Home Desh ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਨੂੰ ਜਲਦ ਮਿਲੇਗੀ Clearance, ਕੇਂਦਰ ਰਾਜ ਮੰਤਰੀ ਬਿੱਟੂ ਨੇ...

ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਨੂੰ ਜਲਦ ਮਿਲੇਗੀ Clearance, ਕੇਂਦਰ ਰਾਜ ਮੰਤਰੀ ਬਿੱਟੂ ਨੇ ਦਿੱਤੀ ਜਾਣਕਾਰੀ

44
0

ਟੀਮ ਦੀ ਕਲੀਅਰੈਂਸ ਮਿਲਣ ਤੋਂ ਬਾਅਦ ਏਅਰਪੋਰਟ ਅਥਾਰਿਟੀ ਆਫ ਇੰਡੀਆ ਇਸ ਏਅਰਪੋਰਟ ਟਰਮੀਨਲ ਨੂੰ ਸੂਬਾ ਸਰਕਾਰ ਨੂੰ ਟੇਕਓਵਰ ਕਰ ਲਵੇਗੀ।

ਲੁਧਿਆਣਾ ਦੇ ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਨੂੰ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਨੇ ਤਿਆਰੀ ਖਿੱਚ ਲਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਹਲਵਾਰਾ ਏਅਰਪੋਰਟ ਦਾ ਸਿਵਲ ਵਰਕ ਪੂਰਾ ਹੋਣ ਦੇ ਸਬੰਧ ਚ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਸੀ ਅਤੇ ਇਸ ਤੋਂ ਬਾਅਦ ਹੁਣ ਕੇਂਦਰ ਦੀ ਟੀਮ ਹਲਵਾਰਾ ਆ ਕੇ ਏਅਰਪੋਰਟ ਟਰਮੀਨਲ ਬਿਲਡਿੰਗ ਦੀ ਜਾਂਚ ਕਰੇਗੀ। ਜਾਂਚ ਚ ਫਿੱਟ ਪਾਏ ਜਾਣ ਤੇ ਟੀਮ ਇਸ ਨੂੰ ਕਲੀਅਰੈਂਸ ਦੇਵੇਗੀ ਤੇ ਇਸ ਤੋਂ ਬਾਅਦ ਇੱਥੋਂ ਉਡਾਣਾਂ ਸ਼ੁਰੂ ਹੋਣਗੀਆਂ।
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਬਿਊਰੋ ਆਫ ਸਿਵਲ ਏਵੀਏਸ਼ਨ ਸਿਕਓਰਿਟੀ ਦੀ ਟੀਮ ਟਰਮੀਨਲ ਬਿਲਡਿੰਗ ਨੂੰ ਕਲੀਅਰੈਂਸ ਦੇਣ ਤੋਂ ਪਹਿਲਾਂ ਜਾਂਚ ਦੇ ਲਈ ਹਲਵਾਰਾ ਪਹੁੰਚ ਰਹੀ ਹੈ। ਟੀਮ ਦੀ ਕਲੀਅਰੈਂਸ ਮਿਲਣ ਤੋਂ ਬਾਅਦ ਏਅਰਪੋਰਟ ਅਥਾਰਿਟੀ ਆਫ ਇੰਡੀਆ ਇਸ ਏਅਰਪੋਰਟ ਟਰਮੀਨਲ ਨੂੰ ਸੂਬਾ ਸਰਕਾਰ ਨੂੰ ਟੇਕ ਓਵਰ ਕਰ ਲਵੇਗੀ।
Previous articleਪੰਜਾਬ ‘ਚ ਰਾਜ ਸਭਾ ਜ਼ਿਮਨੀ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ, ਵਿਧਾਨ ਸਭਾ ਸਕੱਤਰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ
Next articleLudhiana: ਸਤਲੁਜ ‘ਚ ਫਿਰ ਵਧਿਆ ਪਾਣੀ ਦਾ ਪੱਧਰ, ਸਸਰਾਲੀ ‘ਚ ਖ਼ਤਰਾ, ਕਿਨਾਰੇ ਤੱਕ ਪਹੁੰਚਿਆ ਪਾਣੀ

LEAVE A REPLY

Please enter your comment!
Please enter your name here