Home Desh Ludhiana: ਸਮਰਾਲਾ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਹਾਦਸੇ ਦਾ ਸ਼ਿਕਾਰ, 40 ਯਾਤਰੀ...

Ludhiana: ਸਮਰਾਲਾ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਹਾਦਸੇ ਦਾ ਸ਼ਿਕਾਰ, 40 ਯਾਤਰੀ ਸਨ ਸਵਾਰ

51
0

ਹਾਦਸੇ ਤੋਂ ਬਾਅਦ ਯਾਤਰੀਆਂ ਵਿਚਕਾਰ ਚੀਕ-ਚਿਹਾੜਾ ਮੱਚ ਗਿਆ।

ਅੱਜ ਸਵੇਰ ਕਰੀਬ 8 ਵਜੇ ਚੰਡੀਗੜ੍ਹ-ਲੁਧਿਆਣਾ ਨੈਸ਼ਨਲ ਹਾਈਵੇਅ ਤੇ ਸਮਰਾਲਾ ਨੇੜੇ ਇੱਕ ਵੱਡਾ ਹਾਦਸਾ ਵਾਪਰ ਗਿਆ। ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦੀ ਕਮਾਨੀ ਅਚਾਨਕ ਟੁੱਟ ਜਾਣ ਨਾਲ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਚ ਬੱਸ ਚ ਸਵਾਰ ਲਗਭਗ 40 ਯਾਤਰੀਆਂ ਨੂੰ ਰਾਹਗੀਰਾਂ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢਿਆ ਗਿਆ। ਯਾਤਰੀਆਂ ਮੁਤਾਬਕ, ਚਲਦੀ ਹੋਈ ਬੱਸ ਦੀ ਅਚਾਨਕ ਕਮਾਨੀ ਟੁੱਟ ਗਈ, ਜਿਸ ਕਾਰਨ ਬੱਸ ਬੇਕਾਬੂ ਹੋ ਗਈ।
ਹਾਦਸੇ ਤੋਂ ਬਾਅਦ ਯਾਤਰੀਆਂ ਵਿਚਕਾਰ ਚੀਕ-ਚਿਹਾੜਾ ਮੱਚ ਗਿਆ। ਮੌਕੇ ਤੇ ਮੌਜੂਦ ਲੋਕਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਤੇ ਸਾਰੇ ਯਾਤਰੀਆਂ ਨੂੰ ਬੱਸ ਤੋਂ ਬਾਹਰ ਕੱਢਣ ਚ ਮਦਦ ਕੀਤੀ। ਹਾਦਸੇ ਚ ਕੁੱਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਆਈਆਂ, ਜਿਨ੍ਹਾਂ ਨੂੰ ਮੁੱਢਲਾ ਇਲਾਜ਼ ਕੀਤਾ ਗਿਆ।
ਜਾਣਕਾਰੀ ਮੁਤਾਬਕ ਬੱਸ ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਸੀ। ਜਦੋਂ ਬੱਸ ਲੁਧਿਆਣਾ ਨੇੜੇ ਪਹੁੰਚੀ ਤਾਂ ਅਚਾਨਕ ਉਸ ਦੀ ਕਮਾਨੀ ਟੁੱਟ ਗਈ। ਇਸ ਨਾਲ ਉਹ ਝਟਕੇ ਖਾਣ ਲੱਗੀ। ਡਰਾਈਵਰ ਬੱਸ ਨੂੰ ਕੰਟਰੋਲ ਨਹੀਂ ਕਰ ਪਾਇਆ ਤੇ ਬੱਸ ਹਾਈਵੇਅ ਤੇ ਪਲਟ ਗਈ। ਜਾਣਕਾਰੀ ਦਿੰਦੇ ਹੋਏ ਬੱਸ ਕੰਡਕਟਰ ਨੇ ਦੱਸਿਆ ਕਿ ਡਰਾਈਵਰ ਸਾਈਡ ਦੀ ਕਮਾਨੀ ਟੁੱਟ ਗਈ ਸੀ। ਇਸ ਚ ਡਰਾਈਵਰ ਜਾਂ ਹੋਰ ਕਿਸੇ ਦੀ ਗਲਤੀ ਨਹੀਂ ਸੀ।
ਇਸ ਦੌਰਾਨ ਇੱਕ ਰਾਹਗੀਰ ਨੇ ਕਿਹਾ ਕਿ ਇਹ ਰੋਡਵੇਜ਼ ਵਿਭਾਗ ਦੀ ਲਾਪਰਵਾਹੀ ਹੈ। ਉਸ ਦਾ ਕਹਿਣਾ ਹੈ ਕਿ ਬੱਸ ਦੀ ਦੀ ਕਮਾਨੀ ਪਹਿਲੇ ਹੀ ਟੁੱਟੀ ਹੋਈ ਸੀ ਤੇ ਬੱਸ ਇੱਕ ਹੀ ਕਮਾਨੀ ਤੇ ਚੱਲ ਰਹੀ ਸੀ, ਜਿਸ ਕਾਰਨ ਇਹ ਹਾਦਸਾ ਹੋਇਆ।
ਸਮਰਾਲਾ ਸਿਵਲ ਹਸਪਤਾਲ ਦੇ ਡਾਕਟਰ ਪ੍ਰਭਾਕਰ ਪਾਂਡੇ ਨੇ ਦੱਸਿਆ ਕਿ ਉਨ੍ਹਾਂ ਕੋਲ ਤਿੰਨ ਮਰੀਜ਼ ਆਏ ਸਨ, ਜਿਨ੍ਹਾਂ ਦਾ ਇਲਾਜ਼ ਕਰਕੇ ਦਵਾਈ ਦੇ ਦਿੱਤੀ ਗਈ ਹੈ। ਹਸਪਤਾਲ ਆਏ ਸਾਰੇ ਯਾਤਰੀ ਸੁਰੱਖਿਅਤ ਹਨ।
Previous articlePunjab ‘ਚ Coldrif Syrup ‘ਤੇ ਪਾਬੰਦੀ, ਮੱਧ ਪ੍ਰਦੇਸ਼ ‘ਚ ਇਹ ਦਵਾਈ ਲੈ ਚੁੱਕੀ ਹੈ ਕਈ ਜਾਨਾਂ
Next articleAmritsar: ਬੱਸ ‘ਤੇ ਚੜ੍ਹੇ ਯਾਤਰੀ BRTS ਲੈਂਟਰ ਨਾਲ ਟਕਰਾਏ, 3 ਦੀ ਮੌਤ, ਇੱਕ ਜ਼ਖ਼ਮੀ

LEAVE A REPLY

Please enter your comment!
Please enter your name here