Home latest News Amritsar: ਬੱਸ ‘ਤੇ ਚੜ੍ਹੇ ਯਾਤਰੀ BRTS ਲੈਂਟਰ ਨਾਲ ਟਕਰਾਏ, 3 ਦੀ ਮੌਤ,...

Amritsar: ਬੱਸ ‘ਤੇ ਚੜ੍ਹੇ ਯਾਤਰੀ BRTS ਲੈਂਟਰ ਨਾਲ ਟਕਰਾਏ, 3 ਦੀ ਮੌਤ, ਇੱਕ ਜ਼ਖ਼ਮੀ

46
0

ਬੱਸ ਅੰਦਰ ਬੈਠੇ ਇੱਕ ਯਾਤਰੀ ਨੇ ਦੱਸਿਆ ਕਿ ਬੱਸ ਤੋਂ ਥੱਲੇ ਡਿੱਗਣ ਵਾਲੇ 5 ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

ਅੰਮ੍ਰਿਤਸਰ ਚ ਸੋਮਵਾਰ ਦੀ ਰਾਤ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਚ 3 ਯਾਤਰੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਚ ਦੋ ਨਾਬਾਲਗ ਵੀ ਸ਼ਾਮਲ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਪ੍ਰਾਈਵੇਟ ਬੱਸ ਦੀ ਛੱਤ ਤੇ ਬੈਠੇ 15 ਦੇ ਕਰੀਬ ਯਾਤਰੀ ਬੱਸ ਰੈਪਿਡ ਟ੍ਰਾਂਸਪੋਰਟ ਸਿਸਟਮ (ਬੀਆਰਟੀਐਸ) ਦੇ ਲੈਂਟਰ ਨਾਲ ਟਕਰਾ ਗਏ। ਇਸ ਟੱਕਰ ਦੌਰਾਨ 3 ਯਾਤਰੀਆਂ ਦੀ ਜਾਨ ਚਲੀ ਗਈ ਜਦਕਿ 3 ਯਾਤਰੀ ਜ਼ਖਮੀ ਹੋ ਗਏ, ਜਿਸ ‘ਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਹਿਚਾਣ ਗੁਰਸਿਮਰਨਦੀਪ ਸਿੰਘ, ਸਿਕੰਦਰ ਸਿੰਘ ਤੇ ਸਤਿੰਦਰ ਸਿੰਘ ਵਜੋਂ ਹੋਈ ਹੈ। ਖੁਸ਼ਵਿੰਦਰ ਸਿੰਘ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਬੱਸ ਰਾਤ ਲਗਭਗ 9 ਵਜੇ ਬਾਬਾ ਬੁੱਢਾ ਸਾਹਿਬ ਵਿਖੇ ਮੇਲਾ ਦੇਖਣ ਤੋਂ ਬਾਅਦ ਮੁਕਤਸਰ ਸਾਹਿਬ ਲਈ ਨਿਕਲੀ ਸੀ। ਟ੍ਰੈਫ਼ਿਕ ਤੋਂ ਬਚਣ ਲਈ ਬੱਸ ਨੂੰ ਬੀਆਰਟੀਐਸ ਲੇਨ ਤੇ ਪਾਇਆ ਗਿਆ। ਬੱਸ ਜਦੋਂ ਪੈਟ੍ਰੋਲ ਪੰਪ ਦੇ ਸਾਹਮਣੇ ਬਣੇ ਬੱਸ ਰੈਪਿਡ ਟ੍ਰਾਂਸਪੋਰਟ ਸਿਸਟਮ ਤੋਂ ਨਿਕਲੀ ਤਾਂ ਛੱਤ ਤੇ ਬੈਠੇ ਕੁੱਝ ਯਾਤਰੀ ਉਸ ਦੇ ਲੈਂਟਰ ਨਾਲ ਟਕਰਾ ਗਏ।

ਡਰਾਈਵਰ ਤੇ ਬੱਸ ਅੰਦਰ ਬੈਠੇ ਯਾਤਰੀਆਂ ਨੂੰ ਹਾਦਸੇ ਦਾ ਪਤਾ ਨਹੀਂ ਚੱਲਿਆ

ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਆਮ ਸਮੀਡ ਤੇ ਚੱਲ ਰਹੀ ਸੀ। ਹਾਦਸਾ ਹੋਣ ਤਾਂ ਬਾਅਦ ਡਰਾਈਵਰ ਨੂੰ ਇਸ ਦਾ ਪਤਾ ਨਹੀਂ ਚੱਲਿਆ ਤੇ ਉਹ ਬੱਸ ਚਲਾਉਂਦਾ ਰਿਹਾ। ਬੱਸ ਨੂੰ ਤਾਰਾਂ ਵਾਲੇ ਪੁੱਲ ਦੇ ਕੋਲ ਰੁਕਵਾਇਆ ਗਿਆ ਤੇ ਜਾਣਕਾਰੀ ਦਿੱਤੀ ਕਿ ਬੱਸ ਦੀ ਛੱਤ ਤੇ ਬੈਠੇ ਯਾਤਰੀਆਂ ਨਾਲ ਹਾਦਸਾ ਹੋ ਗਿਆ ਹੈ।
ਬੱਸ ਅੰਦਰ ਬੈਠੇ ਇੱਕ ਯਾਤਰੀ ਨੇ ਦੱਸਿਆ ਕਿ ਬੱਸ ਤੋਂ ਥੱਲੇ ਡਿੱਗਣ ਵਾਲੇ 5 ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਇਨ੍ਹਾਂ ਚੋਂ 3 ਦੀ ਮੌਤ ਹੋ ਗਈ ਹੈ। ਘਟਨਾ ਦੇ ਸਮੇਂ ਬੱਸ ਅੰਦਰ ਬੈਠੇ ਯਾਤਰੀਆਂ ਨੂੰ ਵੀ ਕੁੱਝ ਪਤਾ ਨਹੀਂ ਚੱਲਿਆ। ਬੱਸ ਰੁਕਣ ਤੋਂ ਬਾਅਦ ਸਮਝ ਆਇਆ ਕੇ ਛੱਤ ਤੇ ਬੈਠੇ ਯਾਤਰੀਆਂ ਨਾਲ ਹਾਦਸਾ ਹੋ ਗਿਆ ਹੈ।

ਪੁਲਿਸ ਕਰ ਰਹੀ ਜਾਂਚ

ਪੁਲਿਸ ਨੇ ਬੱਸ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਵਾਰੀਆਂ ਦਾ ਕਹਿਣਾ ਹੈ ਕਿ ਬੱਸ ਤੇਜ਼ ਨਹੀਂ ਸੀ, ਪਰ ਡਰਾਈਵਰ ਨੂੰ ਇਸ ਗੱਲ ਦਾ ਪਤਾ ਨਹੀਂ ਚੱਲਿਆ ਕਿ ਛੱਤ ਤੇ ਬੈਠੇ ਯਾਤਰੀ ਥੱਲੇ ਡਿੱਗ ਗਏ ਹਨ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਸਐਚਓ ਅਮਨਦੀਪ ਕੌਰ ਨੇ ਦੱਸਿਆ ਕਿ ਫਿਲਹਾਲ ਲਾਸ਼ਾਂ ਨੂੰ ਮੋਰਚਰੀ ਚ ਰਖਵਾਇਆ ਗਿਆ ਹੈ। ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਇਸ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ ਜਾਣਗੀਆਂ। ਪੁਲਿਸ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ, ਜਿਸ ਦੀ ਵੀ ਗਲਤੀ ਨਿਕਲੇਗੀ ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗਾ।
Previous articleLudhiana: ਸਮਰਾਲਾ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਹਾਦਸੇ ਦਾ ਸ਼ਿਕਾਰ, 40 ਯਾਤਰੀ ਸਨ ਸਵਾਰ
Next articleJalandhar: ਫਿਲਮੀ ਤਰੀਕੇ ਵਾਂਗ ਤਸਕਰ ਦਾ ਪਿੱਛਾ, 20 ਕਿਲੋਮੀਟਰ ਬਾਅਦ ਕਾਬੂ ਕੀਤੀ ਕਾਰ

LEAVE A REPLY

Please enter your comment!
Please enter your name here