Home Desh “ਜਿਸ ਦਾ ਖੇਤ ਉਸ ਦੀ ਰੇਤ” ਨੀਤੀ ਤਹਿਤ ਰੇਤ ਕੱਢਣ ਦਾ ਕੰਮ...

“ਜਿਸ ਦਾ ਖੇਤ ਉਸ ਦੀ ਰੇਤ” ਨੀਤੀ ਤਹਿਤ ਰੇਤ ਕੱਢਣ ਦਾ ਕੰਮ ਸ਼ੁਰੂ, ਰਾਘਵ ਚੱਢਾ ਦੇ ਫੰਡ ਨਾਲ ਖਰੀਦੀ ਮਸ਼ੀਨਰੀ

49
0

ਵਿਧਾਇਕ ਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖਾਸ ਤੌਰ ਤੇ ਸ਼ਮੂਲੀਅਤ ਕੀਤੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।

ਹਲਕਾ ਅਜਨਾਲਾ ਚ ਹੜ੍ਹ ਕਾਰਨ ਖੇਤਾਂ ਚ ਪਈ ਰੇਤ ਨੂੰ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ “ਜਿਸ ਦਾ ਖੇਤ ਉਸ ਦੀ ਰੇਤ” ਨੀਤੀ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੇਤ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਪਿੰਡ ਮਾਛੀਵਾਲ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਹੋਈ। ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਐਮਪੀ ਫੰਡ ਨਾਲ ਖਰੀਦੀ ਗਈ ਜੇਸੀਬੀ ਤੇ ਟਰੈਕਟਰ ਟਰਾਲੀ ਦੀ ਸਹਾਇਤਾ ਨਾਲ ਇਹ ਰੇਤ ਇਕੱਠੀ ਕੀਤੀ ਗਈ ਤੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਵੇਚੀ ਗਈ।
ਇਸ ਮੌਕੇ ਵਿਧਾਇਕ ਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖਾਸ ਤੌਰ ਤੇ ਸ਼ਮੂਲੀਅਤ ਕੀਤੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਮੇਰੀ ਅਪੀਲ ਮੰਨਦਿਆਂ ਮੁੱਖ ਮੰਤਰੀ ਨੇ ਤੁਰੰਤ ਇਹ ਨੀਤੀ ਲਾਗੂ ਕੀਤੀ ਹੈ, ਜਿਸ ਨਾਲ ਕਿਸਾਨਾਂ ਨੂੰ ਆਰਥਿਕ ਲਾਭ ਹੋਵੇਗਾ ਤੇ ਉਹ ਆਪਣੀਆਂ ਜ਼ਮੀਨਾਂ ਨੂੰ ਦੁਬਾਰਾ ਖੇਤੀ ਯੋਗ ਬਣਾ ਸਕਣਗੇ। ਧਾਲੀਵਾਲ ਨੇ ਰਾਘਵ ਚੱਢਾ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੇ ਫੰਡ ਚੋਂ ਮਸ਼ੀਨਰੀ ਭੇਜੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਜਲਦੀ ਹੋਰ ਮਸ਼ੀਨਰੀ ਲਿਆਂਦੀ ਜਾਵੇਗੀ ਤਾਂ ਜੋ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਚ ਪਹਿਲ ਦੇ ਅਧਾਰ ਤੇ ਰੇਤ ਕੱਢਣ ਦਾ ਕੰਮ ਪੂਰਾ ਕੀਤਾ ਜਾ ਸਕੇ।
ਐਸਡੀਐਮ ਅਜਨਾਲਾ ਰਵਿੰਦਰ ਸਿੰਘ ਨੇ ਦੱਸਿਆ ਕਿ ਮਾਛੀਵਾਲ ਦੇ ਖੇਤਾਂ ਚ ਲਗਭਗ ਚਾਰ-ਚਾਰ ਫੁੱਟ ਤੱਕ ਰੇਤ ਭਰੀ ਹੋਈ ਹੈ। ਇਹ ਰੇਤ ਕਿਸਾਨਾਂ ਦੀ ਮਾਲਕੀ ਹੈ ਤੇ ਉਹ ਇਸ ਨੂੰ ਵੇਚ ਕੇ ਆਪਣਾ ਨੁਕਸਾਨ ਪੂਰਾ ਕਰ ਸਕਦੇ ਹਨ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਮਸ਼ੀਨਰੀ ਉਪਲਬਧ ਕਰਵਾ ਕੇ ਰੇਤ ਚੁੱਕਣ ਚ ਪੂਰੀ ਸਹਾਇਤਾ ਕੀਤੀ ਜਾ ਰਹੀ ਹੈ।
ਨ੍ਹਾਂ ਕਿਹਾ ਕਿ ਅਗਲੇ ਦਿਨਾਂ ਚ ਖੇਤੀਬਾੜੀ ਵਿਭਾਗ, ਜਲ ਸਰੋਤ ਵਿਭਾਗ ਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਸਹਿਯੋਗ ਨਾਲ਼ ਇਸ ਮੁਹਿੰਮ ਨੂੰ ਜੰਗੀ ਪੱਧਰ ਤੇ ਚਲਾਇਆ ਜਾਵੇਗਾ। ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਕਣਕ ਦੀ ਬਿਜਾਈ ਤੋਂ ਪਹਿਲਾਂ ਸਾਰੇ ਖੇਤਾਂ ਤੋਂ ਰੇਤ ਹਟਾ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦੇਰੀ ਦਾ ਸਾਹਮਣਾ ਨਾ ਕਰਨਾ ਪਵੇ।
Previous articlePunjab Government ਦੀ Overseas Scholarship ਸਕੀਮ, ਬੱਚਿਆਂ ਨੂੰ ਮਿਲੇਗਾ ਵਿਦੇਸ਼ ‘ਚ ਪੜ੍ਹਾਈ ਦਾ ਮੌਕਾ
Next articleDisha Patani ਦੇ ਘਰ ਗੋਲੀਬਾਰੀ ਦਾ ਮਾਮਲਾ, ਗੋਲਡੀ-ਗੋਦਾਰਾ ਗੈਂਗ ਦੇ ਦੋ ਮੈਂਬਰ ਢੇਰ

LEAVE A REPLY

Please enter your comment!
Please enter your name here