Home Desh ਅਟਾਰੀ-ਵਾਹਗਾ ਬਾਰਡਰ ਤੋਂ ਮੁੜ ਸ਼ੁਰੂ ਹੋ ਸਕਦਾ ਵਪਾਰ! ਮੁਤੱਕੀ ਦੇ ਦੌਰੇ ਨੇ... Deshlatest NewsPanjabVidesh ਅਟਾਰੀ-ਵਾਹਗਾ ਬਾਰਡਰ ਤੋਂ ਮੁੜ ਸ਼ੁਰੂ ਹੋ ਸਕਦਾ ਵਪਾਰ! ਮੁਤੱਕੀ ਦੇ ਦੌਰੇ ਨੇ ਜਗਾਈ ਉਮੀਦ By admin - October 13, 2025 37 0 FacebookTwitterPinterestWhatsApp ਅਟਾਰੀ-ਵਾਹਗਾ ਬਾਰਡਰ ਭਾਰਤ ਤੇ ਅਫ਼ਗਾਨਿਸਤਾਨ ‘ਚ ਇੱਕ ਮਾਤਰ ਜ਼ਮੀਨੀ ਵਪਾਰਕ ਰੂਟ ਹੈ। ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤੱਕੀ ਦੀ ਨਵੀਂ ਦਿੱਲੀ ‘ਚ ਭਾਰਤੀ ਅਧਿਕਾਰੀਆਂ ਨਾਲ ਮੀਟਿੰਗ ਨੇ ਵਪਾਰੀਆਂ ‘ਚ ਇੱਕ ਵਾਰ ਫਿਰ ਸਰਹੱਦੀ ਵਪਾਰ ਸ਼ੁਰੂ ਹੋਣ ਦੀ ਉਮੀਦ ਜਗਾਈ ਹੈ। ਵਪਾਰੀਆਂ ਨੂੰ ਉਮੀਦ ਹੈ ਕਿ ਜੇਕਰ ਵਪਾਰ ਸ਼ੁਰੂ ਹੋ ਗਿਆ ਤਾਂ ਅਟਾਰੀ-ਵਾਹਗਾ ਬਾਰਡਰ ‘ਤੇ ਇੱਕ ਵਾਰ ਫਿਰ ਚਹਿਲ-ਪਹਿਲ ਹੋਵੇਗੀ ਤੇ ਕਾਰੋਬਾਰ ‘ਚ ਫਾਇਦਾ ਹੋਵੇਗਾ। ਜੇਕਰ ਭਾਰਤ ਤੇ ਅਫ਼ਗਾਨਿਸਤਾਨ ਵਿਚਕਾਰ ਅਟਾਰੀ ਬਾਰਡਰ ‘ਤੇ ਸਰਹੱਦੀ ਵਪਾਰ ਮੁੜ ਸ਼ੁਰੂ ਹੋ ਗਿਆ ਤਾਂ ਡ੍ਰਾਈ ਫਰੂਟਸ, ਮਸਾਲੇ ਤੇ ਹੋਰ ਚੀਜ਼ਾਂ ਦੀਆਂ ਕੀਮਤਾਂ ‘ਚ ਗਿਰਾਵਟ ਦੇਖੀ ਜਾ ਸਕਦੀ ਹੈ। ਅਫ਼ਗਾਨਿਸਤਾਨ ਅਜਿਹਾ ਦੇਸ਼ ਹੈ, ਜਿਸ ਕੋਲ ਵਪਾਰ ਲਈ ਕੋਈ ਸਮੁੰਦਰੀ ਤੱਟ ਨਹੀਂ ਹੈ। ਭਾਰਤ ਤੇ ਅਫ਼ਗਾਨਿਸਤਾਨ ਵਿਚਕਾਰ ਵਪਾਰ ਦਾ ਇੱਕ ਮਾਤਰ ਜ਼ਰੀਆ ਅਟਾਰੀ-ਵਾਹਗਾ ਬਾਰਡਰ ਹੈ। ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਤੋਂ ਬਾਅਦ ਇੰਟੀਗ੍ਰੇਟਡ ਚੈੱਕ ਪੋਸਟ (ਆਈਸੀਪੀ) ਲਗਭਗ ਪੰਜ ਮਹੀਨਿਆਂ ਤੋਂ ਬੰਦ ਹੈ। 23 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਇੱਕ ਦਿਨ ਬਾਅਦ, ਕੈਬਨਿਟ ਕਮੇਟੀ ਆਫ ਸਿਕਓਰਿਟੀ ਨੇ ਕਈ ਅਹਿਮ ਫੈਸਲੇ ਲਏ ਸਨ। ਇਸ ‘ਚ ਅਟਾਰੀ ਆਈਸੀਪੀ ਨੂੰ ਬੰਦ ਕਰਨ ਦਾ ਫੈਸਲਾ ਵੀ ਲਿਆ ਗਿਆ ਸੀ। ਅਟਾਰੀ-ਵਾਹਗਾ ਬਾਰਡਰ ਭਾਰਤ ਤੇ ਅਫ਼ਗਾਨਿਸਤਾਨ ‘ਚ ਇੱਕ ਮਾਤਰ ਜ਼ਮੀਨੀ ਵਪਾਰਕ ਰੂਟ ਹੈ। ਇਸ ਦੇ ਬੰਦ ਹੋਣ ਨਾਲ ਕਰੀਬ 3 ਹਜ਼ਾਰ 886 ਕਰੋੜ ਦੇ ਸਲਾਨਾ ਵਪਾਰ ‘ਤੇ ਅਸਰ ਪਿਆ ਹੈ। ਇਸ ਕਦਮ ਦਾ ਅਸਰ ਭਾਰਤੀ ਬਾਜ਼ਾਰ ‘ਤੇ ਵੀ ਪਿਆ ਹੈ। ਅਫ਼ਗਾਨਿਸਤਾਨ ਦੇ ਉਤਪਾਦਾਂ ਦੀ ਕੀਮਤਾਂ ‘ਚ ਵਾਧਾ ਦੇਖਣ ਨੂੰ ਮਿਲਿਆ ਹੈ। ਖਾਸਕਰ ਤਿਉਹਾਰਾਂ ਦੇ ਸੀਜ਼ਨ ‘ਚ ਉਤਪਾਦਾਂ ਦੀਆਂ ਕੀਮਤਾਂ ਹੋਰ ਵੀ ਵੱਧ ਸਕਦੀਆਂ ਹਨ। ਮੁਤੱਕੀ ਨੇ ਦਿੱਤਾ ਸੀ ਭਰੋਸਾ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤੱਕੀ ਨੇ ਵੀ ਅਟਾਰੀ-ਵਾਹਗਾ ਬਾਰਡਰ ਮੁੜ ਖੋਲ੍ਹਣ ਨੂੰ ਲੈ ਕੇ ਚਰਚਾ ਕੀਤੀ ਸੀ। ਉਨ੍ਹਾਂ ਨੇ ਭਾਰਤ ਨੂੰ ਭਰੋਸਾ ਦਿੱਤਾ ਸੀ ਕਿ ਅਫ਼ਗਾਨਿਸਤਾਨ ਸਾਰੇ ਭਾਰਤ ਵਿਰੋਧੀ ਅਤਿਵਾਦੀ ਸਮੂਹਾਂ ਤੋਂ ਮੁਕਤ ਹੋ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਾਬੁਲ ਜਲਦੀ ਨਵੀਂ ਦਿੱਲੀ ਵਿਖੇ ਆਪਣੇ ਰਾਜਦੂਤ ਨਿਯੁਕਤ ਕਰੇਗਾ। ਉਨ੍ਹਾਂ ਨੇ ਕਿਹਾ ਸੀ ਕਿ ਅਟਾਰੀ-ਵਾਹਗਾ ਦੋਵੇਂ ਦੇਸ਼ਾਂ ਲਈ ਕਾਫ਼ੀ ਕਿਫ਼ਾਇਤੀ ਵਪਾਰ ਮਾਰਗ ਹੈ, ਇਸ ਲਈ ਇਸ ਨੂੰ ਖੋਲ੍ਹ ਦੇਣਾ ਚਾਹੀਦਾ ਹੈ।