Home Desh ਸ਼ਹੀਦੀ ਪੁਰਬ ਨੂੰ ਲੈ ਕੇ Panjab University ‘ਚ ਵਿਵਾਦ, Seminar ਨੂੰ ਲੈ... Deshlatest NewsPanjab ਸ਼ਹੀਦੀ ਪੁਰਬ ਨੂੰ ਲੈ ਕੇ Panjab University ‘ਚ ਵਿਵਾਦ, Seminar ਨੂੰ ਲੈ ਕੇ ਪ੍ਰਸ਼ਾਸਨ ਤੇ Students ਆਹਮੋ-ਸਾਹਮਣੇ By admin - October 25, 2025 42 0 FacebookTwitterPinterestWhatsApp Auditorium ‘ਚ ਪ੍ਰੋਗਰਾਮ ਕਰਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਚੰਡੀਗੜ੍ਹ ‘ਚ Punjab University ਯਾਨੀ PU ਪ੍ਰਸ਼ਾਸਨ ਤੇ ਸਟੂਡੈਂਟ ਸੰਗਠਨ ਦੇ ਸੱਥ ਦੇ ਵਿਦਿਆਰਥੀ ਆਹਮੋ-ਸਾਹਮਣੇ ਹੋ ਗਏ ਹਨ। ਵਿਵਾਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ‘ਤੇ ਸੈਮਿਨਾਰ ਕਰਵਾਉਣ ਨੂੰ ਲੈ ਕੇ ਹੋਇਆ ਹੈ। ਪੀਯੂ ਦੇ ਵਿਦਿਆਰਥੀ ਸੈਮੀਨਾਰ ਕਰਵਾਉਣ ਨੂੰ ਲੈ ਕੇ ਐਲਾਨ ਕਰ ਚੁੱਕੇ ਹਨ, ਜਦਕਿ ਪੀਯੂ ਪ੍ਰਸ਼ਾਸਨ ਵੱਲੋਂ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਪੀਯੂ ਪ੍ਰਸ਼ਾਸਨ ਨੂੰ ਇੱਥੇ ਆਉਣ ਵਾਲੇ ਮੁੱਖ ਬੁਲਾਰੇ ਨਾਲ ਸਮੱਸਿਆ ਹੈ। ਦਰਅਸਲ, ਇਸ ਸੈਮੀਨਾਰ ‘ਚ ਮੁੱਖ ਬੁਲਾਰੇ ਵਜੋਂ ਸਿੱਖ ਇਤਿਹਾਸਕਾਰ ਅਜਮੇਰ ਸਿੰਘ ਆ ਰਹੇ ਹਨ, ਉਨ੍ਹਾਂ ਨਾਲ ਜਸਵੰਤ ਸਿੰਘ ਖਾਲੜਾ ਦੇ ਭਰਾ ਅਮਰਜੀਤ ਸਿੰਘ ਖਾਲੜਾ ਵੀ ਆ ਰਹੇ ਹਨ। ਆਡੀਟੋਰਿਅਮ ‘ਚ ਪ੍ਰੋਗਰਾਮ ਕਰਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪੰਜਾਬ ਯੂਨੀਵਰਸਿਟੀ ਸਟੂਡੈਂਟ ਸੰਗਠਨ ਦੇ ਉਪ ਪ੍ਰਧਾਨ ਅਸ਼ਮੀਤ ਸਿੰਘ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਇੱਥੇ ਸੈਮੀਨਾਰ ਕਰਨ ਲਈ ਇਜਾਜ਼ਤ ਨਹੀਂ ਦਿੱਤੀ ਜਾ ਰਹੀ। University ਦੇ ਡੀਨ ਆਫ ਸਟੂਡੈਂਟ ਵੈਲਫੇਅਰ ਅਮਿਤ ਚੌਹਾਨ ਦਾ ਕਹਿਣਾ ਹੈ ਕਿ ਜਿਸ ਬੁਲਾਰੇ ਨੂੰ ਬੁਲਾਇਆ ਗਿਆ ਹੈ, ਉਹ ਵਿਵਾਦਤ ਹਸਤੀ ਹੈ। ਇਸ ਲਈ ਇੱਥੇ ਸੰਬੋਧਨ ਦੇ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਹੁਣ ਸਟੂਡੈਂਟ ਦੀ ਸੱਥ ਨੇ ਐਲਾਨ ਕੀਤਾ ਹੈ ਕਿ ਉਹ ਸੋਮਵਾਰ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ‘ਚ ਹਰ ਹਾਲ ‘ਚ ਸੈਮੀਨਾਰ ਕਰਵਾ ਕੇ ਰਹਿਣਗੇ। ਇਸ ਨੂੰ ਲੈ ਕੇ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਨੂੰ ਲੈ ਕੇ ਪੀਯੂ ਪ੍ਰਸ਼ਾਸਨ ਚਿੰਤਤ ਹੈ ਤੇ ਇੱਥੇ ਪੁਲਿਸ ਦੀ ਤੈਨਾਤੀ ਵੀ ਕੀਤੀ ਜਾ ਸਕਦੀ ਹੈ।