Home Desh Punjab ਰਾਜ ਸਭਾ ਨਾਮਜ਼ਦਗੀ ਪੱਤਰ ‘ਚ ਧੋਖਾਧੜੀ, ਫਰਜ਼ੀ ਦਸਤਖ਼ਤ ਕਰ ਵਿਧਾਇਕਾਂ ਨੂੰ...

Punjab ਰਾਜ ਸਭਾ ਨਾਮਜ਼ਦਗੀ ਪੱਤਰ ‘ਚ ਧੋਖਾਧੜੀ, ਫਰਜ਼ੀ ਦਸਤਖ਼ਤ ਕਰ ਵਿਧਾਇਕਾਂ ਨੂੰ ਬਣਾਇਆ ਸਮਰਥਕ

46
0

ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੰਜਾਬ ‘ਚ ਰਾਮ ਸਭਾ ਜ਼ਿਮਨੀ ਚੋਣ ਲਈ ਦਾਖਲ ਕੀਤੇ ਗਏ ਨਾਮਜ਼ਦਗੀ ਪੱਤਰ ‘ਚ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਨਵਨੀਤ ਚਤੁਰਵੇਦੀ ਨਾਮਕ ਸ਼ਖਸ ਦੇ ਖਿਲਾਫ਼ ਅਲੱਗ-ਅਲੱਗ ਪੁਲਿਸ ਥਾਣਿਆਂ ‘ਚ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਉਸ ‘ਤੇ ਨਾਮਜ਼ਦਗੀ ਪੱਤਰ ਚ ਵਿਧਾਇਕਾਂ ਦੇ ਜਾਅਲੀ ਦਸਤਖ਼ਤ ਤੇ ਮੋਹਰ ਲਗਾ ਕੇ ਖੁਦ ਦਾ ਪ੍ਰਸਤਵਾਕ ਬਣਾਉਣ ਦਾ ਇਲਜ਼ਾਮ ਹੈ।
ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਰਾਜ ਸਭਾ ਜ਼ਿਮਨੀ ਚੋਣ ਲਈ 24 ਅਕਤੂਬਰ ਨੂੰ ਵੋਟਿੰਗ ਹੋਵੇਗੀ। ਅਜਿਹੇ ਚ ਨਵਨੀਤ ਚਤੁਰਵੇਦੀ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ, ਜਿਸ ਚ ਕਈ ਵਿਧਾਇਕਾਂ ਨੇ ਨਾਮ ਉਸ ਦੇ ਪ੍ਰਸਤਾਵਕ ਵਜੋਂ ਸ਼ਾਮਲ ਸੀ। ਨਵਨੀਤ ਨੇ ਜਨਤਾ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਹੋਣ ਦਾ ਦਾਅਵਾ ਕਰਦੇ ਹੋਏ ਇਹ ਧੋਖਾਧੜੀ ਕੀਤੀ ਹੈ।

ਵਿਧਾਇਕਾਂ ਨੇ ਸਮਰਥਨ ਤੋਂ ਇਨਕਾਰ ਕੀਤਾ

ਉਸ ਨੇ ਜੋ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ, ਉਸ ਚ ਵਿਧਾਇਕਾਂ ਦੇ ਦਸਤਖ਼ਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ। ਵਿਧਾਇਕਾਂ ਨੇ ਉਕਤ ਨਾਮਜ਼ਦਗੀ ਪੱਤਰ ਤੇ ਦਸਤਖ਼ਤ ਤੇ ਸਮਰਥਨ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਇਲਜ਼ਾਮ ਲਗਾਇਆ ਕਿ ਇਹ ਦਸਤਖ਼ਤ ਜਾਅਲੀ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਦਸਤਖ਼ਤ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਕੀਤੇ ਗਏ ਹਨ।
ਇਸ ਸ਼ਿਕਾਇਤ ਦੇ ਆਧਾਰ ਤੇ ਵੱਖ-ਵੱਖ ਥਾਣਿਆਂ ਚ ਨਵਨੀਤ ਚਤੁਰਵੇਦੀ ਵਿਰੁੱਧ ਐਫਆਈਆਰ ਦਰਜ ਕੀਤੀ ਗਈ। ਇਸ ਧੋਖਾਧੜੀ ਦੀ ਪੂਰੀ ਜਾਂਚ ਕਰਨ ਲਈ ਤੇ ਇਸ ਚ ਸ਼ਾਮਲ ਹੋਰ ਵਿਅਕਤੀਆਂ ਦੀ ਪਹਿਚਾਣ ਕਰਨ ਤੇ ਫੋਰੈਂਸਿਕ ਤੇ ਡਿਜੀਟਲ ਸਬੂਤ ਇਕੱਠੇ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

24 ਅਕਤੂਬਰ ਨੂੰ ਹੋਣੀ ਹੈ ਵੋਟਿੰਗ

ਦੱਸ ਦੇਈਏ ਕਿ ਪੰਜਾਬ ਰਾਜ ਸਭਾ ਜ਼ਿਮਨੀ ਚੋਣ ਲਈ 6 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ। ਨਾਮਜ਼ਦਗੀ ਲਈ ਆਖਿਰੀ ਤਾਰੀਖ 13 ਅਕਤੂਬਰ ਰੱਖੀ ਗਈ ਸੀ, ਜਦਕਿ ਨਾਮਜ਼ਦਗੀ ਪੱਤਰਾਂ ਦੀ ਜਾਂਚ 14 ਅਕਤੂਬਰ ਨੂੰ ਹੋਵਗੀ। 16 ਅਕਤੂਬਰ ਨੂੰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ। ਇਸ ਤੋਂ ਬਾਅਦ 24 ਅਕਤੂਬਰ ਨੂੰ ਵੋਟਿੰਗ ਹੋਵੇਗੀ ਤੇ ਇਸੇ ਦਿਨ ਵੋਟਿੰਗ ਦੀ ਗਿਣਤੀ ਵੀ ਹੋਵੇਗੀ।
Previous articleਹੜ੍ਹ ਰਾਹਤ, ਜੇਲ੍ਹ ਸੁਧਾਰ ਤੇ ਹਾਊਸਿੰਗ ਪ੍ਰੋਜੈਕਟ… ਪੰਜਾਬ ਕੈਬਨਿਟ ਨੇ ਲਏ ਵੱਡੇ ਫੈਸਲੇ
Next articleIPS ਪੂਰਨ ਕੁਮਾਰ ਖੁਦਕੁਸ਼ੀ: Rahul Gandhi ਪਹੁੰਚੇ Chandigarh, ਪਰਿਵਾਰ ਨਾਲ ਕੀਤੀ ਮੁਲਾਕਾਤ

LEAVE A REPLY

Please enter your comment!
Please enter your name here