Home Desh Punjab ਦਾ ਤਾਪਮਾਨ ਆਮ ਨਾਲੋਂ 1.9 ਡਿਗਰੀ ਘੱਟ, ਇਸ ਵਾਰ ਪੈ ਸਕਦੀ... Deshlatest NewsPanjab Punjab ਦਾ ਤਾਪਮਾਨ ਆਮ ਨਾਲੋਂ 1.9 ਡਿਗਰੀ ਘੱਟ, ਇਸ ਵਾਰ ਪੈ ਸਕਦੀ ਕੜਾਕੇ ਦੀ ਠੰਡ By admin - October 13, 2025 51 0 FacebookTwitterPinterestWhatsApp ਪੰਜਾਬ ਸਮੇਤ ਪੂਰੇ ਉੱਤਰ ਭਾਰਤ ‘ਚ ਪਿਛਲੇ ਕੁੱਝ ਦਿਨਾਂ ਤੋਂ ਮੌਸਮ ‘ਚ ਅਚਾਨਕ ਤਬਦੀਲੀ ਆ ਰਹੀ ਹੈ। ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ ਬੀਤੀ ਦਿਨੀਂ 0.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਹਾਲਾਂਕਿ ਇਹ ਆਮ ਨਾਲੋਂ 1.9 ਡਿਗਰੀ ਘੱਟ ਹੈ। ਸੂਬੇ ਦੇ ਤਾਪਮਾਨ ‘ਚ ਲਗਾਤਾਰ ਆਮ ਤਾਪਮਾਨ ਦੇ ਮੁਕਾਬਲੇ ਗਿਰਾਵਟ ਦੇਖੀ ਜਾ ਰਹੀ ਹੈ ਤੇ ਮੌਸਮ ਵਿਗਿਆਨੀ ਦਾ ਅਨੁਮਾਨ ਹੈ ਕਿ ਇਸ ਵਾਰ ਕੜਾਕੇ ਦੀ ਠੰਡ ਪਵੇਗੀ। ਉੱਥੇ, ਹੀ ਬੀਤੀ ਦਿਨੀਂ ਸਭ ਤੋਂ ਵੱਧ ਤਾਪਮਾਨ 34.2 ਡਿਗਰੀ ਬਠਿੰਡਾ ‘ਚ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ‘ਚ ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਬੀਤੇ ਦਿਨ ਜਿੱਥੇ ਸਭ ਤੋਂ ਵੱਧ ਤਾਪਮਾਨ ਬਠਿੰਡਾ ‘ਚ ਦਰਜ ਕੀਤਾ ਗਿਆ। ਉੱਥੇ ਹੀ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 30.6 ਡਿਗਰੀ, ਅੰਮ੍ਰਿਤਸਰ 30.9 ਡਿਗਰੀ, ਲੁਧਿਆਣਾ ‘ਚ 31.1 ਡਿਗਰੀ, ਪਟਿਆਲਾ ‘ਚ 32.6 ਡਿਗਰੀ, ਪਠਾਨਕੋਟ ‘ਚ 30.9 ਡਿਗਰੀ, ਗੁਰਦਾਸਪੁਰ ‘ਚ 30.5 ਡਿਗਰੀ, ਬੱਲੋਵਾਲ ਸੌਂਖੜੀ ‘ਚ 29.6 ਡਿਗਰੀ ਦਰਜ ਕੀਤਾ ਗਿਆ। ਅਬੋਹਰ (ਫਾਜ਼ਿਲਕਾ) ‘ਚ ਵੱਧ ਤੋਂ ਵੱਧ ਤਾਪਮਾਨ 32.2 ਡਿਗਰੀ, ਫਿਰੋਜ਼ਪੁਰ ‘ਚ 30 ਡਿਗਰੀ, ਮੁਹਾਲੀ ‘ਚ 31.1 ਡਿਗਰੀ, ਪਠਾਨਕੋਟ ‘ਚ 31.1 ਡਿਗਰੀ, ਰੋਪੜ ‘ਚ 30.9 ਡਿਗਰੀ, ਭਾਖੜਾ ਡੈਮ (ਰੂਪਨਗਰ) ‘ਚ 31.2 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ‘ਚ 31 ਡਿਗਰੀ ਦਰਜ ਕੀਤਾ ਗਿਆ। ਭਾਰੀ ਠੰਢ ਦਾ ਸਾਹਮਣਾ ਕਰਨਾ ਪਵੇਗਾ ਪੰਜਾਬ ਸਮੇਤ ਪੂਰੇ ਉੱਤਰ ਭਾਰਤ ‘ਚ ਪਿਛਲੇ ਕੁੱਝ ਦਿਨਾਂ ਤੋਂ ਮੌਸਮ ‘ਚ ਅਚਾਨਕ ਤਬਦੀਲੀ ਆ ਰਹੀ ਹੈ। ਨਮੀ ਤੇ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਸਮ ‘ਚ ਇਹ ਤਬਦੀਲੀ ਹਾਲ ਹੀ ‘ਚ ਹੋਈ ਬਾਰਿਸ਼ ਕਾਰਨ ਆਈ ਹੈ। ਮੌਸਮ ‘ਚ ਇਸ ਅਚਾਨਕ ਤਬਦੀਲੀ ਕਾਰਨ, ਇਹ ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਪੰਜਾਬ ਸਮੇਤ ਦੇਸ਼ ਭਰ ‘ਚ ਪਹਿਲਾਂ ਹੀ ਠੰਢ ਆ ਸਕਦੀ ਹੈ। ਪਿਛਲੇ ਹਫ਼ਤੇ, ਸ਼੍ਰੀਨਗਰ ‘ਚ ਬੇਮੌਸਮੀ ਬਰਫ਼ਬਾਰੀ ਤੇ ਜੰਮੂ-ਕਸ਼ਮੀਰ ਦੇ ਮੈਦਾਨੀ ਇਲਾਕਿਆਂ ‘ਚ ਦਰਮਿਆਨੀ ਬਾਰਿਸ਼ ਨੇ ਹਵਾ ‘ਚ ਠੰਢ ਵਧਾ ਦਿੱਤੀ ਹੈ। ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ‘ਚ ਹਫ਼ਤੇ ਭਰ ਬਰਫ਼ਬਾਰੀ ਹੁੰਦੀ ਰਹੀ ਤੇ ਹੇਠਲੇ ਇਲਾਕਿਆਂ ਵਿੱਚ ਵੀ ਮੀਂਹ ਪਿਆ। ਇਸ ਦਾ ਸਿੱਧਾ ਅਸਰ ਹਿਮਾਚਲ ਤੇ ਪੰਜਾਬ ਤੇ ਪਿਆ, ਜਿੱਥੇ ਤਾਪਮਾਨ ਅਚਾਨਕ ਡਿੱਗ ਗਿਆ। ਇਸ ਦੌਰਾਨ, ਮੌਸਮ ‘ਚ ਅਚਾਨਕ ਤਬਦੀਲੀ ਤੇ ਪੰਜਾਬ ਸਮੇਤ ਕਈ ਮੈਦਾਨੀ ਇਲਾਕਿਆਂ ‘ਚ ਤਾਪਮਾਨ ‘ਚ ਗਿਰਾਵਟ ਕਾਰਨ, ਇਹ ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਸਰਦੀਆਂ ਸਮੇਂ ਤੋਂ ਪਹਿਲਾਂ ਆ ਸਕਦੀਆਂ ਹਨ। ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਮੱਧ ਤੇ ਪੂਰਬੀ ਪ੍ਰਸ਼ਾਂਤ ਮਹਾਸਾਗਰ ‘ਚ ਸਮੁੰਦਰੀ ਸਤਹ ਦੇ ਤਾਪਮਾਨ ‘ਚ ਗਿਰਾਵਟ ਲਾ ਨੀਨਾ ਦੀਆਂ ਵਿਕਸਤ ਹੋ ਰਹੀਆਂ ਸਥਿਤੀਆਂ ਕਾਰਨ ਹੈ। ਆਈਐਮਡੀ ਦੇ ਅਨੁਸਾਰ, ਲਾ ਨੀਨਾ ਕਾਰਨ ਭਾਰਤ ਦੇ ਕਈ ਹਿੱਸਿਆਂ ‘ਚ, ਖਾਸ ਕਰਕੇ ਉੱਤਰੀ ਭਾਰਤ ‘ਚ, ਸਖ਼ਤ ਠੰਢ ਦੀ ਉਮੀਦ ਹੈ। ਪਹਾੜੀ ਖੇਤਰਾਂ ‘ਚ ਵੀ ਸੀਤ ਲਹਿਰ ਤੇ ਬਰਫ਼ਬਾਰੀ ਵਧ ਸਕਦੀ ਹੈ। ਆਈਐਮਡੀ ਨੇ ਅਕਤੂਬਰ ‘ਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਆਮ ਨਾਲੋਂ ਵੱਧ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਸੀ। ਇਸ ਮਹੀਨੇ, 75.4 ਮਿਲੀਮੀਟਰ ਦੀ ਔਸਤ ਬਾਰਿਸ਼ ਦਾ ਲਗਭਗ 115 ਪ੍ਰਤੀਸ਼ਤ ਹੋਣ ਦੀ ਉਮੀਦ ਹੈ। ਕੀ ਹੁੰਦਾ ਹੈ ਲਾ ਨੀਨਾ? ਮੌਸਮ ਵਿਗਿਆਨੀਆਂ ਮੁਤਾਬਕ ਲਾ ਨੀਨਾ ਪ੍ਰਸ਼ਾਂਤ ਮਹਾਸਾਗਰ ਨਾਲ ਸਬੰਧਤ ਇੱਕ ਪ੍ਰਮੁੱਖ ਮੌਸਮੀ ਵਰਤਾਰਾ ਹੈ। ਇਹ ਐਲ ਨੀਨੋ ਦੱਖਣੀ ਓਸੀਲੇਸ਼ਨ (ENSO) ਵਜੋਂ ਜਾਣੇ ਜਾਂਦੇ ਸਮੁੱਚੇ ਚੱਕਰ ਦਾ ਹਿੱਸਾ ਹੈ। ENSO ਦੇ ਤਿੰਨ ਪੜਾਅ ਹਨ: ਗਰਮ (ਐਲ ਨੀਨੋ), ਠੰਡਾ (ਲਾ ਨੀਨਾ) ਤੇ ਨਿਰਪੱਖ, ਜੋ ਕਿ ਦੋ ਤੋਂ ਸੱਤ ਸਾਲਾਂ ਤੱਕ ਚੱਕਰ ਚਲਦੇ ਹਨ। ਲਾ ਨੀਨਾ ਪੜਾਅ ਦੌਰਾਨ, ਹਵਾਵਾਂ ਆਮ ਨਾਲੋਂ ਤੇਜ਼ ਵਗਦੀਆਂ ਹਨ। ਇਹ ਤੇਜ਼ ਹਵਾਵਾਂ ਪੱਛਮੀ ਪ੍ਰਸ਼ਾਂਤ ਮਹਾਸਾਗਰ ‘ਚ ਵਧੇਰੇ ਪਾਣੀ ਧੱਕਦੀਆਂ ਹਨ, ਇਸਨੂੰ ਗਰਮ ਕਰਦੀਆਂ ਹਨ। ਇਸ ਨਾਲ ਦੁਨੀਆ ਦੇ ਪੂਰਬੀ ਹਿੱਸੇ ‘ਚ ਸਥਿਤ ਭਾਰਤ ਠੰਡਾ ਹੋ ਜਾਂਦਾ ਹੈ। ਇਸ ਨਾਲ ਬਾਰਿਸ਼ ‘ਚ ਵਾਧਾ ਤੇ ਤਾਪਮਾਨ ‘ਚ ਕਮੀ ਵੀ ਆਉਂਦੀ ਹੈ।