁਰ ਦਾ 33.5 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ ਦਾ 33.3 ਡਿਗਰੀ, ਬਠਿੰਡਾ (ਏਅਰਪੋਰਟ) ਦਾ 36.5 ਡਿਗਰੀ, ਫਿਰੋਜ਼ਪੁਰ ਦਾ 34.8 ਡਿਗਰੀ, ਗੁਰਦਾਸਪੁਰ ਦਾ 32.7 ਡਿਗਰੀ, ਹੁਸ਼ਿਆਰਪੁਰ ਦਾ 33.3 ਡਿਗਰੀ, ਮਾਨਸਾ ਦਾ 36.4 ਡਿਗਰੀ, ਮੁਹਾਲੀ ਦਾ 33.8 ਡਿਗਰੀ, ਪਠਾਨਕੋਟ ਦਾ 33.5 ਡਿਗਰੀ, ਰੋਪੜ ਦਾ 33.5 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 33.7 ਡਿਹਰੀ, ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 33.5 ਡਿਗਰੀ, ਸੰਗਰੂਰ ਦਾ 31.8 ਡਿਗਰੀ ਤੇ ਬਲਾਚੌਰ (ਐਸਬੀਐਸ ਨਗਰ) ‘ਚ 32.7 ਡਿਗਰੀ ਦਰਜ ਕੀਤਾ ਗਿਆ।