Home Desh Bodybuilder Ghuman ਲਈ ਇਨਸਾਫ਼ ਦੀ ਮੰਗ, ਕੱਢਿਆ ਜਾਵੇਗਾ ਕੈਂਡਲ ਮਾਰਚ, ਕੀਤੀ ਇਹ...

Bodybuilder Ghuman ਲਈ ਇਨਸਾਫ਼ ਦੀ ਮੰਗ, ਕੱਢਿਆ ਜਾਵੇਗਾ ਕੈਂਡਲ ਮਾਰਚ, ਕੀਤੀ ਇਹ ਮੰਗ

47
0

ਵਰਿੰਦਰ ਘੁੰਮਣ ਦਾ ਪਰਿਵਾਰ, ਦੋਸਤਾਂ ਤੇ ਬਾਡੀ ਬਿਲਡਰ ਦੇ ਫੈਨਸ ਨੇ ਘੁੰਮਣ ਦੀ ਮੌਤ ਬਾਰੇ ਸਵਾਲ ਚੁੱਕੇ ਹਨ।

ਹਾਲ ਹੀ ‘ਚ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ‘ਚ ਮੌਤ ਹੋ ਗਈ ਸੀ। ਉਨ੍ਹਾਂ ਦੇ ਮੋਢੇ ਦੀ ਇੱਕ ਸਰਜਰੀ ਹੋਣੀ ਸੀ, ਪਰ ਇਸ ਦੌਰਾਨ ਦਿਲ ਦਾ ਦੌਰਾ ਪੈਣ ਨਾਲ, ਬਾਡੀ ਬਿਲਡਰ ਘੁੰਮਣ ਦੀ ਮੌਤ ਹੋ ਗਈ। ਇਸ ਤੋਂ ਬਾਅਦ ਵਰਿੰਦਰ ਘੁੰਮਣ ਦੇ ਦੋਸਤਾਂ ਦਾ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ ‘ਚ ਉਹ ਹਸਪਤਾਲ ਅੰਦਰ ਡਾਕਟਰਾਂ ‘ਤੇ ਲਾਪਰਵਾਹੀ ਦਾ ਇਲਜ਼ਾਮ ਲਗਾ ਰਹੇ ਸਨ ਤੇ ਇਸ ਦੌਰਾਨ ਉਨ੍ਹਾਂ ਤੋਂ ਓਪਰੇਸ਼ਨ ਥਿਏਟਰ ਦੀ ਵੀਡੀਓ ਦੀ ਮੰਗ ਕਰ ਰਹੇ ਸਨ। ਇਸ ਸਭ ਦੇ ਬਾਵਜੂਦ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਦੀ ਬਜਾਏ ਉਨ੍ਹਾਂ ਦਾ ਸਸਕਾਰ ਕਰ ਦਿੱਤਾ।
ਹਾਲਾਂਕਿ, ਹੁਣ ਵਰਿੰਦਰ ਘੁੰਮਣ ਦਾ ਪਰਿਵਾਰ, ਦੋਸਤ ਤੇ ਬਾਡੀ ਬਿਲਡਰ ਦੇ ਫੈਨਸ ਨੇ ਘੁੰਮਣ ਦੀ ਮੌਤ ਬਾਰੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਘੁੰਮਣ ਦਾ ਸਰੀਰ ਨੀਲਾ ਕਿਵੇਂ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਵਰਿੰਦਰ ਦੇ ਇਲਾਜ ‘ਚ ਲਾਪਰਵਾਹੀ ਵਰਤੀ ਗਈ ਸੀ। ਘੁੰਮਣ ਦਾ ਪਰਿਵਾਰ ਤੇ ਦੋਸਤ ਇਨਸਾਫ਼ ਦੀ ਮੰਗ ਕਰ ਰਹੇ ਹਨ।
ਨਤੀਜੇ ਵਜੋਂ, 17 ਅਕਤੂਬਰ ਸ਼ੁੱਕਰਵਾਰ ਨੂੰ ਪਰਿਵਾਰ ਜਲੰਧਰ ਦੇ ਮਾਡਲ ਟਾਊਨ ਚ ਸ਼ਾਮ 7 ਵਜੇ ਇੱਕ ਕੈਂਡਲ ਮਾਰਚ ਦਾ ਆਯੋਜਨ ਕਰ ਰਿਹਾ ਹੈ। ਇਹ ਮਾਰਚ ਨਿੱਕੂ ਪਾਰਕ ਤੋਂ ਸ਼ੁਰੂ ਹੋਵੇਗਾ ਤੇ ਗੁਰੂ ਨਾਨਕ ਮਿਸ਼ਨ ਚੌਕ ਤੱਕ ਜਾਵੇਗਾ। ਘੁੰਮਣ ਦਾ ਪਰਿਵਾਰ ਤੇ ਪ੍ਰਸ਼ੰਸਕ ਅਜੇ ਵੀ ਉਨ੍ਹਾਂ ਦੀ ਮੌਤ ‘ਤੇ ਅਵਿਸ਼ਵਾਸ ਚ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਘੁੰਮਣ ਦੀ ਮੌਤ ਦੇ ਪਿੱਛੇ ਦੀ ਅਸਲ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ।

ਘੁੰਮਣ ਦੇ ਫੇਸਬੁੱਕ ਪੇਜ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਚ ਇਨਸਾਫ ਦੀ ਮੰਗ ਕੀਤੀ ਗਈ ਹੈ। ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ‘ਚ ਲਿਖਿਆ, “ਉਹ ਸਿਰਫ਼ ਇੱਕ ਬਾਡੀ ਬਿਲਡਰ ਨਹੀਂ ਸੀ, ਉਹ ਪੰਜਾਬ ਦਾ ਮਾਣ, ਇੰਡੀਆ ਤੇ ਫਿੱਟਨੈਸ ਦਾ ਆਈਕਨ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਸਿਹਤ, ਸਖ਼ਤ ਮਿਹਨਤ ਤੇ ਇਮਾਨਦਾਰੀ ਲਈ ਸਮਰਪਿਤ ਕਰ ਦਿੱਤੀ। ਉਨ੍ਹਾਂ ਦੀ ਜ਼ਿੰਦਗੀ ਦਾ ਇਸ ਤਰ੍ਹਾਂ ਅੰਤ ਸਮਝ ਤੋਂ ਪਰੇ ਹੈ। ਇਹ ਸਿਰਫ਼ ਇੱਕ ਮੌਤ ਨਹੀਂ ਹੈ, ਸਗੋਂ ਸਵਾਲਾਂ ਦਾ ਸਮੁੰਦਰ ਹੈ। ਇਹ ਡਾਕਟਰੀ ਲਾਪਰਵਾਹੀ ਦਾ ਸਪੱਸ਼ਟ ਮਾਮਲਾ ਹੈ।
Previous articleDiwali ਤੋਂ ਪਹਿਲਾਂ ਵਧਿਆ ਪਰਾਲੀ ਪ੍ਰਦੂਸ਼ਣ, ਪੰਜਾਬ ‘ਚ ਹੁਣ ਤੱਕ 176 ਮਾਮਲੇ, ਅੰਮ੍ਰਿਤਸਰ ਸਭ ਤੋਂ ਉੱਪਰ
Next articleਸਕ੍ਰੈਪ ਕਾਰੋਬਾਰੀ ਨੇ ਕਿਵੇਂ ਕੀਤਾ DIG ਦਾ ਭੰਡਾਫੋੜ, ਕਿਵੇਂ Bhullar ਨੇ ਬਣਾਇਆ ਸੀ ਕਾਰੋਬਾਰੀ ਨੂੰ ‘ਬੱਕਰਾ’?

LEAVE A REPLY

Please enter your comment!
Please enter your name here