Home Desh Punjab ਦਾ ਤਾਪਮਾਨ ਆਮ ਨਾਲੋਂ 9 ਡਿਗਰੀ ਘੱਟ, ਅੱਜ 12 ਜ਼ਿਲ੍ਹਿਆਂ ‘ਚ... Deshlatest NewsPanjab Punjab ਦਾ ਤਾਪਮਾਨ ਆਮ ਨਾਲੋਂ 9 ਡਿਗਰੀ ਘੱਟ, ਅੱਜ 12 ਜ਼ਿਲ੍ਹਿਆਂ ‘ਚ ਯੈਲੋ ਅਲਰਟ By admin - October 7, 2025 48 0 FacebookTwitterPinterestWhatsApp ਸੂਬੇ ‘ਚ ਅੱਜ 12 ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਤੋਂ ਬਾਅਦ ਪੰਜਾਬ ‘ਚ ਲਗਾਤਾਰ ਬਾਰਿਸ਼ ਦਾ ਸਿਲਸਿਲਾ ਜਾਰੀ ਹੈ। ਸੋਮਵਾਰ ਯਾਨੀ ਕਿ ਬੀਤੇ ਦਿਨ ਵੀ ਸੂਬੇ ‘ਚ ਭਾਰੀ ਬਾਰਿਸ਼ ਦਰਜ ਕੀਤੀ ਗਈ, ਜਿਸ ਤੋਂ ਬਾਅਦ 24 ਘੰਟਿਆਂ ‘ਚ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 8.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਸੂਬੇ ਦਾ ਤਾਪਮਾਨ ਆਮ ਨਾਲੋਂ 9 ਡਿਗਰੀ ਘੱਟ ਦਰਜ ਕੀਤਾ ਗਿਆ। ਸੂਬੇ ‘ਚ ਸਭ ਤੋਂ ਵੱਧ ਤਾਪਮਾਨ 28.1 ਡਿਗਰੀ ਫਰੀਦਕੋਰਟ ‘ਚ ਦਰਜ ਕੀਤਾ ਗਿਆ। 12 ਜ਼ਿਲ੍ਹਿਆਂ ‘ਚ ਯੈਲੋ ਅਲਰਟ ਸੂਬੇ ‘ਚ ਅੱਜ 12 ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸਏਐਸ ਨਗਰ ਤੇ ਮਲੇਰਕੋਟਲਾ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਬਾਰਿਸ਼ ਦੇ ਨਾਲ 30-40 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਬਾਕੀ ਜ਼ਿਲ੍ਹਿਆਂ ਕਿਸੇ ਤਰ੍ਹਾਂ ਦਾ ਅਲਰਟ ਨਹੀਂ ਹੈ। ਕਿੰਨਾ ਰਿਹਾ ਵੱਧ ਤੋਂ ਵੱਧ ਤਾਪਮਾਨ? ਸੂਬੇ ‘ਚ ਜਿੱਥੇ ਸਭ ਤੋਂ ਵੱਧ ਤਾਪਮਾਨ 28.1 ਡਿਗਰੀ ਫਰੀਦਕੋਟ ‘ਚ ਦਰਜ ਕੀਤਾ ਗਿਆ। ਉੱਥੇ ਹੀ ਅੰਮ੍ਰਿਤਸਰ ‘ਚ ਵੱਧ ਤੋਂ ਵੱਧ ਤਾਪਮਾਨ 22.7 ਡਿਗਰੀ, ਲੁਧਿਆਣਾ ‘ਚ 25.6 ਡਿਗਰੀ, ਪਟਿਆਲਾ ‘ਚ 25.2 ਡਿਗਰੀ, ਪਠਾਨਕੋਟ ‘ਚ 20.5 ਡਿਗਰੀ, ਗੁਰਦਾਸਪੁਰ ‘ਚ 27 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ‘ਚ 23.7 ਡਿਗਰੀ, ਬਠਿੰਡਾ ‘ਚ 27.7 ਡਿਗਰੀ, ਅਬੋਹਰ (ਫਾਜ਼ਿਲਕਾ) ‘ਚ 26.4 ਡਿਗਰੀ, ਫਿਰੋਜ਼ਪੁਰ ‘ਚ 23.4 ਡਿਗਰੀ, ਹੁਸ਼ਿਆਰਪੁਰ ‘ਚ 22.1 ਡਿਗਰੀ, ਮੁਹਾਲੀ ‘ਚ 26.4 ਡਿਗਰੀ, ਥੀਨ ਡੈਮ (ਪਠਾਨਕੋਟ) ‘ਚ 19 ਡਿਗਰੀ, ਰੋਪੜ ‘ਚ 24.7 ਡਿਗਰੀ, ਭਾਖੜਾ ਡੈਮ (ਰੂਪਨਗਰ) ‘ਚ 22.5 ਡਿਗਰੀ, ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ‘ਚ 22.5 ਡਿਗਰੀ ਦਰਜ ਕੀਤਾ ਗਿਆ।