Home Desh Punjab-Chandigarh ‘ਚ ਅੱਜ ਤੋਂ ਬਦਲਿਆਂ ਹਸਪਤਾਲਾਂ ਦਾ ਓਪੀਡੀ ਟਾਈਮ, ਹੁਣ ਇੰਨੇ...

Punjab-Chandigarh ‘ਚ ਅੱਜ ਤੋਂ ਬਦਲਿਆਂ ਹਸਪਤਾਲਾਂ ਦਾ ਓਪੀਡੀ ਟਾਈਮ, ਹੁਣ ਇੰਨੇ ਸਮੇਂ ਤੱਕ ਜਾ ਸਕਦੇ ਮਰੀਜ਼

53
0

ਪਹਿਲਾਂ ਇਨ੍ਹਾਂ ਹਸਪਤਾਲਾਂ ਤੇ ਡਿਸਪੈਂਸਰੀਆਂ ‘ਚ ਓਪੀਡੀ ਦਾ ਸਮਾਂ 8 ਤੋਂ 2 ਵਜੇ ਤੱਕ ਸੀ।

ਪੰਜਾਬ ਤੇ ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਦਾ ਅੱਜ ਤੋਂ ਓਪੀਡੀ ਸਮਾਂ ਬਦਲ ਗਿਆ ਹੈ। ਹੁਣ ਸਵੇਰੇ 9 ਵਜੇ ਤੋਂ ਦੁਪਹਿਰ ਤਿੰਨ ਵਜੇ ਤੱਕ ਓਪੀਡੀ ਚਲੇਗੀ, ਜਦਕਿ ਐਮਰਜੰਸੀ ਸੇਵਾਵਾਂ ਪਹਿਲੇ ਦੀ ਤਰ੍ਹਾਂ 24 ਘੰਟੇ ਨਿਯਮਿਤ ਰੂਪ ‘ਚ ਚੱਲਦੀਆਂ ਰਹਿਣਗੀਆਂ। ਪ੍ਰਸ਼ਾਸਨ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।
ਚੰਡੀਗੜ੍ਹ ‘ਚ ਸਮਾਂ ਬਦਲਣ ਦਾ ਆਦੇਸ਼ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ, ਸੈਕਟਰ-16 ਦੇ ਅਧੀਨ ਆਉਣ ਵਾਲੀ ਡਿਸਪੈਂਸਰੀ, ਸਿਵਲ ਹਸਪਤਾਲ ਸੈਕਟਰ-22, ਸਿਵਲ ਹਸਪਤਾਲ ਮਨੀਮਾਜਰਾ, ਸਿਵਲ ਹਸਪਤਾਲ ਸੈਕਟਰ-45 ‘ਚ ਲਾਗੂ ਹੋਵੇਗਾ। ਪਹਿਲਾਂ ਇਨ੍ਹਾਂ ਹਸਪਤਾਲਾਂ ਤੇ ਡਿਸਪੈਂਸਰੀਆਂ ‘ਚ ਓਪੀਡੀ ਦਾ ਸਮਾਂ 8 ਤੋਂ 2 ਵਜੇ ਤੱਕ ਸੀ।
ਉੱਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਈਐਸਆਈ ਡਿਸਪੈਂਸਰੀ ਸੈਕਟਰ-29 ਤੇ ਸੈਕਟਰ-23 ਦੇ ਨਾਲ ਹੀ ਯੂਟੀ ਤੇ ਹਾਈਕੋਰਟ ਡਿਸਪੈਂਸਰੀ ਦੇ ਸਮੇਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਪੰਜਾਬ ਦਾ ਮੌਸਮ ਬਦਿਲਆ

ਪੰਜਾਬ ਦਾ ਮੌਸਮ ਬਦਲ ਗਿਆ ਹੈ। ਸਵੇਰ ਤੇ ਰਾਤ ਦੇ ਸਮੇਂ ਹਲਕੀ ਠੰਡ ਸ਼ੁਰੂ ਹੋ ਗਈ ਹੈ, ਜਦਕਿ ਦਿਨ ਦੇ ਸਮੇਂ ਹਲਕੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਚ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਚ 0.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਦਾ ਤਾਪਮਾਨ ਹੁਣ ਆਮ ਦੇ ਕਰੀਬ ਪਹੁੰਚ ਗਿਆ ਹੈ। ਸੂਬੇ ਚ ਸਭ ਤੋਂ ਵੱਧ ਤਾਪਮਾਨ 34.5 ਡਿਗਰੀ ਬਠਿੰਡਾ ਚ ਦਰਜ ਕੀਤਾ ਗਿਆ।
ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਕੀਤੇ ਗਏ ਅਪਡੇਟ ਅਨੁਸਾਰ 21 ਅਕਤੂਬਰ ਤੱਕ ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਇਸ ਦੌਰਾਨ ਮੌਸਮ ਖੁਸ਼ਕ ਰਹੇਗਾ। ਦੀਵਾਲੀ ਦੇ ਤਿਉਹਾਰ ਤੇ ਸੂਬੇ ਚ ਹਵਾ ਪ੍ਰਦੂਸ਼ਣ ਵੱਧ ਸਕਦਾ ਹੈ ਤੇ ਮੀਂਹ ਨਾ ਪੈਣ ਦੀ ਸਥਿਤੀ ਚ ਹਵਾ ਸਾਫ਼ ਹੋਣ ਨੂੰ ਸਮਾਂ ਲੱਗ ਸਕਦਾ ਹੈ। ਬਦਲਦੇ ਮੌਸਮ ਤੇ ਤਿਉਹਾਰੀ ਸੀਜ਼ਨ ਵਿਚਕਾਰ ਲੋਕਾਂ ਨੂੰ ਆਪਣੇ ਸਿਹਤ ਤੇ ਧਿਆਨ ਦੇਣਾ ਜ਼ਰੂਰੀ ਹੈ।
Previous articleਪੰਜ ਤੱਤਾਂ ‘ਚ ਵਿਲੀਨ ਹੋਏ IPS Puran Kumar, ਦੋਵੇਂ ਧੀਆਂ ਨੇ ਦਿੱਤੀ ਚਿਤਾ ਨੂੰ ਅਗਨੀ; ਮੌਤ ਤੋਂ ਨੌਂ ਦਿਨ ਬਾਅਦ ਹੋਇਆ ਪੋਸਟਮਾਰਟਮ
Next articleRajinder Gupta ਦਾ ਰਾਜ ਸਭਾ ਸੀਟ ਲਈ ਰਸਤਾ ਸਾਫ਼, 3 ਆਜ਼ਾਦ ਉਮੀਦਵਾਰਾਂ ਦੇ ਪਰਚੇ ਰੱਦ

LEAVE A REPLY

Please enter your comment!
Please enter your name here