Home Desh Ludhiana ‘ਚ DIG ਆਫਿਸ ‘ਚ ASI ਨੇ ਕੀਤੀ ਖੁਦਕੁਸ਼ੀ, ਮੁਲਾਜ਼ਮ ਦੇ ਤਿੰਨੋਂ...

Ludhiana ‘ਚ DIG ਆਫਿਸ ‘ਚ ASI ਨੇ ਕੀਤੀ ਖੁਦਕੁਸ਼ੀ, ਮੁਲਾਜ਼ਮ ਦੇ ਤਿੰਨੋਂ ਬੱਚੇ ਰਹਿੰਦੇ ਹਨ ਕੈਨੇਡਾ

42
0

ਇਹ ਘਟਨਾ ਲੁਧਿਆਣਾ ਦੇ ਰਾਣੀ ਝਾਂਸੀ ਰੋਡ ਵਿਖੇ ਡੀਆਈਜੀ ਰੇਂਜ ਆਫਿਸ ‘ਚ ਹੋਈ।

ਲੁਧਿਆਣਾ ਚ ਡੀਆਈਜੀ ਰੇਂਜ ਦੇ ਆਫਿਸ ਚ ਤੈਨਾਤ ਜਵਾਨ ਨੇ ਮੰਗਲਵਾਰ ਨੂੰ ਡਿਊਟੀ ਦੌਰਾਨ ਆਪਣੇ ਸਿਰ ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਘਟਨਾ ਲੁਧਿਆਣਾ ਦੇ ਰਾਣੀ ਝਾਂਸੀ ਰੋਡ ਵਿਖੇ ਡੀਆਈਜੀ ਰੇਂਜ ਆਫਿਸ ਚ ਹੋਈ। ਮ੍ਰਿਤਕ ਦੀ ਪਹਿਚਾਣ ਤੀਰਥ ਸਿੰਘ ਦੇ ਰੂਪ ਚ ਹੋਈ ਹੈ, ਜਿਸ ਦੀ ਉਮਰ 50 ਸਾਲ ਹੈ ਤੇ ਉਹ ਮੁੱਲਾਂਪੁਰ ਦਾਖਾ (ਲੁਧਿਆਣਾ) ਦਾ ਰਹਿਣ ਵਾਲਾ ਸੀ।
ਤੀਰਥ ਸਿੰਘ ਇੱਥੇ 4-5 ਸਾਲਾਂ ਤੋਂ ਤੈਨਾਤ ਸੀ। ਉਸ ਨੇ ਆਪਣੇ ਹੀ ਸਰਵਿਸਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਗਈ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਪੁਲਿਸ ਦੇ ਮੁਤਾਬਕ, ਮੁਲਾਜ਼ਮ ਤੀਰਥ ਸਿੰਘ ਦੇਰ ਰਾਤ ਆਪਣੀ ਤੈਅ ਤਿਊਟੀ ਤੇ ਤੈਨਾਤ ਸੀ। ਮੰਗਲਵਾਰ ਸਵੇਰ ਤੜਕੇ ਕਰੀਬ 3 ਵਜੇ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਗੋਲੀ ਉਸ ਦੇ ਸਿਰ ਤੇ ਲੱਗੀ, ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਮਾਮਲੇ ਦੀ ਜਾਂਚ ਕਰ ਰਹੇ ਹਨ।

ਮੁਲਾਜ਼ਮ ਦੇ ਤਿੰਨੋਂ ਬੱਚੇ ਕੈਨੇਡਾ ਚ ਰਹਿੰਦੇ

ਪੁਲਿਸ ਦੇ ਮੁਤਾਬਕ ਤੀਰਥ ਸਿੰਘ ਦੇ ਤਿੰਨ ਬੱਚੇ ਹਨ, ਜਿਸ ਚ ਇੱਕ ਲੜਕਾ ਤੇ 2 ਲੜਕੀਆਂ ਸ਼ਾਮਲ ਹਨ। ਤਿੰਨੋਂ ਬੱਚੇ ਇਸ ਸਮੇਂ ਕੈਨੇਡਾ ਚ ਰਹਿੰਦੇ ਹਨ। ਘਟਨਾ ਦੀ ਜਾਣਕਾਰੀ ਪਰਿਵਾਰ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਅਜੇ ਤੱਕ ਇਸ ਖੁਦਕੁਸ਼ੀ ਸਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਪੁਲਿਸ ਦੇ ਮੁਤਾਬਕ ਤੀਰਥ ਸਿੰਘ ਨੇ ਖੁਦਕੁਸ਼ੀ ਕਿਉਂ ਕੀਤੀ, ਇਸ ਦਾ ਅਜੇ ਤੱਕ ਕੋਈ ਕਾਰਨ ਨਹੀਂ ਪਤਾ ਚੱਲਿਆ ਹੈ। ਪੁਲਿਸ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਖੁਦਕੁਸ਼ੀ ਦਾ ਕਾਰਨਾਂ ਦਾ ਪਤਾ ਲਗਾਇਆ ਜਾ ਸਕਦੇ। ਪੁਲਿਸ ਮੁਲਾਜ਼ਮ ਦੇ ਸਾਥੀਆਂ ਤੋਂ ਵੀ ਜਾਣਕਾਰੀ ਲੈ ਰਹੀ ਹੈ।
Previous articleBBMB ‘ਚ Himachal ਤੇ ਰਾਜਸਥਾਨ ਨੂੰ ਪੱਕੀ ਨੁਮਾਇੰਦਗੀ ਦੇਣ ਦੀ ਤਿਆਰੀ, ਘਟੇਗੀ ਪੰਜਾਬ ਦੀ ਹਿੱਸੇਦਾਰੀ
Next articleChandigarh ‘ਚ Youth Congress ਦਾ ਪ੍ਰਦਰਸ਼ਨ, ਹਰਿਆਣਾ ਦੇ ਏਡੀਜੀਪੀ ਮਾਮਲੇ ਵਿੱਚ ਬੀਜੇਪੀ ਸਰਕਾਰ ਨੂੰ ਘੇਰਿਆ

LEAVE A REPLY

Please enter your comment!
Please enter your name here