Home Crime Punjab ‘ਚ ਹੋਣ ਵਾਲੀ ਇੱਕ ਹੋਰ ਗੈਂਗਵਾਰ? ਹੁਣ ਪ੍ਰਭ ਦਾਸੂਵਾਲ ਨੇ ਦੇ...

Punjab ‘ਚ ਹੋਣ ਵਾਲੀ ਇੱਕ ਹੋਰ ਗੈਂਗਵਾਰ? ਹੁਣ ਪ੍ਰਭ ਦਾਸੂਵਾਲ ਨੇ ਦੇ ਦਿੱਤੀ ਇਹ ਧਮਕੀ

48
0

ਗੈਂਗਸਟਰ ਪ੍ਰਭ ਦਾਸੂਵਾਲ ਆਪਣੀ ਵਿਰੋਧੀ ਗੈਂਗ ਨੂੰ ਨਤੀਜ਼ੇ ਭੁਗਤਣ ਲਈ ਤਿਆਰ ਰਹਿਣ ਨੂੰ ਕਹਿ ਰਿਹਾ ਹੈ।

ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਮਾਂ ਤੇ ਕਤਲ ਤੋਂ ਬਾਅਦ ਤੋਂ ਹੀ ਭਗਵਾਨਪੁਰੀਆ ਤੇ ਬੰਬੀਹਾ ਗੈਂਗ ਆਹਮੋ-ਸਾਹਮਣੇ ਹਨ। ਦੋਵੇਂ ਹੀ ਗੈਂਗਾਂ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਰਾਹੀਂ ਚੁਣੌਤੀ ਦੇ ਰਹੀਆਂ ਹਨ। ਉੱਥੇ ਹੀ, ਬੀਤੇ ਦਿਨੀਂ ਅੰਮ੍ਰਿਤਸਰ ਦੇ ਛੇਹਰਟਾ ‘ਚ ਏਐਸਆਈ ਕਤਲਕਾਂਡ ਦੇ ਦੋਸ਼ੀ ਧਰਮਜੀਤ ਸਿੰਘ ਧਰਮਾ ਦੇ ਕਤਲ ਤੋਂ ਬਾਅਦ, ਹੁਣ ਪੰਜਾਬ ‘ਚ ਇੱਕ ਹੋਰ ਗੈਂਗਵਾਰ ਹੋਣ ਦਾ ਖ਼ਦਸ਼ਾ ਹੈ। ਪ੍ਰਭ ਦਾਸੂਵਾਲ ਦੀ ਹੁਣ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਚ ਉਹ ਆਪਣੇ ਵਿਰੋਧੀਆਂ ਨੂੰ ਚੁਣੌਤੀ ਦੇ ਰਹੇ ਹਨ।
ਗੈਂਗਸਟਰ ਪ੍ਰਭ ਦਾਸੂਵਾਲ ਆਪਣੀ ਵਿਰੋਧੀ ਗੈਂਗ ਨੂੰ ਨਤੀਜ਼ੇ ਭੁਗਤਣ ਲਈ ਤਿਆਰ ਰਹਿਣ ਨੂੰ ਕਹਿ ਰਿਹਾ ਹੈ। ਇਸ ਧਮਕੀ ਤੋਂ ਬਾਅਦ ਹੁਣ ਇੱਕ ਹੋਰ ਗੈਂਗਵਾਰ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਟੀਵੀ9 ਪੰਜਾਬੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।

ਪ੍ਰਭ ਦਾਸੂਵਾਲ ਨੇ ਪੋਸਟ ਚ ਕੀ ਲਿਖਿਆ?

ਵਾਇਰਲ ਪੋਸਟ ਚ ਲਿਖਿਆ ਗਿਆ ਹੈ- ਮੈਂ ਪ੍ਰਭ ਦਾਸੂਵਾਲ, ਆ ਜੋ 26/9/25 ਨੂੰ ਭਿੱਖੀਵਿੰਡ ਚੋਪੜਾ ਕਲੀਨਿਕ ਤੇ ਸੇਂਟ ਕਬੀਰ ਸਕੂਲ ਫਾਇਰਿੰਗ ਹੋਈ ਸੀ, ਇਹ ਮੇਰੇ ਭਰਾ ਪਵਨ ਭਿੱਖੀਵਿੰਡ ਤੇ ਹਰਮਨ ਭਿੱਖੀਵਿੰਡ ਨੇ ਕੀਤੀ ਸੀ। ਉਨ੍ਹਾਂ ਨੂੰ ਅੰਮ੍ਰਿਤਸਰ ਪੁਲਿਸ ਨੇ ਜਲੰਧਰ ਤੋਂ ਫੜ੍ਹ ਲਿਆ ਸੀ, ਤੇ ਹਰਮਨ ਦੇ ਲੱਤ ਚ ਗੋਲੀ ਮਾਰ ਦਿੱਤੀ ਗਈ ਆ ਤੇ ਪਵਨ ਨੂੰ ਅਜੇ ਤੱਕ ਸਾਹਮਣੇ ਨਹੀਂ ਕੀਤਾ ਗਿਆ। ਅੱਜ ਉਸ ਦਾ ਅੰਮ੍ਰਿਤਸਰ ਪੁਲਿਸ ਫੇਕ ਐਨਕਾਉਟਰ ਬਣਾਉਣ ਨੂੰ ਫਿਰਦੀ ਹੈ।
ਬਾਕੀ ਮੈਂ ਸੀਪੀ ਭੁੱਲਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਪਹਿਲਾ ਤੁਸੀਂ ਗੈਂਗਸਟਰ ਬਣਾਉਂਦੇ ਹੋ, ਫਿਰ ਤੁਸੀਂ ਅੱਤਵਾਦੀ ਬਣਾ ਦਿੰਦੇ ਹੋ, ਜੋ ਇਸ ਤਰ੍ਹਾਂ ਹੁਣ ਤੁਸੀਂ ਮੈਨੂੰ ਬਣਾ ਰਹੇ ਹੋ ਗੁਰਪਤਵੰਤ ਸਿੰਘ ਪੰਨੂ ਨਾਲ ਜੋੜ ਕੇ। ਬਾਕੀ ਜੋ ਸ਼ੇਮਸ਼ੇਰ ਸ਼ੇਰਾ ਅਰਮੀਨੀਆ ਪੁਲਿਸ ਨੇ ਫੜ੍ਹਿਆ ਹੈ ਤੇ ਜੋਬਨ, ਵਿਸ਼ਾਲ ਤੇ ਕਿੜੀ ਫੜੇ ਹਨ ਮੇਰਾ ਤੇ ਮੇਰੇ ਕਿਸੇ ਭਰਾ ਦਾ ਇਨ੍ਹਾਂ ਨਾਲ ਕੋਈ ਵੀ ਸਬੰਧ ਨਹੀਂ ਹੈ, ਅਸੀ ਆਪਣੀ ਦੁਸ਼ਮਣੀ ਚ ਆ ਸਾਨੂੰ ਆਪਣੀ ਦੁਸ਼ਮਣੀ ਵਿੱਚ ਰਹਿਣ ਦਿੱਤਾ ਜਾਵੇ ਬੱਬਰ ਖਾਲਸਾ ਨਾਲ ਨਾ ਜੋੜਿਆ ਜਾਵੇ।
ਪੁਲਿਸ ਨੇ ਪਹਿਲਾਂ ਸਾਡੇ ਐਂਟੀਆ ਨਾਲ ਰਲ ਕੇ ਸਾਡਾ ਬੜਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਆ ਜਿਦਾਂ ਕਿ ਤਰਨਤਾਰਨ ਐਸਐਸਪੀ ਰਵਜੋਤ ਕੌਰ ਨੇ ਦਾਸੂਵਾਲ ਚ ਚਾਰ ਮੁੰਡਿਆ ਦਾ ਘਰ ਬੈਠਿਆ ਦਾ ਝੂਠਾ ਐਨਕਾਉਟਰ ਕੀਤਾ, ਜਿੰਨਾ ਚੋਂ ਇੱਕ ਮੁੰਡਾ ਸਾਡੇ ਪਿੰਡ ਦੇ ਸਰਪੰਚ ਦਾ ਕੰਮ ਵਾਲਾ ਸੀ, ਜਿਸ ਨੂੰ ਇੰਸਪੈਕਟਰ ਪੰਮਾ ਗੰਡੀਵਿੰਡਿਆ ਨੇ ਰੋਡ ਤੋਂ ਫੜ ਕੇ ਲੱਤ ਚ ਗੋਲੀ ਮਾਰ ਦਿੱਤੀ ਤੇ ਕਿਹਾ ਕਿ ਇਨ੍ਹਾਂ ਨੇ ਭਿੱਖੀਵਿੰਡ ਤੇ ਸੇਂਟ ਕਬੀਰ ਸਕੂਲ ਤੇ ਗੋਲੀਬਾਰੀ ਕੀਤੀ।

ਨਤੀਜ਼ਾ ਜਲਦੀ ਹੀ ਮਿਲੂਗਾ- ਦਾਸੂਵਾਲ

ਅਸੀਂ ਸੀਪੀ ਭੁੱਲਰ ਤੇ ਰਵਜੋਤ ਕੌਰ ਨੂੰ ਬੇਨਤੀ ਕਰਦੇ ਆ ਕੇ ਦੋਵੇ ਸਲਾਹ ਕਰ ਲਓ ਕੇ ਸਹੀ ਮੁੰਡੇ ਕਿਹੜੇ ਆ ਜਿੰਨਾ ਗੋਲੀਆ ਮਾਰਿਆ, ਉਥੇ ਦੋ ਮੁੰਡਿਆ ਗੋਲੀਆਂ ਨੇ ਮਾਰੀਆਂ, ਦੱਸ ਨੇ ਨਹੀਂ । ਨਾਜਾਇਜ਼ ਕਿਸੇ ਦੇ ਪੁੱਤ ਦਾ ਝੂਠੇ ਪਰਚੇ ਪਾ ਕੇ ਘਰ ਨਾ ਛਡਾਓ ਜਿਵੇ ਤੁਸੀਂ ਮੇਰਾ ਛਡਾਇਆ। ਬਾਕੀ ਜੋ ਸਾਡੇ ਐਂਟੀ ਭੁੜਕਦੇ ਆ ਤੇ ਵੋਇਸ ਰਿਕਾਰਡਿੰਗ ਪਾ ਕੇ ਬਦਮਾਸ਼ ਬਣਦੇ ਹਨ। ਰਿਜ਼ਲਟ ਜਲਦੀ ਮਿਲੂਗਾ, ਜਲਦੀ ਮਤਲਬ ਬਹੁਤ ਜਲਦੀ। ਵੇਟ ਐਂਡ ਵਾਚ।
Previous articleਕ੍ਰਿਕਟਰ Abhishek Sharma ਪਹੁੰਚੇ ਪੰਜਾਬ, ਭੈਣ ਦੇ ਵਿਆਹ ‘ਚ ਹੋਣਗੇ ਸ਼ਾਮਲ, ਯੁਵਰਾਜ ਸਿੰਘ ਨਾਲ ਫੋਟੋ ਕੀਤੀ ਪੋਸਟ
Next article1965 ਜੰਗ ਦੀ ਡਾਇਮੰਡ ਜੁਬਲੀ ‘ਤੇ ਸ਼ਹੀਦਾਂ ਨੂੰ ਕੀਤਾ ਯਾਦ, ਰਾਜਪਾਲ Gulabchand Kataria ਨੇ ਕੀਤੀ ਸ਼ਿਰਕਤ

LEAVE A REPLY

Please enter your comment!
Please enter your name here