Home latest News Punjabi Singer ਹਸਨ ਮਾਣਕ ਗ੍ਰਿਫ਼ਤਾਰ, ਸਰੀਰਕ ਸੋਸ਼ਣ ਤੇ ਧੋਖਾਧੜੀ ਦਾ ਇਲਜ਼ਾਮ

Punjabi Singer ਹਸਨ ਮਾਣਕ ਗ੍ਰਿਫ਼ਤਾਰ, ਸਰੀਰਕ ਸੋਸ਼ਣ ਤੇ ਧੋਖਾਧੜੀ ਦਾ ਇਲਜ਼ਾਮ

45
0

ਪੰਜਾਬ ਸਿੰਗਰ ਹਸਨ ਮਾਣਕ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।

ਪੰਜਾਬ ਸਿੰਗਰ ਹਸਨ ਮਾਣਕ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਫਗਵਾੜਾ ਸਿਟੀ ਥਾਣੇ ਦੀ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੇ ਇੱਕ ਲੜਕੀ ਨਾਲ ਸਰੀਰਕ ਸ਼ੋਸ਼ਣ ਤੇ ਧੋਖਾਧੜੀ ਦਾ ਇਲਜ਼ਾਮ ਲੱਗਿਆ ਹੈ। ਉਨ੍ਹਾਂ ‘ਤੇ 30 ਮਈ 2025 ਨੂੰ ਮਾਮਲਾ ਦਰਜ ਕੀਤਾ ਗਿਆ ਸੀ।
ਇੰਗਲੈਂਡ ‘ਚ ਰਹਿਣ ਵਾਲੇ ਪਰਿਵਾਰ ਨੇ ਹਸਨ ਮਾਣਕ ਤੇ ਉਸ ਦੇ ਪਰਿਵਾਰ ‘ਤੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੀ ਧੀ ਨੂੰ ਪ੍ਰੇਮ ਸਬੰਧਾਂ ‘ਚ ਫਸਾਉਣ ਅਤੇ ਵਿਆਹ ਦਾ ਵਾਅਦਾ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ ਹੈ। ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਦੋਸ਼ੀ ਨੇ ਪੀੜਤਾ ਦਾ ਵਿਸ਼ਵਾਸ ਇੱਕ ਗਾਇਕ ਤੇ ਮਸ਼ਹੂਰ ਵਿਅਕਤੀ ਵਜੋਂ ਪੇਸ਼ ਕਰਕੇ ਹਾਸਲ ਕੀਤਾ, ਭਾਵੇਂ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਤੇ ਉਸ ਦੇ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਚੱਲ ਰਿਹਾ ਸੀ।
ਪੀੜਤਾ ਦੀ ਮਾਂ ਦੇ ਅਨੁਸਾਰ, ਦੋਸ਼ੀ ਨੇ ਪਰਿਵਾਰ ਨੂੰ ਦੱਸੇ ਬਿਨਾਂ ਪੀੜਤਾ ਦੇ ਖਰਚੇ ‘ਤੇ ਵਿਆਹ ਦਾ ਪ੍ਰਬੰਧ ਕੀਤਾ। ਵਿਆਹ ਸਮਾਰੋਹ ਦੀ ਕੁੱਲ ਲਾਗਤ 22 ਤੋਂ 25 ਲੱਖ ਸੀ, ਜਿਸ ‘ਚ ਸੋਨੇ ਅਤੇ ਚਾਂਦੀ ਦੇ ਗਹਿਣੇ, ਕੱਪੜੇ, ਮਹਿੰਗੇ ਤੋਹਫ਼ੇ ਤੇ ਵਿਆਹ ਸਮਾਰੋਹ ਸ਼ਾਮਲ ਹੈ।
ਸ਼ਿਕਾਇਤ ਦੇ ਅਨੁਸਾਰ, ਸਾਰੀਆਂ ਰਸਮਾਂ ਬੰਗਾ ਦੇ ਇੱਕ ਪੈਲੇਸ ‘ਚ ਪੂਰੀਆਂ ਹੋਈਆਂ ਸਨ, ਪਰ ਪੁਲਿਸ ਨੇ ਦਖਲ ਦੇ ਕੇ ਵਿਆਹ ਨੂੰ ਗੈਰ-ਕਾਨੂੰਨੀ ਐਲਾਨ ਦਿੱਤਾ। ਫਿਰ ਦੋਸ਼ੀ ਦੇ ਪਰਿਵਾਰ ਨੇ ਪੀੜਤਾ ਨੂੰ “ਲਿਵ-ਇਨ ਰਿਲੇਸ਼ਨਸ਼ਿਪ” ਦਾ ਬਿਆਨ ਦੇਣ ਲਈ ਮਜਬੂਰ ਕੀਤਾ ਤੇ ਉਸ ਨੂੰ ਮੋਗਾ ਲੈ ਗਏ, ਜਿੱਥੇ ਉਹ ਕਈ ਦਿਨਾਂ ਤੱਕ ਉਸ ਦਾ ਸਰੀਰਕ ਸ਼ੋਸ਼ਣ ਕਰਦੇ ਰਹੇ।
ਪੀੜਤਾ ਨੇ ਦੋਸ਼ ਲਗਾਇਆ ਕਿ ਦੋਸ਼ੀ ਨੇ ਉਸ ਨੂੰ ਧਮਕੀ ਦਿੱਤੀ ਤੇ ਉਸਨੂੰ ਭਾਰਤ ਛੱਡਣ ਲਈ ਮਜਬੂਰ ਕੀਤਾ। ਜਦੋਂ ਉਹ ਹਵਾਈ ਅੱਡੇ ਦੀ ਯਾਤਰਾ ਕਰ ਰਹੀ ਸੀ ਤਾਂ ਉਸ ਦੇ ਪਰਸ ‘ਚੋਂ 1,800 ਪਾਊਂਡ ਵੀ ਚੋਰੀ ਕਰ ਲਏ। ਇੰਗਲੈਂਡ ਪਹੁੰਚਣ ‘ਤੇ, ਪੀੜਤਾ ਤੇ ਉਸ ਦਾ ਪਰਿਵਾਰ ਪੂਰੀ ਤਰ੍ਹਾਂ ਟੁੱਟ ਗਏ ਤੇ ਫਗਵਾੜਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
Previous articleਟੀਮ ਇੰਡੀਆ ਵਿੱਚ Abhishek Sharma ਅਤੇ ਚੋਣਾਂ ਵਿੱਚ ਚਿਰਾਗ ਪਾਸਵਾਨ, ਸਟ੍ਰਾਈਕ ਰੇਟ ਵਿੱਚ ਕੋਈ ਦੋਵਾਂ ਦਾ ਜਵਾਬ ਨਹੀਂ
Next articleAAP ਦੇ ਹਰਮੀਤ ਸੰਧੂ ਨੇ ਮਾਰੀ ਬਾਜ਼ੀ, 12 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ

LEAVE A REPLY

Please enter your comment!
Please enter your name here