Home Desh Punjab ‘ਚ Coldrif Syrup ‘ਤੇ ਪਾਬੰਦੀ, ਮੱਧ ਪ੍ਰਦੇਸ਼ ‘ਚ ਇਹ ਦਵਾਈ ਲੈ... Deshlatest NewsPanjab Punjab ‘ਚ Coldrif Syrup ‘ਤੇ ਪਾਬੰਦੀ, ਮੱਧ ਪ੍ਰਦੇਸ਼ ‘ਚ ਇਹ ਦਵਾਈ ਲੈ ਚੁੱਕੀ ਹੈ ਕਈ ਜਾਨਾਂ By admin - October 7, 2025 50 0 FacebookTwitterPinterestWhatsApp ਫੂਡ ਤੇ ਡਰੱਗ ਪ੍ਰਸ਼ਾਸਨ, ਪੰਜਾਬ ਨੇ ਕਿਹਾ ਹੈ ਕਿ Coldrif Syrup ‘ਚ ਮਿਲਾਵਟ ਪਾਈ ਗਈ ਹੈ। ਮੱਧ ਪ੍ਰਦੇਸ਼ ਦੇ ਛਿੰਦਵਾੜਾ ‘ਚ ਮਿਲਾਵਟੀ ਕਫ ਸਿਰਪ ਪੀਣ ਨਾਲ ਬੱਚਿਆਂ ਦੀ ਮੌਤ ਦੇ ਮਾਮਲੇ ਤੋਂ ਬਾਅਦ ਹੁਣ ਪੰਜਾਬ ਦਾ ਫੂਡ ਤੇ ਡਰੱਗ ਪ੍ਰਸ਼ਾਸਨ ਵੀ ਸਤਰਕ ਹੋ ਗਿਆ ਹੈ। ਪ੍ਰਸ਼ਾਸਨ ਨੇ ਮੱਧ ਪ੍ਰਦੇਸ਼ ਦੇ ਛਿੰਦਵਾੜਾ ‘ਚ ਕਫ ਸਿਰਪ ਪੀਣ ਨਾਲ ਮੌਤਾਂ ਤੇ ਮਿਲਾਵਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਇਹ ਕਫ ਸਿਰਪ ਨੂੰ ਪੰਜਾਬ ‘ਚ ਸਪਲਾਈ ਜਾਂ ਵੇਚਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਂਦੀ ਹੈ। ਫੂਡ ਤੇ ਡਰੱਗ ਪ੍ਰਸ਼ਾਸਨ, ਪੰਜਾਬ ਨੇ ਕਿਹਾ ਹੈ ਕਿ Coldrif Syrup (Paracetamol, Phenylephrine Hydrochloride, Chlorpheniramine Maleate Syrup) ‘ਚ ਮਿਲਾਵਟ ਪਾਈ ਗਈ ਹੈ। ਇਸ ‘ਚ Diethylene Glycol ਪਾਇਆ ਗਿਆ ਹੈ, ਜੋ ਕਿ ਸਿਹਤ ਲਈ ਹਾਨੀਕਾਰਕ ਹੈ। ਇਸ ਦੇ ਨਾਲ ਹੀ ਇਸ ਸਿਰਪ ਨੂੰ ਮੱਧ ਪ੍ਰਦੇਸ਼ ਦੇ ਛਿੰਦਵਾੜਾ ‘ਚ ਬੱਚਿਆਂ ਦੀ ਮੌਤਾਂ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਇਸ ਲਈ ਇਸ ਮੁੱਦੇ ਦੇ ਸਤਰਕਤਾ ਵਰਤਦੇ ਹੋਏ ਇਸ ਸਿਰਪ ਨੂੰ ਪੰਜਾਬ ‘ਚ ਇਸਤੇਮਾਲ ਜਾਂ ਸਪਲਾਈ ਕਰਨ ‘ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾਂਦੀ ਹੈ। ਦੱਸ ਦੇਈਏ ਕਿ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਇਸ ਕਫ ਸਿਰਪ ਨੂੰ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਕਫ ਸਿਰਪ ਪੀਣ ਤੋਂ ਬਾਅਦ ਬੱਚਿਆਂ ਦੇ ਗੁਰਦੇ ਫੇਲ੍ਹ ਹੋ ਰਹੇ ਹਨ। ਮਿਲਾਵਟੀ ਕਫ ਸਿਰਪ ਪੀਣ ਤੋਂ ਬਾਅਦ ਕਈ ਬੱਚਿਆਂ ਦੀ ਮੌਤ ਦੇ ਮਾਮਲੇ ‘ਚ, ਦੇਸ਼ ਦੇ ਜ਼ਿਆਦਾਤਰ ਸੂਬੇ ਅਲਰਟ ‘ਤੇ ਹਨ। ਸਭ ਤੋਂ ਮਾੜੀ ਸਥਿਤੀ ਮੱਧ ਪ੍ਰਦੇਸ਼ ‘ਚ ਹੈ। ਖੰਘ ਦੀ ਦਵਾਈ ਕਾਰਨ ਹੋਈਆਂ ਮੌਤਾਂ ਦੇ ਸਬੰਧ‘ਚ ਇੱਕ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ, ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਇਸ ਗ੍ਰਿਫਤਾਰੀ ਦੀ ਨਿੰਦਾ ਕੀਤੀ ਹੈ। ਗ੍ਰਿਫਤਾਰੀ ਦੇ ਸੰਬੰਧ ‘ਚ, IMA ਨੇ ਕਿਹਾ ਕਿ ਖੰਘ ਦੀ ਦਵਾਈ ਦੀ ਪ੍ਰਵਾਨਗੀ ਤੇ ਗੁਣਵੱਤਾ ਦੀ ਨਿਗਰਾਨੀ ਪੂਰੀ ਤਰ੍ਹਾਂ ਡਰੱਗ ਰੈਗੂਲੇਟਰੀ ਪ੍ਰਣਾਲੀ ਦੇ ਦਾਇਰੇ ‘ਚ ਆਉਂਦੀ ਹੈ। ਕਫ ਸਿਰਪ ਕਾਰਨ ਹੋਈਆਂ ਮੌਤਾਂ ਦੀ ਜ਼ਿੰਮੇਵਾਰੀ ਅਧਿਕਾਰੀਆਂ ਤੇ ਕੰਪਨੀਆਂ ਦੀ ਹੈ। ਸੋਮਵਾਰ ਨੂੰ ਜਾਰੀ ਇੱਕ ਬਿਆਨ ‘ਚ, IMA ਨੇ ਕਿਹਾ ਕਿ ਇਸ ਮਾਮਲੇ ‘ਚ, ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਤੇ ਮੱਧ ਪ੍ਰਦੇਸ਼ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਖੰਘ ਦੀ ਦਵਾਈ ‘ਚ DEG (ਡਾਈਥਾਈਲੀਨ ਗਲਾਈਕੋਲ) ਦੀ ਗਾੜ੍ਹਾਪਣ ਦੀ ਨਿਗਰਾਨੀ ਕਰਨ ‘ਚ ਅਸਫਲ ਰਹੇ। ਇਸ ‘ਚ ਕਿਹਾ ਗਿਆ ਹੈ ਕਿ ਕੇਂਦਰੀ ਤੇ ਰਾਜ ਅਧਿਕਾਰੀਆਂ ਦੋਵਾਂ ਦਾ ਜਵਾਬ ਜਨਤਾ ਦਾ ਵਿਸ਼ਵਾਸ ਜਗਾਉਣ ਦੀ ਬਜਾਏ ਸਮੱਸਿਆਵਾਂ ਪੈਦਾ ਕਰ ਰਿਹਾ ਹੈ।