ਫਰਾਂਸ ਤੋਂ ਇੱਕ ਤਾਜ਼ਾ ਘਟਨਾ ਸਾਹਮਣੇ ਆਈ ਹੈ, ਜਿੱਥੇ ਡੰਕੀ ਰੂਟ ਰਾਹੀਂ ਫਰਾਂਸ ਤੋਂ ਬ੍ਰਿਟੇਨ ਜਾ ਰਹੇ 85 ਨੌਜਵਾਨਾਂ ਨਾਲ ਇੱਕ ਵੱਡਾ ਹਾਦਸਾ ਵਾਪਰਿਆ।
ਪੰਜਾਬ ਦੇ ਕਈ ਨੌਜਵਾਨਾਂ ਲਈ ਵਿਦੇਸ਼ ਦੀ ਜ਼ਿੰਦਗੀ ਜਿਉਣਾ ਇੱਕ ਅਜਿਹਾ ਸੁਪਨਾ ਬਣ ਗਿਆ ਹੈ ਕਿ ਉਹ ਇਸ ਲਈ ਉਹ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕਰਦੇ। ਲੋਕ ਕਿਸੇ ਵੀ ਕਾਨੂੰਨੀ ਜਾਂ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ‘ਚ ਦਾਖਲ ਹੋਣਾ ਚਾਹੁੰਦੇ ਹਨ। ਇਸ ਸੁਪਨੇ ਨੂੰ ਪ੍ਰਾਪਤ ਕਰਨ ਲਈ ਉਹ ਕਿਸੇ ਵੀ ਸਾਧਨ ਦਾ ਸਹਾਰਾ ਲੈ ਲੈਂਦੇ ਹਨ।
ਫਰਾਂਸ ਤੋਂ ਇੱਕ ਤਾਜ਼ਾ ਘਟਨਾ ਸਾਹਮਣੇ ਆਈ ਹੈ, ਜਿੱਥੇ ਡੰਕੀ ਰੂਟ ਰਾਹੀਂ ਫਰਾਂਸ ਤੋਂ ਬ੍ਰਿਟੇਨ ਜਾ ਰਹੇ 85 ਨੌਜਵਾਨਾਂ ਨਾਲ ਇੱਕ ਵੱਡਾ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ, 1 ਅਕਤੂਬਰ ਨੂੰ, ਅਚਾਨਕ ਹਵਾ ਲੀਕ ਹੋਣ ਤੇ ਕਿਸ਼ਤੀ ‘ਚ ਧਮਾਕੇ ਕਾਰਨ 85 ਨੌਜਵਾਨਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਾਣੀ ‘ਚ ਡੁੱਬ ਗਈ। ਜਲੰਧਰ ਦੇ ਆਦਮਪੁਰ ਦੇ ਭਟਨੂਰਾ ਲੁਬਾਣਾ ਪਿੰਡ ਦਾ 29 ਸਾਲਾ ਨੌਜਵਾਨ ਅਰਵਿੰਦਰ ਸਿੰਘ ਇਸ ਘਟਨਾ ‘ਚ ਲਾਪਤਾ ਹੋ ਗਿਆ। ਸਾਰੇ ਨੌਜਵਾਨ 1 ਅਕਤੂਬਰ ਨੂੰ ਫਰਾਂਸ ਦੇ ਡੰਕਿਰਕ ਸ਼ਹਿਰ ਤੋਂ ਡੰਕੀ ਲਗਾਈ ਸੀ ਤੇ ਰਸਤੇ ‘ਚ ਅਚਾਨਕ ਇਹ ਹਾਦਸਾ ਵਾਪਰ ਗਿਆ।


![jalandhar-nri-arvidner[1]](https://punjabprotv.com/Punjabi/wp-content/uploads/2025/10/jalandhar-nri-arvidner1-640x360.jpg)






